ਮੁੰਬਈ- ਮਾਕਰ ਯਾਨਸਨ (25 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਟੀ ਨਟਰਾਜਨ (10 ਦੌੜਾਂ 'ਤੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਸਨਰਾਈਜਰਜ਼ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਸ਼ਨੀਵਾਰ 16.1 ਓਵਰ ਵਿਚ ਸਿਰਫ 68 ਦੌੜਾਂ 'ਤੇ ਢੇਰ ਕਰ ਦੇਣ ਤੋਂ ਬਾਅਦ 8 ਓਵਰ ਵਿਚ ਇਕ ਵਿਕਟ 'ਤੇ 72 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕੀਤੀ। ਹੈਦਰਾਬਾਦ ਦੀ ਇਹ ਲਗਾਤਾਰ 5ਵੀਂ ਜਿੱਤ ਹੈ ਅਤੇ ਉਹ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਦੂਜੇ ਪਾਰੇ ਬੈਂਗਲੁਰੂ ਨੂੰ 8 ਮੈਚਾਂ ਵਿਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਤੀਰਅੰਦਾਜ਼ੀ : ਭਾਰਤ ਦੀ 'ਕੰਪਾਊਂਡ' ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗਾ
ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਸਹੀ ਫੈਸਲਾ ਲਿਆ। ਮੈਚ ਦੇ ਦੂਜੇ ਓਵਰ ਵਿਚ ਮਾਕਰ ਯਾਨਸਨ ਨੇ ਤਿੰਨ ਸ਼ਿਕਾਰ ਕਰਦੇ ਹੋਏ ਆਰ. ਸੀ. ਬੀ. ਦੀ ਪਾਰੀ ਨੂੰ ਪਿੱਛੇ ਧੱਕ ਦਿੱਤਾ ਕਿ ਉਹ ਕਦੇ ਵਾਪਸੀ ਹੀ ਨਹੀਂ ਕਰ ਸਕੀ। ਪਿੱਚ ਵਿਚ ਤੇਜ਼ ਗੇਂਦਬਾਜ਼ੀ ਦੇ ਲਈ ਮਦਦ ਸੀ ਪਰ ਇਹ ਕਿਸੇ ਵੀ ਤਰੀਕੇ ਨਾਲ 68 'ਤੇ ਆਲਆਊਟ ਹੋਣ ਵਾਲੀ ਪਿੱਚ ਨਹੀਂ ਹੈ। ਹੈਦਰਾਬਾਦ ਦੇ ਸਾਰੇ ਗੇਂਦਬਾਜ਼ਾਂ ਨੇ ਵਧੀਆ ਗੇਂਦਬਾਜ਼ੀ ਕੀਤੀ ਅਤੇ ਵਿਕਟਾਂ ਲਗਾਤਾਰ ਹਾਸਲ ਕਰਦੇ ਰਹੇ। ਯਾਨਸਨ ਨੇ ਕਪਤਾਨ ਫਾਫ ਡੂ ਪਲੇਸਿਸ, ਵਿਰਾਟ ਕੋਹਲੀ ਅਤੇ ਅਨੁਜ ਰਾਵਤ ਨੂੰ ਦੂਜੇ ਓਵਰ ਵਿਚ ਪਵੇਲੀਅਨ ਭੇਜਿਆ। ਵਿਰਾਟ ਦਾ ਖਾਤਾ ਨਹੀਂ ਖੋਲ੍ਹਿਆ। ਨਟਰਾਜਨ ਨੇ ਗਲੇਨ ਮੈਕਸਵੈੱਲ, ਹਰਸ਼ਲ ਪਟੇਲ ਅਚੇ ਵਾਨਿੰਦੂ ਹਸਰੰਗਾ ਦਾ ਸ਼ਿਕਾਰ ਕੀਤਾ। ਜਗਦੀਸ਼ ਸੂਚਿਤ ਨੇ 12 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਭੁਵਨੇਸ਼ਵਰ ਕੁਮਾਰ ਅਤੇ ਉਮਰਾਨ ਮਾਲਿਕ ਨੂੰ 1-1 ਵਿਕਟਾਂ ਹਾਸਲ ਹੋਈ। ਬੈਂਗਲੁਰੂ ਦੇ 68 ਦੌੜਾਂ ਵਿਚ ਸੁਯਸ਼ ਪ੍ਰਭੁਦੇਸਾਈ ਨੇ 15 ਅਤੇ ਮੈਕਸਵੈੱਲ ਨੇ 12 ਦੌੜਾਂ ਬਣਾਈਆਂ। ਬੈਂਗਲੁਰੂ ਦੀ ਪਾਰੀ ਵਿਚ ਤੀਜਾ ਸਭ ਤੋਂ ਜ਼ਿਆਦਾ ਸਕੋਰ 12 ਦੌੜਾਂ ਦਾ ਰਿਹਾ। ਹੋਰ ਕੋਈ ਬੱਲੇਬਾਜ਼ ਦੋਹਰੇ ਨੰਬਰ ਤੱਕ ਨਹੀਂ ਪਹੁੰਚ ਸਕਿਆ।
ਹੈਦਰਾਬਾਦ ਨੇ ਅੱਠ ਓਵਰਾਂ ਵਿਚ ਇਕ ਵਿਕਟ 'ਤੇ 72 ਦੌੜਾਂ ਬਣਾ ਕੇ 72 ਗੇਂਦਾਂ ਰਹਿੰਦੇ ਇਕਪਾਸੜ ਜਿੱਤ ਹਾਸਲ ਕੀਤੀ। ਇਹ ਆਈ. ਪੀ. ਐੱਲ. ਵਿਚ ਕਿਸੇ ਵੀ ਟੀਮ ਦੇ ਲਈ ਗੇਂਦਾਂ ਦੇ ਮਾਮਲੇ ਵਿਚ ਚੌਥੀ ਸਭ ਤੋਂ ਵੱਡੀ ਜਿੱਤ ਹੈ। ਹੈਦਰਾਬਾਦ ਦੀ ਟੀਮ ਸੱਤ ਵਿਚੋਂ ਲਗਾਤਾਰ ਪੰਜ ਮੈਚ ਜਿੱਤ ਕੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ, ਆਰ. ਸੀ. ਬੀ. ਦੇ ਵੀ ਹੈਦਰਾਬਾਦ ਦੀ ਹੀ ਤਰ੍ਹਾਂ 10 ਅੰਕ ਹਨ ਪਰ ਇਹ 10 ਅੰਕ 8 ਮੈਚਾਂ ਵਿਚ ਹਨ ਅਤੇ ਉਹ ਹੁਣ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਹੈ। ਅਭਿਸ਼ੇਕ ਸ਼ਰਮਾ 28 ਗੇਂਦਾਂ ਵਿਚ ਅੱਠ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 47 ਦੌੜਾਂ ਬਣਾ ਕੇ ਆਊਟ ਹੋਏ। ਕਪਤਾਨ ਕੇਨ ਵਿਲੀਅਮਸਨ 16 ਅਤੇ ਰਾਹੁਲ ਤ੍ਰਿਪਾਠੀ ਸੱਤ ਦੌੜਾਂ ਬਣਾ ਕੇ ਅਜੇਤੂ ਰਹੇ। ਰਾਹੁਲ ਤ੍ਰਿਪਾਠੀ ਨੇ ਹਰਸ਼ਲ ਪਟੇਲ 'ਤੇ ਲੈੱਗ ਸਾਈਡ ਵਿਚ ਛੱਕਾ ਲਗਾ ਕੇ ਮੈਚ ਖਤਮ ਕੀਤਾ।
ਇਹ ਖ਼ਬਰ ਪੜ੍ਹੋ- IPL 2022 : ਰਾਸ਼ਿਦ ਖਾਨ ਨੇ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਕੋਈ ਵੀ ਯਾਦ ਨਹੀਂ ਰੱਖਣਾ ਚਾਹੇਗਾ
ਟੀਮਾਂ -
ਰਾਇਲ ਚੈਲੰਜਰਜ਼ ਬੈਂਗਲੁਰੂ :- ਅਨੁਜ ਰਾਵਤ, ਫਾਫ ਡੁ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਦਿਨੇਸ਼ ਕਾਰਤਿਕ (ਵਿਕਟਕੀਪਰ), ਗਲੇਨ ਮੈਕਸਵੇਲ, ਵਾਨਿੰਦੂ ਹਸਰੰਗਾ, ਸ਼ਾਹਬਾਜ਼ ਅਹਿਮਦ, ਸੁਯਸ਼ ਪ੍ਰਭੂਦੇਸਾਈ, ਮੁਹੰਮਦ ਸਿਰਾਜ, ਆਕਾਸ਼ਦੀਪ ਸਿੰਘ, ਜੋਸ਼ ਹੇਜ਼ਲਵੁੱਡ।
ਸਨਰਾਈਜ਼ਰਜ਼ ਹੈਦਰਾਬਾਦ :- ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਐਡੇਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਅਭਿਸ਼ੇਕ ਸ਼ਰਮਾ, ਸ਼੍ਰੇਅਸ ਗੋਪਾਲ, ਭੁਵਨੇਸ਼ਵਰ ਕੁਮਾਰ, ਮਾਰਕੋ ਜੇਨਸਨ, ਉਮਰਾਨ ਮਲਿਕ, ਟੀ ਨਟਰਾਜਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਵਿਸ਼ਵ ਕੱਪ ਤੀਰਅੰਦਾਜ਼ੀ : ਭਾਰਤ ਦੀ 'ਕੰਪਾਊਂਡ' ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗਾ
NEXT STORY