ਸਪੋਰਟਸ ਡੈਸਕ- ਦੱਖਣੀ ਅਫਰੀਕਾ ਅਤੇ ਨੀਦਰਲੈਂਡ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 15ਵਾਂ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਸ਼ੁਰੂ ਹੋ ਗਿਆ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਪਿੱਚ ਰਿਪੋਰਟ
ਧਰਮਸ਼ਾਲਾ ਦੀ ਸਤ੍ਹਾ ਨੂੰ ਦੇਸ਼ ਦੀਆਂ ਸਭ ਤੋਂ ਤੇਜ਼ ਗੇਂਦਬਾਜ਼ਾਂ ਦੇ ਅਨੁਕੂਲ ਪਿੱਚਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਤੇਜ਼ ਗੇਂਦਬਾਜ਼ਾਂ ਨੂੰ ਹਵਾਵਾਂ ਵਾਧੂ ਸਹਾਇਆ ਪ੍ਰਧਾਨ ਕਰਦੀਆਂ ਹਨ। ਇਸ ਟਰੈਕ 'ਤੇ ਸਪਿਨਰਾਂ ਲਈ ਬਹੁਤ ਘੱਟ ਮਦਦ ਮਿਲਦੀ ਹੈ। ਬੱਲੇਬਾਜ਼ਾਂ ਨੂੰ ਇੱਥੇ ਵੱਡੀਆਂ ਦੌੜਾਂ ਬਣਾਉਣ ਲਈ ਸ਼ੁਰੂਆਤੀ ਮੂਵਮੈਂਟ 'ਤੇ ਸਾਵਧਾਨੀ ਨਾਲ ਖੇਡਣਾ ਹੋਵੇਗਾ। ਜਿਵੇਂ-ਜਿਵੇਂ ਖੇਡ ਅੱਗੇ ਵਧੇਗੀ, ਸਤ੍ਹਾ 'ਤੇ ਬੱਲੇਬਾਜ਼ੀ ਕਰਨਾ ਆਸਾਨ ਹੋ ਜਾਵੇਗੀ।
ਮੌਸਮ
ਸੋਮਵਾਰ (16 ਅਕਤੂਬਰ) ਦੀ ਸ਼ਾਮ ਨੂੰ ਉੱਤਰੀ ਭਾਰਤ ਵਿੱਚ ਮੌਸਮ ਨੇ ਕਰਵਟ ਲਿਆ ਅਤੇ ਰਾਤ ਨੂੰ ਦਿੱਲੀ-ਐੱਨਸੀਆਰ ਅਤੇ ਲਖਨਊ ਸਮੇਤ ਹੋਰ ਥਾਵਾਂ 'ਤੇ ਮੀਂਹ ਪਿਆ। ਅਜਿਹੇ 'ਚ ਦੱਖਣੀ ਅਫਰੀਕਾ-ਨੀਦਰਲੈਂਡ ਮੈਚ 'ਚ ਕੁਝ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰਵ-ਅਨੁਮਾਨ ਦੇ ਅਨੁਸਾਰ, ਦੁਪਹਿਰ ਵੇਲੇ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਦਿਨ ਦੇ ਦੌਰਾਨ ਬਾਰਿਸ਼ ਹੋਣ ਦੀ ਸੰਭਾਵਨਾ 55 ਫ਼ੀਸਦੀ ਹੈ। ਬਾਕੀ ਸ਼ਾਮ ਲਈ ਭਵਿੱਖਬਾਣੀ ਸਾਫ਼ ਹੈ। ਇਸ ਲਈ ਮੈਚ ਵਿੱਚ ਰੁਕਾਵਟ ਆ ਸਕਦੀ ਹੈ ਪਰ ਜਿੱਥੋਂ ਤੱਕ ਮੈਚ ਰੱਦ ਹੋਣ ਦਾ ਸਵਾਲ ਹੈ, ਇਸ ਵਿੱਚ ਕੋਈ ਖ਼ਾਸ ਖਤਰਾ ਨਹੀਂ ਹੈ। ਤਾਪਮਾਨ ਵੱਧ ਤੋਂ ਵੱਧ 17 ਡਿਗਰੀ ਅਤੇ ਘੱਟੋ-ਘੱਟ 10 ਡਿਗਰੀ ਦੇ ਆਸਪਾਸ ਰਹੇਗਾ।
ਪਲੇਇੰਗ 11
ਨੀਦਰਲੈਂਡਜ਼ : ਵਿਕਰਮਜੀਤ ਸਿੰਘ, ਮੈਕਸ ਓ'ਡਾਊਡ, ਕੋਲਿਨ ਐਕਰਮੈਨ, ਬਾਸ ਡੀ ਲੀਡੇ, ਤੇਜਾ ਨਿਦਾਮਨੁਰੂ, ਸਕਾਟ ਐਡਵਰਡਸ (ਵਿਕਟਕੀਪਰ/ਕਪਤਾਨ), ਸਾਈਬ੍ਰੈਂਡ ਏਂਗਲਬ੍ਰੈਚ, ਰੋਇਲੋਫ ਵੈਨ ਡੇਰ ਮੇਰਵੇ, ਲੋਗਨ ਵੈਨ ਬੀਕ, ਆਰੀਅਨ ਦੱਤ, ਪਾਲ ਵੈਨ ਮੀਕੇਰੇਨ
ਦੱਖਣੀ ਅਫ਼ਰੀਕਾ : ਕਵਿੰਟਨ ਡੀ ਕਾਕ (ਵਿਕਟਕੀਪਰ), ਟੇਂਬਾ ਬਾਵੁਮਾ (ਕਪਤਾਨ), ਰਾਸੀ ਵੈਨ ਡੇਰ ਡੁਸੇਨ, ਏਡੇਨ ਮਾਰਕਰਮ, ਹੇਨਰਿਚ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੈਨਸਨ, ਕਾਗਿਸੋ ਰਬਾਡਾ, ਕੇਸ਼ਵ ਮਹਾਰਾਜ, ਲੁੰਗੀ ਨਗਿਡੀ, ਗੇਰਾਲਡ ਕੋਏਟਜ਼ੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸਕੁਐਸ਼ ਦੇ ਓਲੰਪਿਕ ਵਿਚ ਸ਼ਾਮਲ ਹੋਣ ਨਾਲ ਘੋਸ਼ਾਲ ਆਪਣੇ ਭਵਿੱਖ ਦੀ ਯੋਜਨਾ ਦੇ ਬਾਰੇ ’ਚ ਸੋਚੇਗਾ
NEXT STORY