ਅੰਤਾਲੀਆ- ਅਭਿਸ਼ੇਕ ਵਰਮਾ, ਰਜਤ ਚੌਹਾਨ ਅਤੇ ਅਮਨ ਸੈਣੀ ਦੀ ਭਾਰਤੀ ਪੁਰਸ਼ 'ਕੰਪਾਊਂਡ' ਤੀਰਅੰਦਾਜ਼ੀ ਟੀਮ ਨੇ ਵਿਸ਼ਵ ਕੱਪ ਦੇ ਪਹਿਲੇ ਪੜਾਅ ਦੇ ਰੋਮਾਂਚਕ ਫਾਈਨਲ ਵਿਚ ਸ਼ਨੀਵਾਰ ਨੂੰ ਇੱਥੇ ਫਰਾਂਸ ਨੂੰ ਇਕ ਅੰਕ ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਭਾਰਤ ਹਾਲਾਂਕਿ 'ਕੰਪਾਊਂਡ' ਵਿਚ ਦੂਜਾ ਤਮਗਾ ਨਹੀਂ ਜਿੱਤ ਸਕਿਆ। ਵਰਮਾ ਅਤੇ ਮੁਸਕਾਨ ਕਿਰਾਰ ਦੀ ਮਿਕਸਡ ਡਬਲਜ਼ ਜੋੜੀ ਕਾਂਸੀ ਤਮਗੇ ਦੇ 'ਪਲੇਅ ਆਫ' ਵਿਚ ਕ੍ਰੋਏਸ਼ੀਆ ਤੋਂ 156-157 ਨਾਲ ਹਾਰ ਗਈ।
ਇਹ ਖ਼ਬਰ ਪੜ੍ਹੋ- IPL 2022 : ਰਾਸ਼ਿਦ ਖਾਨ ਨੇ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਕੋਈ ਵੀ ਯਾਦ ਨਹੀਂ ਰੱਖਣਾ ਚਾਹੇਗਾ
'ਕੰਪਾਊਂਡ' ਟੀਮ ਮੁਕਾਬਲੇ ਦੇ ਪੁਰਸ਼ ਫਾਈਨਲ ਵਿਚ ਭਾਰਤੀ ਟੀਮ ਪਹਿਲੇ ਸੈੱਟ ਵਿਚ ਆਪਣੇ ਫ੍ਰਾਂਸੀਸੀ ਵਿਰੋਧੀ ਜੀਨ ਫਿਲਿਪ ਬੌਲਚ, ਕਵੇਂਟਿਨ ਬਰਾਰ ਅਤੇ ਐਡਰੀਨ ਗੋਂਟੀਅਰ ਤੋਂ 56-57 ਨਾਲ ਪਿਛੜ ਗਈ। ਫਰਾਂਸੀਸੀ ਟੀਮ ਨੇ ਇਸ ਤੋਂ ਬਾਅਦ ਵੀ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖਿਆ ਤੇ ਭਾਰਤੀਟੀਮ ਇਕ ਸਮੇਂ 113-116 ਨਾਲ ਤਿੰਨ ਅੰਕ ਨਾਲ ਪਿਛੜ ਰਹੀ ਸੀ। ਭਾਰਤੀ ਟੀਮ ਨੇ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਤੀਜੇ ਸੈੱਟ 60-58 ਦੇ ਅੰਤਰ ਨਾਲ ਜਿੱਤ ਕੇ ਕੁਲ ਸਕੋਰ ਨੂੰ 173-174 ਕਰ ਦਿੱਤਾ।
ਇਹ ਵੀ ਪੜ੍ਹੋ : ਕ੍ਰਿਕਟ ਦੀ ਅਨੋਖੀ ਮਿਸਾਲ ਬਣ ਚੁੱਕੇ ਹਨ ਮਿਸਟਰ ਫਿਨੀਸ਼ਰ, ਧੋਨੀ ਹੈ ਤਾਂ ਮੁਮਕਿਨ ਹੈ
ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਚੌਥੇ ਸੈੱਟ ਵਿਚ 59 ਦਾ ਸਕੋਰ ਬਣਾਇਆ ਜਦਕਿ ਫਰਾਂਸੀਸੀ ਟੀਮ ਦਬਾਅ ਵਿਚ 57 ਅੰਕ ਹੀ ਬਣਾ ਸਕੀ। ਇਸ ਤਰ੍ਹਾਂ ਨਾਲ ਭਾਰਤ ਨੇ ਇਕ ਅੰਕ ਦੀ ਬੜ੍ਹਤ ਹਾਸਲ ਕਰਕੇ ਸੋਨ ਤਮਗਾ ਜਿੱਤਿਆ। ਵਿਸ਼ਵ ਕੱਪ ਵਿਚ ਆਪਣਾ ਪਹਿਲਾ ਸੋਨ ਤਮਗਾ ਜਿੱਤਣ ਵਾਲੇ 24 ਸਾਲਾ ਸੈਣੀ ਨੇ ਕਿਹਾ ਕਿ ਮਾਨਸਿਕ ਰੂਪ ਨਾਲ ਅੱਜ ਅਸੀਂ ਅਸਲ ਵਿਚ ਮਜ਼ਬੂਤ ਸੀ। ਅਸੀਂ ਕੇਵਲ ਇਸ ਮੁਕਾਬਲੇ ਦੇ ਲਈ ਤਿਆਰੀ ਕਰ ਰਹੇ ਸੀ। ਇਸ ਸਾਲ ਏਸ਼ੀਆਈ ਖੇਡਾਂ ਵੀ ਹੋਣੀਆਂ ਹਨ, ਜਿਸ ਵਿਚ ਅਸੀਂ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਸੋਨ ਤਮਗੇ ਨਾਲ ਵਿਸ਼ੇਸ਼ਕਰ ਹੋਰ ਵਿਸ਼ਵ ਕੱਪ ਦੇ ਲਈ ਮਨੋਬਲ ਵਧੇਗਾ। ਉਮੀਦ ਹੈ ਕਿ ਇਸ ਨਾਲ ਸਾਨੂੰ ਮਦਦ ਮਿਲੇਗੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL 2022 : ਰਾਸ਼ਿਦ ਖਾਨ ਨੇ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਕੋਈ ਵੀ ਯਾਦ ਨਹੀਂ ਰੱਖਣਾ ਚਾਹੇਗਾ
NEXT STORY