ਸਪੋਰਟਸ ਡੈਸਕ : ਆਈਪੀਐੱਲ 2024 ਦਾ ਐਲੀਮੀਨੇਟਰ ਮੈਚ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਅੱਜ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿੱਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸਮੇਂ ਰਾਇਲਜ਼ ਦਾ ਸਿਖਰਲੇ ਦੋ ਵਿੱਚ ਹੋਣਾ ਯਕੀਨੀ ਜਾਪਦਾ ਸੀ ਪਰ ਲਗਾਤਾਰ ਚਾਰ ਹਾਰਾਂ ਅਤੇ ਕੇਕੇਆਰ ਖ਼ਿਲਾਫ਼ ਆਖਰੀ ਮੈਚ ਮੀਂਹ ਕਾਰਨ ਧੋਤੇ ਜਾਣ ਕਾਰਨ ਉਹ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ ’ਤੇ ਰਹੀ। ਦੂਜੇ ਪਾਸੇ ਆਰਸੀਬੀ ਪਲੇਆਫ ਤੋਂ ਬਾਹਰ ਹੋਣ ਦੀ ਕਗਾਰ 'ਤੇ ਹੁੰਦੇ ਹੋਏ ਸਨਸਨੀਖੇਜ਼ ਤੌਰ 'ਤੇ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਪਹਿਲੇ ਅੱਠ ਮੈਚਾਂ ਵਿੱਚੋਂ ਸੱਤ ਹਾਰਨ ਤੋਂ ਬਾਅਦ ਫਾਫ ਡੂ ਪਲੇਸਿਸ ਦੀ ਟੀਮ ਨੇ ਲਗਾਤਾਰ ਛੇ ਮੈਚ ਜਿੱਤ ਕੇ ਪਲੇਆਫ ਵਿੱਚ ਥਾਂ ਬਣਾ ਲਈ ਹੈ।
ਸੰਭਾਵਿਤ ਪਲੇਇੰਗ 11
ਰਾਜਸਥਾਨ ਰਾਇਲਜ਼: ਯਸ਼ਸਵੀ ਜਾਇਸਵਾਲ, ਅਵੇਸ਼ ਖਾਨ, ਸੰਜੂ ਸੈਮਸਨ (ਕਪਤਾਨ ਅਤੇ ਵਿਕਟ), ਰਿਆਨ ਪਰਾਗ, ਧਰੁਵ ਜੁਰੇਲ, ਰੋਵਮੈਨ ਪਾਵੇਲ, ਸ਼ਿਮਰੋਨ ਹੇਟਮਾਇਰ/ਡੋਨੋਵਨ ਫਰੇਰਾ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਯੁਜਵੇਂਦਰ ਚਾਹਲ, ਸੰਦੀਪ ਸ਼ਰਮਾ।
ਰਾਇਲ ਚੈਲੇਂਜਰਜ਼ ਬੈਂਗਲੁਰੂ: ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਗਲੇਨ ਮੈਕਸਵੈੱਲ, ਰਜਤ ਪਾਟੀਦਾਰ/ਯਸ਼ ਦਿਆਲ, ਕੈਮਰਨ ਗ੍ਰੀਨ, ਮਹੀਪਾਲ ਲੋਮਰੋਰ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪਨਿਲ ਸਿੰਘ, ਕਰਨ ਸ਼ਰਮਾ, ਲਾਕੀ ਫਰਗੂਸਨ, ਮੁਹੰਮਦ ਸਿਰਾਜ।
Report : ਅਹਿਮਦਾਬਾਦ 'ਚ ਮਿਲੀ ਕੋਹਲੀ ਨੂੰ ਧਮਕੀ, ਚਾਰ ਗ੍ਰਿਫਤਾਰ, ਅਭਿਆਸ ਮੈਚ ਤੇ ਪ੍ਰੈੱਸ ਕਾਨਫਰੰਸ ਰੱਦ
NEXT STORY