ਅੰਮਾਨ (ਜੌਰਡਨ)- ਰੁਦ੍ਰਾਕਸ਼ ਸਿੰਘ ਖਾਈਦੇਮ (46 ਕਿਲੋ) ਸਮੇਤ ਭਾਰਤ ਦੇ ਸਾਰੇ 6 ਮੁੱਕੇਬਾਜ਼ ਬੁੱਧਵਾਰ ਨੂੰ ਏਸ਼ੀਆਈ ਅੰਡਰ-15 ਤੇ ਅੰਡਰ-17 ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪਹੁੰਚ ਗਏ।
ਰੁਦ੍ਰਾਕਸ਼ ਨੇ ਕ੍ਰਿਗਿਸਤਾਨ ਦੇ ਏਦਾਰ ਮੁਸਾਏਵ ਨੂੰ 3-0 ਨਾਲ ਹਰਾਇਆ। ਲੜਕਿਆਂ ਦੇ ਅੰਡਰ-15 ਵਰਗ ਵਿਚ ਹਰਸਿਲ (37 ਕਿਲੋ) ਤੇ ਸੰਚਿਤ ਜਯਾਨੀ (49 ਕਿਲੋ) ਨੇ 5-0 ਨਾਲ ਜਿੱਤ ਦਰਜ ਕੀਤੀ।
ਸੰਸਕਾਰ ਵਿਨੋਦ ਅਤਰਾਮ (35 ਕਿਲੋ) ਨੇ 4-1 ਨਾਲ ਮੁਕਾਬਲਾ ਜਿੱਤਿਆ। ਪਰੀਕਸ਼ਿਤ ਬਲਹਾਰਾ (40 ਕਿਲੋ) ਨੇ ਮੰਗੋਲੀਆ ਦੇ ਅਖਮਿਤਖਾਨ ਨੂਰਸਲਿਯੇਮ ਨੂੰ 3-2 ਨਾਲ ਹਰਾ ਦਿੱਤਾ। ਲੜਕੀਆਂ ਦੇ ਅੰਡਰ-15 ਵਰਗ ਵਿਚ ਮਿਲਕੀ ਮੇਨਾਮ (43 ਕਿਲੋ) ਨੇ ਕਜ਼ਾਕਿਸਤਾਨ ਦੀ ਯੇਲਦਾਨਾ ਅਬਦੀਗਨੀ ਨੂੰ 5-0 ਨਾਲ ਹਰਾਇਆ।
ਵੱਡੀ ਖ਼ਬਰ ; ਭਾਰਤ ਦੇ ਧਾਕੜ ਕ੍ਰਿਕਟਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪਹਿਲਗਾਮ ਹਮਲੇ ਵਾਲੇ ਦਿਨ ਹੀ...
NEXT STORY