ਬੁਡਾਪੇਸਟ, (ਭਾਸ਼ਾ)- ਭਾਰਤ ਦਾ ਰਾਸ਼ਟਰੀ ਰਿਕਾਰਡ ਧਾਰਕ ਅਥਲੀਟ ਅਵਿਨਾਸ਼ ਸਾਬਲੇ ਸ਼ਨੀਵਾਰ ਨੂੰ ਇੱਥੇ ਵਿਸ਼ਵ ਚੈਂਪੀਅਨਸ਼ਿਪ ਦੇ 3000 ਮੀਟਰ ਸਟੀਪਲਚੇਜ਼ ਮੁਕਾਬਲੇ ਦੇ ਅੰਤਿਮ ਦੌਰ ਲਈ ਕੁਆਲੀਫਾਈ ਕਰਨ 'ਚ ਅਸਫਲ ਰਿਹਾ। ਉਹ ਆਪਣੀ ਹੀਟ (ਪਹਿਲੀ) ਦੌੜ ਵਿੱਚ ਨਿਰਾਸ਼ਾਜਨਕ ਸੱਤਵੇਂ ਸਥਾਨ 'ਤੇ ਰਿਹਾ। ਉਸ ਨੇ 8 ਮਿੰਟ 22.24 ਸਕਿੰਟ ਦਾ ਸਮਾਂ ਲਿਆ।
ਉਹ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਲਈ ਖੇਡ ਮੰਤਰਾਲੇ ਦੇ ਖਰਚੇ 'ਤੇ ਕਈ ਮਹੀਨਿਆਂ ਤੋਂ ਵਿਦੇਸ਼ਾਂ ਵਿਚ ਸਿਖਲਾਈ ਲੈ ਰਿਹਾ ਸੀ ਅਤੇ ਇਸ ਲਈ ਉਸ ਨੂੰ ਘਰੇਲੂ ਮੁਕਾਬਲਿਆਂ ਵਿਚ ਹਿੱਸਾ ਲੈਣ ਤੋਂ ਛੋਟ ਦਿੱਤੀ ਗਈ ਸੀ। ਤਿੰਨ ਹੀਟਸ ਵਿੱਚੋਂ ਸਿਰਫ਼ ਚੋਟੀ ਦੇ ਪੰਜ ਹੀ ਫਾਈਨਲ ਰਾਊਂਡ ਲਈ ਕੁਆਲੀਫਾਈ ਕਰਦੇ ਹਨ। ਸਾਬਲੇ ਤੋਂ ਘੱਟੋ-ਘੱਟ ਫਾਈਨਲ ਲਈ ਕੁਆਲੀਫਾਈ ਕਰਨ ਦੀ ਉਮੀਦ ਸੀ। ਉਸ ਦਾ ਪ੍ਰਦਰਸ਼ਨ ਭਾਰਤੀ ਕੈਂਪ ਲਈ ਨਿਰਾਸ਼ਾਜਨਕ ਰਿਹਾ। ਸਾਬਲੇ ਦੇ ਨਾਂ 8 ਮਿੰਟ 11.20 ਸਕਿੰਟ ਦੇ ਸਮੇਂ ਨਾਲ ਰਾਸ਼ਟਰੀ ਰਿਕਾਰਡ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
2 ਦਸੰਬਰ ਤੋਂ ਹੋਵੇਗਾ PKL ਸੀਜ਼ਨ 10 ਦਾ ਆਗਾਜ਼
NEXT STORY