ਨਵੀਂ ਦਿੱਲੀ- ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅਧਿਕਾਰੀਆਂ ਦੀ ਮੌਜੂਦਗੀ ਦੀ ਗੱਲ ਸੁਣ ਕੇ 7 ਦੌੜਾਕਾਂ ਦੇ ਦਿੱਲੀ ਐਥਲੈਟਿਕਸ ਚੈਂਪੀਅਨਸ਼ਿਪ ਦੀ 100 ਮੀਟਰ ਪ੍ਰਤੀਯੋਗਿਤਾ ਦੇ ਫਾਈਨਲ ਵਿੱਚੋਂ ਹਟਣ ਤੋਂ ਬਾਅਦ ਇਕੱਲਾ ਦੌੜਣ ਵਾਲਾ ਲਲਿਤ ਕੁਮਾਰ ਡੋਪ ਟੈਸਟ ਵਿਚ ਫੇਲ ਹੋ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਪਰਿਵਾਰ ਨਾਲ ਛੁੱਟੀਆਂ ਮਨਾ ਕੇ ਪਰਤੇ ਰੋਹਿਤ ਸ਼ਰਮਾ, ਏਅਰਪੋਰਟ 'ਤੇ ਧੀ ਨੂੰ ਗੋਦੀ ਲਏ ਆਏ ਨਜ਼ਰ
ਪਤਾ ਲੱਗਾ ਹੈ ਕਿ 26 ਸਤੰਬਰ ਦੀ ਦੌੜ ਤੋਂ ਬਾਅਦ ਲਿਆ ਗਿਆ ਲਲਿਤ ਦੇ ਪੇਸ਼ਾਬ ਦਾ ਨਮੂਨਾ ਪਾਬੰਦੀਸ਼ੁਦਾ ਸਟੇਰਾਇਡ ਲਈ ਪਾਜ਼ੇਟਿਵ ਪਾਇਆ ਗਿਆ ਹੈ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਈ ਪ੍ਰਤੀਯੋਗਿਤਾ ਦੇ 100 ਮੀਟਰ ਫਾਈਨਲ ਲਈ 8 ਦੌੜਾਕਾਂ ਨੇ ਕੁਆਲੀਫਾਈ ਕੀਤਾ ਸੀ ਪਰ ਪ੍ਰਤੀਯੋਗਿਤਾ ਸਥਾਨ ’ਤੇ ਪੇਸ਼ਾਬ ਦੇ ਨਮੂਨੇ ਲੈਣ ਲਈ ਨਾਡਾ ਦੇ ਡੋਪ ਅਧਿਕਾਰੀਆਂ ਦੀ ਮੌਜੂਦਗੀ ਦੀ ਗੱਲ ਸੁਣ ਕੇ 7 ਦੌੜਾਕ ਗਾਇਬ ਹੋ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
PCB ਦਾ ਆਸਟ੍ਰੇਲੀਆ ਟੈਸਟ ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈਣ ’ਤੇ ਰਾਊਫ ਨੂੰ ਨੋਟਿਸ
NEXT STORY