ਮੈਡ੍ਰਿਡ- ਰੀਅਲ ਮੈਡ੍ਰਿਡ ਨੇ ਐਲਾਨ ਕੀਤਾ ਹੈ ਕਿ ਪੁਰਤਗਾਲੀ ਸੁਪਰ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਇਤਾਲਵੀ ਕਲੱਬ ਯੁਵੈਂਟਸ ਵਿਚ ਸ਼ਾਮਲ ਹੋਵੇਗਾ। ਰੋਨਾਲਡੋ ਨੇ ਕਿਹਾ ਕਿ ਉਸਦੀ ਜ਼ਿੰਦਗੀ 'ਚ 'ਇਕ ਨਵੇਂ ਦੌਰ ਦਾ ਸਮਾਂ ਆ ਗਿਆ ਹੈ'। ਰੀਅਲ ਮੈਡ੍ਰਿਡ ਨੇ ਖਿਡਾਰੀ ਦੇ ਟਰਾਂਸਫਰ ਦਾ ਐਲਾਨ ਕਰਦਿਆਂ ਕਿਹਾ ਕਿ ਮੰਗਲਵਾਰ ਨੂੰ ਰੀਅਲ ਮੈਡ੍ਰਿਡ ਉਸ ਖਿਡਾਰੀ ਦਾ ਧੰਨਵਾਦ ਕਰਨਾ ਚਾਹੁੰਦਾ ਹੈ, ਜਿਸਨੇ ਦਿਖਾਇਆ ਹੈ ਕਿ ਉਹ ਦੁਨੀਆ ਵਿਚ ਸਰਵਸ੍ਰੇਸ਼ਠ ਹੈ ਤੇ ਜਿਹੜਾ ਸਾਡੇ ਕਲੱਬ ਤੇ ਵਿਸ਼ਵ ਫੁੱਟਬਾਲ ਦੇ ਇਤਿਹਾਸ ਵਿਚ ਸਭ ਤੋਂ ਸ਼ਾਨਦਾਰ ਦੌਰ ਵਿਚੋਂ ਇਕ ਵਿਚ ਉਸਦੇ ਨਾਲ ਰਿਹਾ।
ਸਪੈਨਿਸ਼ ਕਲੱਬ ਨੇ ਹਾਲਾਂਕਿ ਟਰਾਂਸਫਰ ਦੀ ਰਾਸ਼ੀ ਦੀ ਜਾਣਕਾਰੀ ਨਹੀਂ ਦਿੱਤੀ ਪਰ ਸਥਾਨਕ ਮੀਡੀਆ ਦੀਆਂ ਖਬਰਾਂ ਅਨੁਸਾਰ ਇਹ 10.50 ਕਰੋੜ ਯੂਰੋ (12 ਕਰੋੜ ਡਾਲਰ) ਤਕ ਹੋ ਸਕਦੀ ਹੈ। ਰੀਅਲ ਮੈਡ੍ਰਿਡ ਦੀ ਵੈੱਬਸਾਈਟ 'ਤੇ ਪਾਏ ਗਏ ਇਕ ਪੱਤਰ ਵਿਚ ਰੋਨਾਲਡੋ ਨੇ ਕਿਹਾ ਕਿ ਕਲੱਬ ਦੇ ਨਾਲ ਬਿਤਾਇਆ ਗਿਆ ਸਮਾਂ ਉਸਦੀ ਜ਼ਿੰਦਗੀ ਦੇ ਸਭ ਤੋਂ ਖੁਸ਼ਨਾਮਾ ਸਮੇਂ 'ਚੋਂ ਇਕ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਇਸ ਕਲੱਬ, ਪ੍ਰਸ਼ੰਸਕਾਂ ਤੇ ਇਸ ਸ਼ਹਿਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਪਰ ਮੇਰੀ ਜ਼ਿੰਦਗੀ ਦੇ ਇਕ ਨਵੇਂ ਦੌਰ ਦਾ ਸਮਾਂ ਆ ਗਿਆ ਹੈ ਤੇ ਇਸ ਲਈ ਮੈਂ ਕਲੱਬ ਨੂੰ ਮੇਰਾ ਟ੍ਰਾਂਸਫਰ ਮਨਜ਼ੂਰ ਕਰਨ ਨੂੰ ਕਿਹਾ ਸੀ। ਮੈਂ ਸਭ ਤੋਂ ਵੱਧ, ਖਾਸ ਤੌਰ 'ਤੇ ਆਪਣੇ ਸਮਰਥਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕ੍ਰਿਪਾ ਕਰ ਕੇ ਮੈਨੂੰ ਸਮਝਣ।
FIFA WC 2018 : ਫਰਾਂਸ ਨੇ ਬੈਲਜੀਅਮ ਨੂੰ ਹਰਾ ਫਾਈਨਲ 'ਚ ਬਣਾਈ ਜਗ੍ਹਾ
NEXT STORY