ਐਡੀਲੇਡ- ਆਸਟਰੇਲੀਆ ਵਿਰੁੱਧ ਭਾਰਤੀ ਗੇਂਦਬਾਜ਼ਾਂ ਨੇ ਧਮਾਕੇਦਾਰ ਪ੍ਰਦਰਸ਼ਨ ਕੀਤਾ ਤੇ ਐਡੀਲੇਡ ’ਚ ਖੇਡੇ ਜਾ ਰਹੇ ਟੈਸਟ ਸੀਰੀਜ਼ ਦੇ ਪਹਿਲੇ ਡੇ-ਨਾਈਟ ਮੈਚ ਦੇ ਦੂਜੇ ਦਿਨ ਮੇਜ਼ਬਾਨ ਟੀਮ ਨੂੰ ਸਿਰਫ 191 ਦੌੜਾਂ ’ਤੇ ਢੇਰ ਕਰ ਦਿੱਤਾ। ਆਰ. ਅਸ਼ਵਿਨ ਨੇ 4 ਵਿਕਟਾਂ ਆਪਣੇ ਨਾਂ ਕੀਤੀਆਂ ਤਾਂ ਉਮੇਸ਼ ਯਾਦਵ ਦੇ ਹੱਥ 3 ਸਫਲਤਾ ਲੱਗੀਆਂ। ਜਸਪ੍ਰੀਤ ਬੁਮਰਾਹ ਦੇ ਖਾਤੇ ’ਚ 2 ਵਿਕਟਾਂ ਆਈਆਂ। ਭਾਰਤ ਦੇ ਇਕਲੌਤੇ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਖਾਤਾ ਨਹੀਂ ਖੁੱਲਿ੍ਹਆ ਪਰ ਇਸ ਦੇ ਬਾਵਜੂਦ ਉਹ ਚਰਚਾ ’ਚ ਰਹੇ। ਦਰਅਸਲ ਉਸਦਾ ਫਟਿਆ ਬੂਟ ਫੈਂਸ ਦੇ ਵਿਚ ਚਰਚਾ ਦਾ ਕੇਂਦਰ ਰਿਹਾ।
ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਡੇ-ਨਾਈਟ ਟੈਸਟ ਮੈਚ ’ਚ ਫਟਿਆ ਬੂਟ ਪਾ ਕੇ ਖੇਡ ਰਹੇ ਸਨ। ਭਾਰਤ ਦੀ ਪਹਿਲੀ ਪਾਰੀ 244 ਦੌੜਾਂ ’ਤੇ ਢੇਰ ਹੋ ਗਈ ਤੇ ਇਸਦੇ ਜਵਾਬ ’ਚ ਭਾਰਤੀ ਟੀਮ ਨੇ ਗੇਂਦਬਾਜ਼ੀ ਸ਼ੁਰੂ ਕੀਤੀ। ਗੇਂਦਬਾਜ਼ੀ ਦੌਰਾਨ ਸ਼ੰਮੀ ਦਾ ਬੂਟ ਫਟਿਆ ਹੋਇਆ ਸੀ। ਮੈਚ ਦੀ ਕੁਮੈਂਟਰੀ ਕਰ ਰਹੇ ਸਾਬਕਾ ਆਸਟਰੇਲੀਆਈ ਕ੍ਰਿਕਟਰ ਐਡਮ ਗਿਲਕ੍ਰਿਸਟ, ਮਾਰਕ ਵਾਅ ਤੇ ਸ਼ੇਨ ਵਾਰਨ ਕੁਮੈਂਟਰੀ ਦੌਰਾਨ ਸ਼ੰਮੀ ਦੇ ਇਸ ਫਟੇ ਹੋਏ ਬੂਟ ਨੂੰ ਲੈ ਕੇ ਚਰਚਾ ਕੀਤੀ। ਵਾਰਨ ਸ਼ੰਮੀ ਦੇ ਗੇਂਦਬਾਜ਼ੀ ਕਰਨ ਦੇ ਤਰੀਕੇ ਨੂੰ ਲੈ ਕੇ ਗੱਲ ਕਰਦੇ ਹੋਏ ਦੱਸਿਆ ਕਿ ‘ਹਾਈ ਆਰਮ ਐਕਸ਼ਨ ਹੋਣ ਦੀ ਵਜ੍ਹਾ ਨਾਲ ਅਜਿਹਾ ਹੁੰਦਾ ਹੈ।’ ਜਦੋਂ ਕਿਸੇ ਗੇਂਦਬਾਜ਼ ਦਾ ਅਜਿਹਾ ਐਕਸ਼ਨ ਹੁੰਦਾ ਹੈ ਤਾਂ ਗੇਂਦ ਨੂੰ ਸੁੱਟਦੇ ਸਮੇਂ ਉਸਦਾ ਖੱਬੇ ਪੈਰ ਦਾ ਅੰਗੂਠਾ ਬੂਟ ਦੇ ਅੰਦਰੂਨੀ ਹਿੱਸੇ ਨਾਲ ਟਕਰਾਉਂਦਾ ਹੈ। ਸ਼ੰਮੀ ਦੇ ਨਾਲ ਵੀ ਅਜਿਹਾ ਹੀ ਹੁੰਦਾ ਹੈ ਤੇ ਉਸ ਨੂੰ ਗੇਂਦਬਾਜ਼ੀ ਕਰਦੇ ਸਮੇਂ ਪ੍ਰੇਸ਼ਾਨੀ ਨਾ ਹੋ ਸਕੇ ਇਸ ਲਈ ਉਹ ਇਕ ਬੂਟ ’ਚ ਸ਼ੇਕ ਕਰਦੇ ਹਨ।
ਇਸ ਗੱਲ ’ਤੇ ਮਜ਼ਾਕ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਮੀਦ ਹੈ ਜਦੋਂ ਸ਼ੰਮੀ ਆਸਟਰੇਲੀਆ ਵਿਰੁੱਧ ਗੇਂਦਬਾਜ਼ੀ ਕਰਨ ਉਤਰੇ ਤਾਂ ਠੀਕ ਬੂਟ ਪਾ ਕੇ ਆਉਣ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਯਾਰਕਰ ਸੁੱਟਦੇ ਹਨ ਤੇ ਫਟੇ ਹੋਏ ਬੂਟ ਨਾਲ ਉਸ ਨੂੰ ਸੱਟ ਲੱਗ ਸਕਦੀ ਹੈ।
ਨੋਟ- ਫਟਿਆ ਬੂਟ ਪਾ ਆਸਟਰੇਲੀਆ ਵਿਰੁੱਧ ਗੇਂਦਬਾਜ਼ੀ ਕਰਦੇ ਦਿਖੇ ਸ਼ੰਮੀ, ਵਾਰਨ ਨੇ ਕੀਤਾ ਕੁਮੈਂਟ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਨੈਪੋਮਨਿਆਚੀ ਤੇ ਗੋਰਯਾਚਕਿਨਾ ਨੇ ਜਿੱਤੀ ਰੂਸ ਸ਼ਤਰੰਜ ਚੈਂਪੀਅਨਸ਼ਿਪ
NEXT STORY