ਨਵੀਂ ਦਿੱਲੀ- ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਜੋ ਰੂਟ ਦੂਜੀ ਵਾਰ ਪਿਤਾ ਬਣ ਗਏ ਹਨ। ਖਿਡਾਰੀ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ, ਜਿਸ ਤੋਂ ਬਾਅਦ ਸਾਰਿਆਂ ਨੂੰ ਇਸ ਦੇ ਬਾਰੇ 'ਚ ਪਤਾ ਲੱਗਿਆ। ਰੂਟ ਇਸ ਤੋਂ ਪਹਿਲਾਂ 2017 'ਚ ਪਿਤਾ ਬਣੇ ਸਨ। ਫਿਲਹਾਲ ਰੂਟ ਦੀ ਗੈਰ-ਹਾਜ਼ਰੀ 'ਚ ਬੇਨ ਸਟੋਕਸ ਵੈਸਟਇੰਡੀਜ਼ ਵਿਰੁੱਧ ਇੰਗਲੈਂਡ ਟੀਮ ਦੇ ਕਪਤਾਨ ਹਨ।
ਜੋ ਰੂਟ ਨੇ ਇੰਸਟਾਗ੍ਰਾਮ 'ਤੇ ਆਪਣੇ ਦੋਵਾਂ ਬੱਚਿਆਂ ਦੀ ਇਕ ਫੋਟੋ ਸ਼ੇਅਰ ਕਰਦੇ ਇੰਗਲੈਂਡ ਕ੍ਰਿਕਟ ਨੂੰ ਟੈਗ ਕਰਦੇ ਗੋਏ ਲਿਖਿਆ- ਗੁੱਡ ਲੱਕ ਬਆਜ, ਅਸੀਂ ਤੁਹਾਨੂੰ ਦੇਖਦੇ ਰਹਾਂਗੇ ਤੇ ਤੁਹਾਡਾ ਸਮਰਥਨ ਕਰਾਂਗੇ! ਕ੍ਰਿਕਟ ਦੀ ਵਾਪਸੀ ਹੋਈ। ਹਾਲਾਂਕਿ ਇਸ ਦੌਰਾਨ ਰੂਟ ਨੇ ਆਪਣੇ ਦੂਜੇ ਬੱਚੇ ਨੂੰ ਲੈ ਕੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। ਰੂਟ ਦੇ ਬਾਅਦ ਇਸ ਫੋਟੋ ਨੂੰ ਇੰਗਲੈਂਡ ਕ੍ਰਿਕਟ ਨੇ ਵੀ ਆਪਣੇ ਇੰਗਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਤੇ ਉਨ੍ਹਾਂ ਨੇ ਦੂਜੀ ਵਾਰ ਪਿਤਾ ਬਣਨ 'ਤੇ ਮੁਬਾਰਕਬਾਦ ਦਿੱਤੀ।
ਸਨੋਅਬੋਰਡ ਵਿਸ਼ਵ ਚੈਂਪੀਅਨ ਪੁਲਿਨ ਦੀ ਡੁੱਬਣ ਨਾਲ ਮੌਤ
NEXT STORY