ਸ਼ਾਰਜਾਹ- ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਪੰਜਾਬ ਕਿੰਗਜ਼ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 48ਵਾਂ ਮੈਚ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਬੈਂਗਲੁਰੂ ਨੇ ਪੰਜਾਬ ਨੂੰ 6 ਦੌੜਾਂ ਨਾਲ ਹਰਾਇਆ। ਬੈਂਗਲੁਰੂ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 164 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਪੰਜਾਬ ਨੂੰ ਜਿੱਤ ਲਈ 165 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਪੰਜਾਬ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਬੈਂਗਲੁਰੂ ਨੇ ਪੰਜਾਬ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਆਈ. ਪੀ. ਐੱਲ. 2021 ਦੇ ਪਲੇਅ ਆਫ਼ 'ਚ ਜਗ੍ਹਾ ਪੱਕੀ ਕਰਨ ਲਈ ਹੈ ਜਦਕਿ ਪੰਜਾਬ ਦੀ ਪਲੇਅ ਆਫ਼ ਦੀ ਰਾਹ ਮੁਸ਼ਕਲ ਹੋ ਗਈ ਹੈ।
ਟੀਚੇ ਦਾ ਪਿੱਛਾ ਕਰਨ ਆਈ ਪੰਜਾਬ ਦੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ। ਉਸ ਨੇ ਪਹਿਲਾਂ ਬਿਨਾ ਵਿਕਟ ਗੁਆਏ 10 ਓਵਰਾਂ 'ਚ 90 ਦੌੜਾਂ ਜੋੜੀਆਂ। ਪਰ ਬਾਅਦ 'ਚ ਕੇ. ਐੱਲ. ਰਾਹੁਲ 39 ਦੌੜਾਂ ਨੇ ਨਿੱਜੀ ਸਕੋਰ 'ਤੇ ਸ਼ਾਹਬਾਜ਼ ਅਹਿਮਦ ਦੀ ਗੇਂਦ 'ਤੇ ਹਰਸ਼ਲ ਪਟੇਲ ਨੂੰ ਕੈਚ ਦੇ ਕੇ ਆਊਟ ਹੋ ਗਏ। ਪੰਜਾਬ ਦਾ ਦੂਜਾ ਵਿਕਟ ਨਿਕੋਲਸ ਪੂਰਨ ਦੇ ਤੌਰ 'ਤੇ ਡਿੱਗਾ। ਨਿਕੋਲਸ ਪੂਰਨ 3 ਦੌੜਾਂ ਦੇ ਨਿੱਜੀ ਸਕੋਰ 'ਤੇ ਚਾਹਲ ਦੀ ਗੇਂਦ 'ਤੇ ਪੱਡੀਕਲ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਪੰਜਾਬ ਦਾ ਅਗਲਾ ਵਿਕਟ ਮਯੰਕ ਅਗਰਵਾਲ ਦੇ ਤੌਰ 'ਤੇ ਡਿੱਗਾ। ਮਯੰਕ ਚਾਹਲ ਦੀ ਗੇਂਦ 'ਤੇ ਸਿਰਾਜ ਦਾ ਸ਼ਿਕਾਰ ਬਣੇ। ਮਯੰਕ ਨੇ 57 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 6 ਚੌਕੇ ਤੇ 2 ਛੱਕੇ ਲਾਏ। ਪੰਜਾਬ ਕਿੰਗਜ਼ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਰਫਰਾਜ਼ ਖ਼ਾਨ ਸਿਫਰ ਦੇ ਸਕੋਰ 'ਤੇ ਚਾਹਲ ਵੱਲੋਂ ਬੋਲਡ ਕੀਤੇ ਗਏ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਪੰਜਾਬ ਦਾ ਪੰਜਵਾਂ ਵਿਕਟ ਐਡਨ ਮਾਰਕਰਾਮ ਦੇ ਤੌਰ 'ਤੇ ਡਿੱਗਾ। ਮਾਰਕਰਾਮ 20 ਦੌੜਾਂ ਦੇ ਨਿੱਜੀ ਸਕੋਰ 'ਤੇ ਗਾਰਟਨ ਦੀ ਗੇਂਦ 'ਤੇ ਕ੍ਰਿਸਚੀਅਨ ਨੂੰ ਕੈਚ ਦੇ ਕੇ ਆਊਟ ਹੋ ਗਏ। ਬੈਂਗਲੁਰੂ ਵਲੋਂ ਯੁਜ਼ਵੇਂਦਰ ਚਾਹਲ ਨੇ 3, ਜਾਰਜ ਗਾਰਟਨ ਨੇ 1 ਤੇ ਸ਼ਾਹਬਾਜ਼ ਅਹਿਮਦ ਨੇ 1 ਵਿਕਟ ਲਏ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੂੰ ਪਹਿਲਾ ਝਟਕਾ ਉਦੋਂ ਲਗਾ ਜਦੋਂ ਉਸ ਦੇ ਕਪਤਾਨ ਵਿਰਾਟ ਕੋਹਲੀ 25 ਦੌੜਾਂ ਦੇ ਨਿੱਜੀ ਸਕੋਰ 'ਤੇ ਹੈਨਰਿਕਸ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਡੈਨੀਅਕਲ ਕ੍ਰਿਸਚੀਅਨ ਸਿਫ਼ਰ ਦੇ ਸਕੋਰ 'ਤੇ ਹੈਨਰਿਕਸ ਦੀ ਗੇਂਦ 'ਤੇ ਰਾਹੁਲ ਨੂੰ ਕੈਚ ਦੇ ਕੇ ਆਊਟ ਹੋ ਗਏ। ਬੈਂਗਲੁਰੂ ਦਾ ਤੀਜਾ ਵਿਕਟ ਦੇਵਦੱਤ ਪੱਡੀਕਲ ਦੇ ਤੌਰ 'ਤੇ ਡਿੱਗਾ। ਪੱਡੀਕਲ ਹੈਨਰਿਕਸ ਦੀ ਗੇਂਦ 'ਤੇ ਰਾਹੁਲ ਦਾ ਸ਼ਿਕਾਰ ਬਣੇ। ਦੇਵਦੱਤ ਨੇ 40 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੇਵਦੱਤ ਨੇ ਆਪਣੀ ਪਾਰੀ ਦੇ ਦੌਰਾਨ 4 ਚੌਕੇ ਤੇ 2 ਛੱਕੇ ਲਾਏ। ਬੈਂਗਲੁਰੂ ਦਾ ਚੌਥਾ ਵਿਕਟ ਏ. ਬੀ. ਡਿਵਿਲੀਅਰਸ ਦੇ ਤੌਰ 'ਤੇ ਡਿੱਗਿਆ। ਡਿਵਿਲੀਅਰਸ 23 ਦੌੜਾਂ ਦੇ ਨਿੱਜੀ ਸਕੋਰ 'ਤੇ ਸਰਫਰਾਜ਼ ਖ਼ਾਨ ਵੱਲੋਂ ਰਨ ਆਊਟ ਕੀਤੇ ਗਏ। ਇਸ ਤੋਂ ਬਾਅਦ ਗਲੇਨ ਮੈਕਸਵੇਲ 57 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ੰਮੀ ਦੀ ਗੇਂਦ 'ਤੇ ਸਰਫਰਾਜ਼ ਦਾ ਸ਼ਿਕਾਰ ਬਣੇ। ਮੈਕਸਵੇਲ ਨੇ ਆਪਣੀ ਸ਼ਾਨਦਾਰ ਪਾਰੀ ਦੇ ਦੌਰਾਨ 3 ਚੌਕੇ ਤੇ 4 ਛੱਕੇ ਲਾਏ। ਪੰਜਾਬ ਵੱਲੋਂ ਮੁਹੰਮਦ ਸੰਮੀ ਨੇ 3 ਜਦਕਿ ਮੋਈਸਿਸ ਹੈਨਰਿਕਸ ਨੇ ਵੀ 3 ਵਿਕਟਾਂ ਲਈਆਂ।
ਜਿੱਥੇ ਆਰ. ਸੀ. ਬੀ. ਇਸ ਮੈਚ ਨੂੰ ਜਿੱਤ ਕੇ ਪਲੇਅ ਆਫ਼ 'ਚ ਆਪਣੀ ਜਗ੍ਹਾ ਬਣਾ ਲਵੇਗੀ ਉੱਥੇ ਹੀ ਪੰਜਾਬ ਦੀ ਹਾਰ ਜਾਂ ਜਿੱਤ ਉਸ ਦੇ ਲਈ ਅਗਲਾ ਰਸਤਾ ਤੈਅ ਕਰੇਗੀ। ਜੇਕਰ ਪੰਜਾਬ ਹਾਰਿਆ ਤਂ ਉਹ ਪਲੇਅ ਆਫ਼ ਦੀ ਦੌੜ ਤੋਂ ਬਾਹਰ ਹੋ ਜਾਵੇਗਾ ਤੇ ਜੇਕਰ ਜਿੱਤਦਾ ਹੈ ਤਂ ਉਮੀਦ ਬਣੀ ਰਹੇਗੀ। ਆਓ ਮੈਚ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੈਚ ਨਾਲ ਜੁੜੇ ਕੁਝ ਰੌਚਕ ਤੱਥਾਂ 'ਤੇ -
ਇਹ ਵੀ ਪੜ੍ਹੋ : IPL 2021 : ਪੁਆਇੰਟ ਟੇਬਲ 'ਚ ਦੇਖੋ ਟੀਮਾਂ ਦੀ ਸਥਿਤੀ, ਆਰੇਂਜ ਕੈਪ ਤੇ ਪਰਪਲ ਕੈਪ 'ਤੇ ਵੀ ਮਾਰੋ ਇਕ ਨਜ਼ਰ
ਪਲੇਇੰਗ ਇਲੈਵਨ
ਪੰਜਾਬ ਕਿੰਗਜ਼ : ਕੇ. ਐਲ. ਰਾਹੁਲ (ਵਿਕਟਕੀਪਰ/ਕਪਤਾਨ), ਮਯੰਕ ਅਗਰਵਾਲ, ਏਡਨ ਮਾਰਕਰਮ, ਨਿਕੋਲਸ ਪੂਰਨ, ਸਰਫਰਾਜ਼ ਖਾਨ, ਸ਼ਾਹਰੁਖ ਖਾਨ, ਮੋਈਸ ਹੈਨਰੀਕਸ, ਹਰਪ੍ਰੀਤ ਬਰਾੜ, ਮੁਹੰਮਦ ਸ਼ੰਮੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪਡੀਕਲ, ਸ਼੍ਰੀਕਰ ਭਾਰਤ (ਵਿਕਟਕੀਪਰ), ਗਲੇਨ ਮੈਕਸਵੈੱਲ, ਏਬੀ ਡੀਵਿਲੀਅਰਸ, ਡੈਨੀਅਲ ਕ੍ਰਿਸਟੀਅਨ, ਜਾਰਜ ਗਾਰਟਨ, ਸ਼ਾਹਬਾਜ਼ ਅਹਿਮਦ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ ।
ਇਹ ਵੀ ਪੜ੍ਹੋ : ਭਾਰਤ ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੇ ਫਾਈਨਲ ’ਚ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2021 : ਪੁਆਇੰਟ ਟੇਬਲ 'ਚ ਦੇਖੋ ਟੀਮਾਂ ਦੀ ਸਥਿਤੀ, ਆਰੇਂਜ ਕੈਪ ਤੇ ਪਰਪਲ ਕੈਪ 'ਤੇ ਵੀ ਮਾਰੋ ਇਕ ਨਜ਼ਰ
NEXT STORY