ਲੰਡਨ- ਯਾਰਕਸ਼ਇਰ ਕਾਊਂਟੀ ਕਲੱਬ ਤੇ ਇੰਗਲੈਂਡ ਕ੍ਰਿਕਟ ਵਿਚ ਰੰਗਭੇਦ ਦਾ ਖੁਲਾਸਾ ਕਰਨ ਵਾਲੇ ਇੰਗਲੈਂਡ ਦੇ ਸਾਬਕਾ ਪਹਿਲੀ ਸ਼੍ਰੇਣੀ ਕ੍ਰਿਕਟਰ ਅਜੀਮ ਰਫੀਕ ਨੇ ਕਿਹਾ ਕਿ ਜੋ ਰੂਟ ਦਾ ਦਾਅਵਾ ਕਿ ਉਨ੍ਹਾਂ ਨੇ ਕਦੇ ਵੀ ਯਾਰਕਸ਼ਾਇਰ ਵਿਚ ਰੰਗਭੇਦ ਨਹੀਂ ਪਾਇਆ, ਆਹਤ ਕਰ ਦੇਣ ਵਾਲਾ ਸੀ। ਰਫੀਕ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਬ੍ਰਿਟੀਸ਼ ਸੰਸਦੀ ਕਮੇਟੀ ਦੇ ਸਾਹਮਣੇ ਗਵਾਹੀ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਇੰਗਲੈਂਡ ਦੇ ਟੈਸਟ ਕਪਤਾਨ ਰੂਟ ਨੇ ਕਦੇ ਖੁਦ ਰੰਗਭੇਦੀ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ ਸੀ ਪਰ ਰੂਟ ਦੀ ਇਹ ਟਿੱਪਣੀ ਕਿ ਉਨ੍ਹਾਂ ਨੇ ਕਦੇ ਯਾਕਰਸ਼ਾਇਰ ਵਿਚ ਰੰਗਭੇਦ ਨਹੀਂ ਪਾਇਆ ਬਹੁਤ ਅਜੀਬ ਸੀ।
ਇਹ ਖ਼ਬਰ ਪੜ੍ਹੋ- ਹੈਰਾਨ ਟੈਨਿਸ ਸਟਾਰ ਓਸਾਕਾ ਨੇ ਪੁੱਛਿਆ, ਕਿੱਥੇ ਹਨ ਪੇਂਗ ਸ਼ੁਆਈ?
ਉਨ੍ਹਾਂ ਕਿਹਾ,‘‘ ਸਪੱਸ਼ਟ ਰੂਪ ਨਾਲ, ਰੂਟ ਇਕ ਚੰਗੇ ਇਨਸਾਨ ਹਨ। ਉਹ ਕਦੇ ਵੀ ਨਸਲਵਾਦੀ ਦੁਰਵਿਵਹਾਰ ਵਿਚ ਸ਼ਾਮਲ ਨਹੀਂ ਹੋਏ ਪਰ ਮੈਨੂੰ ਉਨ੍ਹਾਂ ਦਾ ਬਿਆਨ ਆਹਤ ਕਰਨ ਵਾਲਾ ਲੱਗਾ ਕਿਉਂਕਿ ਰੂਟ ਨਹੀਂ ਸਿਰਫ ਗੈਰੀ ਦੇ ਸਾਥੀ ਸਨ, ਸਗੋਂ ਇੰਗਲੈਂਡ ਲਈ ਖੇਡਣਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਉਨ੍ਹਾਂ ਬਹੁਤ ਸਾਰੀਆਂ ਪਾਰਟੀਆਂ ਵਿਚ ਸ਼ਾਮਲ ਸਨ, ਜਿੱਥੇ ਮੈਨੂੰ ਬੁਲਾਇਆ ਗਿਆ। ਉਹ ਅਜਿਹੇ ਕਈ ਜਨਤਕ ਪ੍ਰੋਗਰਾਮਾਂ ਵਿਚ ਵੀ ਸ਼ਾਮਲ ਹੋਏ ਸਨ, ਜਿੱਥੇ ਮੈਨੂੰ ਅਪਮਾਜਨਕ ਸ਼ਬਦ ਕਹੇ ਗਏ।
ਇਹ ਖ਼ਬਰ ਪੜ੍ਹੋ- ਏਸ਼ੇਜ ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਹਿਲਾ ਬਿੱਗ ਬੈਸ਼ 'ਚ ਸਮ੍ਰਿਤੀ ਤੇ ਹਰਮਨਪ੍ਰੀਤ ਨੇ ਮਚਾਈ ਧੁੰਮ
NEXT STORY