ਲੁਸਾਨੇ/ਮਾਸਕੋ– ਡੋਪਿੰਗ ਸਕੈਂਡਲ ਨਾਲ ਜੂਝ ਰਹੇ ਰੂਸ ਦੇ ਖਿਡਾਰੀ ਜੁਲਾਈ/ਅਗਸਤ 2021 ਵਿਚ ਹੋਣ ਵਾਲੀਆਂ ਟੋਕੀਓ ਓਲੰਪਿਕ ਵਿਚ ਆਪਣੇ ਦੇਸ਼ ਦੇ ਰਾਸ਼ਟਰੀ ਗੀਤ ਤੇ ਰਾਸ਼ਟਰੀ ਝੰਡੇ ਹੇਠ ਹਿੱਸਾ ਨਹੀਂ ਲੈ ਸਕਣਗੇ।
ਲੁਸਾਨੇ ਸਥਿਤ ਖੇਡ ਆਰਬਿਟ੍ਰੇਸ਼ਨ ਕੋਰਟ (ਸੀ. ਏ. ਐੱਸ.) ਨੇ ਡੋਪਿੰਗ ਮਾਮਲਿਆਂ ਨੂੰ ਲੈ ਕੇ ਰੂਸ ’ਤੇ ਦਸੰਬਰ 2019 ਵਿਚ ਲੱਗੀ ਚਾਰ ਸਾਲ ਦੀ ਪਾਬੰਦੀ ਹਟਾ ਕੇ ਦੋ ਸਾਲ ਕਰ ਦਿੱਤੀ ਹੈ ਤੇ ਰੂਸੀ ਖਿਡਾਰੀ ਅਗਲੇ ਦੋ ਸਾਲਾਂ ਵਿਚ ਟੋਕੀਓ ਓਲੰਪਿਕ, ਫੀਫਾ ਵਿਸ਼ਵ ਕੱਪ ਫੁੱਟਬਾਲ ਤੇ ਕੌਮਾਂਤਰੀ ਟੂਰਨਾਮੈਂਟਾਂ ਵਿਚ ਆਪਣੇ ਦੇਸ਼ ਦੇ ਝੰਡੇ ਦੇ ਰਾਸ਼ਟਰੀ ਗੀਤ ਦੇ ਹੇਠ ਹਿੱਸਾ ਨਹੀਂ ਲੈ ਸਕਣਗੇ।
ਸੀ. ਏ. ਐੱਸ. ਨੇ ਦੱਸਿਆ ਕਿ ਰੂਸ 16 ਦਸੰਬਰ 2022 ਤਕ ਕਿਸੇ ਵੀ ਵੱਡੇ ਖੇਡ ਆਯੋਜਨ ਦੀ ਮੇਜ਼ਬਾਨੀ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਵਰਗੇ ਵੱਡੇ ਟੂਰਨਾਮੈਂਟਾਂ ਵਿਚ ਦੋ ਸਾਲ ਤਕ ਰੂਸੀ ਸਰਕਾਰ ਦੇ ਅਧਿਕਾਰੀਆਂ ਤੇ ਪ੍ਰਤੀਨਿਧੀਆਂ ਦੇ ਸ਼ਾਮਲ ਹੋਣ ’ਤੇ ਵੀ ਪਾਬੰਦੀ ਰਹੇਗੀ।
ਪਾਬੰਦੀ ਤੋਂ ਬਾਅਦ ਰੂਸ ਦਾ ਕੋਈ ਵੀ ਵਿਅਕਤੀ ਕਿਸੇ ਵੀ ਸੰਗਠਨ ਦੀ ਕਮੇਟੀ ਜਾਂ ਬੋਰਡ ’ਚ ਮੈਂਬਰ ਨਿਯੁਕਤ ਨਹੀਂ ਕੀਤਾ ਜਾ ਸਕਦਾ ਹੈ। ਇਸ ਵਿਚਾਲੇ ਰੂਸ ਦੇ ਖੇਡ ਮੰਤਰੀ ਓਲੇਗ ਮੈਟਿਟਸਿਨ ਨੇ ਕਿਹਾ ਕਿ ਰੂਸੀ ਅਧਿਕਾਰੀਆਂ ’ਤੇ ਪਾਬੰਦੀ ਲਾਉਣਾ ਗਲਤ ਹੈ।
ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਰੂਸ ’ਤੇ ਫਰਜ਼ੀ ਸਬੂਤ ਪੇਸ਼ ਕਰਨ ਤੇ ਪਾਜ਼ੇਟਿਵ ਡੋਪਿੰਗ ਟੈਸਟ ਦੀਆਂ ਫਾਈਲਾਂ ਡਿਲੀਟ ਕਰਨ ਦਾ ਦੋਸ਼ ਲਾਇਆ ਸੀ ਪਰ ਰੂਸ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੀ. ਏ. ਐੱਸ. ਦੇਸ਼ ਦੇ ਹਿੱਤ ਨੂੰ ਦੇਖਦੇ ਹੋਏ ਫੈਸਲਾ ਲਵੇਗਾ। ਉਨ੍ਹਾਂ ਕਿਹਾ ਕਿ ਡਾਟਾ ਦਾ ਡਿਲੀਟ ਹੋਣਾ ਤਕਨੀਕੀ ਗੜਬੜੀ ਸੀ ਤੇ ਇਸ ਨਾਲ ਛੇੜਖਾਨੀ ਨਹੀਂ ਕੀਤੀ ਗਈ ਸੀ। ਰੂਸ ਡੋਪਿੰਗ ਰੋਕੂ ਏਜੰਸੀ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ ਪਰ ਏਜੰਸੀ ਦੇ ਕਾਰਜਕਾਰੀ ਪ੍ਰਮੁੱਖ ਨੇ ਬਾਅਦ ਵਿਚ ਫੈਸਲੇ ਨੂੰ ਰੂਸ ਦੀ ਜਿੱਤ ਦੱਸਿਆ।
ਨੋਟ- ਟੋਕੀਓ ਓਲੰਪਿਕ ’ਚ ਰੂਸ ਦੇ ਰਾਸ਼ਟਰੀ ਗੀਤ ਤੇ ਝੰਡੇ ਹੇਠ ਹਿੱਸਾ ਨਹੀਂ ਲੈ ਸਕਣਗੇ ਰੂਸੀ ਖਿਡਾਰੀ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਫਟਿਆ ਬੂਟ ਪਾ ਆਸਟਰੇਲੀਆ ਵਿਰੁੱਧ ਗੇਂਦਬਾਜ਼ੀ ਕਰਦੇ ਦਿਖੇ ਸ਼ੰਮੀ, ਵਾਰਨ ਨੇ ਕੀਤਾ ਕੁਮੈਂਟ
NEXT STORY