ਕੋਲਕਾਤਾ, (ਭਾਸ਼ਾ) ਆਂਦਰੇ ਰਸਲ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੂੰ ਚੁਣੌਤੀਪੂਰਨ ਟੀਚੇ ਤੱਕ ਪਹੁੰਚਾਉਣ ਲਈ ਆਖਰੀ ਓਵਰਾਂ ਵਿਚ ਛੱਕੇ ਜੜੇ ਅਤੇ ਉਨ੍ਹਾਂ ਦੇ ਸਾਥੀ ਫਿਲ ਸਾਲਟ ਦਾ ਕਹਿਣਾ ਹੈ ਕਿ ਜੇਕਰ ਇਹ ਹਰਫਨਮੌਲਾ ਕਿਸੇ ਦਿਨ ਫਾਰਮ ਵਿਚ ਆ ਜਾਂਦਾ ਹੈ ਤਾਂ ਉਸ ਦਿਨ ਉਹ ਦੁਨੀਆ ਦਾ ਸਰਵੋਤਮ ਖਿਡਾਰੀ ਬਣ ਜਾਂਦਾ ਹੈ। ਸ਼ਨੀਵਾਰ ਨੂੰ ਰਸਲ ਨੇ 25 ਗੇਂਦਾਂ 'ਚ ਸੱਤ ਛੱਕਿਆਂ ਅਤੇ ਤਿੰਨ ਚੌਕਿਆਂ ਦੀ ਮਦਦ ਨਾਲ 64 ਦੌੜਾਂ ਦੀ ਪਾਰੀ ਖੇਡ ਕੇ ਕੇਕੇਆਰ ਨੂੰ ਸੱਤ ਵਿਕਟਾਂ 'ਤੇ 208 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ।
ਇਸ ਤੋਂ ਬਾਅਦ ਮੇਜ਼ਬਾਨ ਟੀਮ ਨੇ ਵਾਪਸੀ ਕਰਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ 'ਤੇ 204 ਦੌੜਾਂ ਹੀ ਬਣਾਉਣ ਦਿੱਤੀਆਂ ਅਤੇ ਆਈਪੀਐੱਲ ਦੇ ਰੋਮਾਂਚਕ ਮੈਚ 'ਚ ਚਾਰ ਦੌੜਾਂ ਨਾਲ ਜਿੱਤ ਦਰਜ ਕੀਤੀ। ਕੇਕੇਆਰ ਲਈ ਆਪਣਾ ਡੈਬਿਊ ਕਰਨ ਵਾਲੇ ਸਾਲਟ 'ਦ ਹੰਡਰਡ' 'ਚ ਮੈਨਚੈਸਟਰ ਓਰੀਜਨਲਜ਼ 'ਚ ਰਸਲ ਨਾਲ ਖੇਡ ਚੁੱਕੇ ਹਨ। ਉਸ ਨੇ ਸ਼ਨੀਵਾਰ ਨੂੰ ਕੇਕੇਆਰ ਦੀ ਜਿੱਤ ਤੋਂ ਬਾਅਦ ਕਿਹਾ, 'ਮੈਂ 'ਦ ਹੰਡਰਡ' 'ਚ ਡਰੇ (ਰਸਲ) ਨਾਲ ਖੇਡਿਆ ਹੈ। ਉਹ ਗੇਂਦ ਦਾ ਸ਼ਾਨਦਾਰ ਸਟ੍ਰਾਈਕਰ ਹੈ। ਜੇਕਰ ਉਹ ਫਾਰਮ 'ਚ ਆਉਂਦਾ ਹੈ ਤਾਂ ਉਹ ਦੁਨੀਆ ਦਾ ਸਭ ਤੋਂ ਵਧੀਆ ਖਿਡਾਰੀ ਹੈ। ''ਉਸ ਨੇ ਕਿਹਾ,''ਉਸ ਨੂੰ ਇਸ ਤਰ੍ਹਾਂ ਖੇਡਦੇ ਦੇਖਣਾ ਹੈਰਾਨੀਜਨਕ ਹੈ। ਉਸ ਨੂੰ ਖੇਡਦੇ ਦੇਖਣਾ ਚੰਗਾ ਲੱਗਦਾ ਹੈ ਪਰ ਮੇਰੇ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਮੈਦਾਨ 'ਤੇ ਕਿਸੇ ਲਈ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਜਦੋਂ ਉਹ ਮੈਦਾਨ 'ਤੇ ਹੁੰਦਾ ਹੈ ਅਤੇ ਫਾਰਮ 'ਚ ਆਉਂਦਾ ਹੈ ਤਾਂ ਉਹ ਸ਼ਾਨਦਾਰ ਹੁੰਦਾ ਹੈ। ''
ਅਭਿਸ਼ੇਕ ਪੋਰੇਲ ਦਾ ਧਮਾਕੇਦਾਰ ਪ੍ਰਦਰਸ਼ਨ ਸਕਾਰਾਤਮਕ ਚੀਜ਼ : ਦਿੱਲੀ ਕੈਪੀਟਲਜ਼ ਦੇ ਲਈ ਸਹਾਇਕ ਕੋਚ
NEXT STORY