ਦੁਬਈ (ਨਿਕਲੇਸ਼ ਜੈਨ)— ਏਸ਼ੀਆ ਦੀਆਂ ਸਭ ਤੋਂ ਮਜ਼ਬੂਤ ਪ੍ਰਤੀਯੋਗਿਤਾਵਾਂ ਵਿਚੋਂ ਇਕ ਦੁਬਈ ਇੰਟਰਨੈਸ਼ਨਲ ਸ਼ਤਰੰਜ ਦੇ 21ਵੇਂ ਸੈਸ਼ਨ 'ਚ ਟਾਈਬ੍ਰੇਕ ਦੇ ਆਧਾਰ 'ਤੇ ਰੂਸ ਦੇ ਮੈਕਸਿਮ ਮਤਲਾਕੋਵ ਨੂੰ ਪਹਿਲਾ, ਕਜ਼ਾਕਿਸਤਾਨ ਦੇ ਅਬਦੁਸਤਾਰੋਵ ਨੋਦਿਰਬੇਕ ਨੂੰ ਦੂਜਾ ਤੇ ਵੀਅਤਨਾਮ ਦੇ ਲਿਮ ਕਿਊਯਾਂਗ ਲੇ ਨੂੰ ਤੀਜਾ ਸਥਾਨ ਹਾਸਲ ਹੋਇਆ। ਯੂਕ੍ਰੇਨ ਦੇ ਯੂਰੀ ਕੁਜੂਬੋਵ, ਵੈਨੇਜ਼ੁਏਲਾ ਦੇ ਐਡੂਆਰਡੋ ਇਤੁਰਜਗਾ, ਤੁਰਕੀ ਦੇ ਸਨਹਲ ਵਾਹਬ, ਸਰਬੀਆ ਦੇ ਇੰਡਜੀਕ ਅਲੈਗਜ਼ੈਂਡਰ ਤੇ ਭਾਰਤ ਦੇ ਇਯਾਨ ਪੀ. ਕ੍ਰਮਵਾਰ ਚੌਥੇ ਤੋਂ ਲੈ ਕੇ 8ਵੇਂ ਸਥਾਨ ਤਕ ਰਹੇ। ਭਾਰਤ ਦਾ ਦੀਪਨ ਚੱਕਰਵਰਤੀ 6.5 ਅੰਕ ਬਣਾ ਕੇ 11ਵੇਂ ਸਥਾਨ 'ਤੇ ਰਿਹਾ। 13 ਤੋਂ 16ਵੇਂ ਸਥਾਨ 'ਚ ਲਗਾਤਾਰ 4 ਹੋਰ ਭਾਰਤੀ ਖਿਡਾਰੀਆਂ ਨੇ ਜਗ੍ਹਾ ਬਣਾਈ, ਜਿਨ੍ਹਾਂ ਵਿਚ ਅਰਵਿੰਦ ਚਿਦਾਂਬਰਮ, ਦੇਬਾਸ਼ੀਸ਼ ਦਾਸ, ਵਿਘਨੇਸ਼ ਐੱਨ. ਆਰ. ਤੇ ਰਘੁਨੰਦਨ ਸ਼੍ਰੀ ਹਰੀ ਸ਼ਾਮਲ ਰਿਹਾ।
ਰਘੁਨੰਦਨ ਸ਼੍ਰੀ ਹਰੀ ਨੂੰ ਗ੍ਰੈਂਡ ਮਾਸਟਰ ਨਾਰਮ
ਪ੍ਰਤੀਯੋਗਿਤਾ ਵਿਚ ਪਹਿਲੇ 5 ਰਾਊਂਡ ਤਕ ਸਾਂਝੀ ਬੜ੍ਹਤ 'ਤੇ ਚੱਲ ਰਹੇ ਤੇ ਬਾਅਦ ਵਿਚ ਪਿੱਛੇ ਰਹਿ ਗਏ ਰਘੁਨੰਦਨ ਸ਼੍ਰੀ ਹਰੀ ਨੂੰ ਆਪਣੇ ਬਿਹਤਰ ਪ੍ਰਦਰਸ਼ਨ ਕਾਰਨ ਗ੍ਰੈਂਡ ਮਾਸਟਰ ਨਾਰਮ ਹਾਸਲ ਹੋਇਆ ਤਾਂ ਭਾਰਤ ਦੇ 12 ਸਾਲਾ ਭਾਰਤ ਸੁਬਰਾਮਣੀਅਮ ਨੇ ਆਪਣਾ ਪਹਿਲਾ ਇੰਟਰਨੈਸ਼ਨਲ ਮਾਸਟਰ ਨਾਰਮ ਹਾਸਲ ਕੀਤਾ।
ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਦੇ 3 ਨਵੇਂ ਮੈਂਬਰ
NEXT STORY