ਸਪੋਰਟਸ ਡੈਸਕ- ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 27ਵਾਂ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਤੇ ਦਿੱਲੀ ਕੈਪੀਟਲਸ (ਡੀ. ਸੀ.) ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਆਓ ਜਾਣਦੇ ਹਾਂ ਹੈੱਡ ਟੂ ਹੈੱਡ ਤੇ ਪਲੇਇੰਗ ਇਲੈਵਨ ਬਾਰੇ।
ਇਹ ਵੀ ਪੜ੍ਹੋ : ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕਿਸਾਨਾਂ ਦੀਆਂ ਧੀਆਂ ਲਈ ਕੀਤਾ ਵੱਡਾ ਐਲਾਨ
ਹੈਡ ਟੂ ਹੈੱਡ
ਬੈਂਗਲੁਰੂ ਤੇ ਦਿੱਲੀ ਦਰਮਿਆਨ ਅਜੇ ਤਕ 26 ਮੈਚ ਖੇਡੇ ਗਏ ਹਨ। ਇਨ੍ਹਾਂ 26 ਮੈਚਾਂ 'ਚੋਂ 15 ਵਾਰ ਬੈਂਗਲੁਰੂ ਤੇ 10 ਵਾਰ ਦਿੱਲੀ ਜੇਤੂ ਰਹੇ। ਇਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ।
ਇਹ ਵੀ ਪੜ੍ਹੋ : IPL 'ਚ ਕੋਰੋਨਾ ਦੀ ਐਂਟਰੀ, ਦਿੱਲੀ ਕੈਪੀਟਲਸ ਦੇ ਖ਼ੇਮੇ ਦਾ ਮੈਂਬਰ ਪਾਇਆ ਗਿਆ ਕੋਵਿਡ-19 ਪਾਜ਼ੇਟਿਵ
ਪਲੇਇੰਗ ਇਲੈਵਨ
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਰੋਵਮੈਨ ਪਾਵੇਲ, ਸਰਫਰਾਜ਼ ਖ਼ਾਨ, ਅਕਸ਼ਰ ਪਟੇਲ, ਲਲਿਤ ਯਾਦਵ, ਸ਼ਾਰਦੁਲ ਠਾਕੁਰ, ਕਰੁਣਾਲ ਪੰਡਯਾ, ਕੁਲਦੀਪ ਯਾਦਵ, ਮੁਸਤਫਿਜੁਰ ਰਹਿਮਾਨ, ਖ਼ਲੀਲ ਅਹਿਮਦ।
ਰਾਇਲ ਚੈਲੰਜਰਜ਼ ਬੈਂਗਲੁਰੂ : ਫਾਫ ਡੁ ਪਲੇਸਿਸ (ਕਪਤਾਨ), ਅਨੁਜ ਰਾਵਤ, ਵਿਰਾਟ ਕੋਹਲੀ, ਸੁਯਸ਼ ਪ੍ਰਭੂਦੇਸਾਈ, ਦਿਨੇਸ਼ ਕਾਰਤਿਕ (ਉਪ ਕਪਤਾਨ), ਸ਼ਾਹਬਾਜ਼ ਅਹਿਮਦ, ਵਾਨਿੰਦੂ ਹਸਰੰਗਾ, ਗਲੇਨ ਮੈਕਸਵੇਲ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ, ਆਕਾਸ਼ ਦੀਪ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕਿਸਾਨਾਂ ਦੀਆਂ ਧੀਆਂ ਲਈ ਕੀਤਾ ਵੱਡਾ ਐਲਾਨ
NEXT STORY