ਲੰਡਨ— ਇੰਗਲੈਂਡ ਨੂੰ ਆਸਟਰੇਲੀਆ ਵਿਰੁੱਧ ਮਹੱਤਵਪੂਰਨ ਮੁਕਾਬਲੇ ਤੋਂ ਪਹਿਲਾਂ ਇਥੇ ਤੇਂਦੁਲਕਰ ਮਦਦ ਦੇਣ ਪਹੁੰਚਿਆ ਹੈ ਪਰ ਇਹ ਬੱਲੇਬਾਜ਼ੀ ਵਿਚ ਰਿਕਾਰਡਾਂ ਦਾ ਬਾਦਸ਼ਾਹ ਨਹੀਂ ਸਗੋਂ ਗੇਂਦਬਾਜ਼ੀ ਵਿਚ ਤੇਜ਼ੀ ਨਾਲ ਉੱਭਰਦਾ ਉਸ ਦਾ ਬੇਟਾ ਅਰਜੁਨ ਹੈ। ਆਪਣੇ ਵੱਕਾਰ 'ਸਰਨੇਮ' ਦੀ ਖਾਸੀਅਤ ਨੂੰ ਬਰਕਰਾਰ ਰੱਖਣ ਦਾ ਟੀਚਾ ਲੈ ਕੇ ਤਿਆਰੀਆਂ ਕਰ ਰਹੇ ਅਰਜੁਨ ਤੇਂਦੁਲਕਰ ਨੇ ਆਸਟਰੇਲੀਆ ਵਿਰੁੱਧ ਹੋਣ ਵਾਲੇ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਇੰਗਲੈਂਡ ਦੇ ਬੱਲੇਬਾਜ਼ਾਂ ਲਈ ਨੈੱਟ 'ਤੇ ਤੇਜ਼ ਗੇਂਦਬਾਜ਼ੀ ਕੀਤੀ।

ਅਰਜੁਨ ਨੇ ਇੰਗਲੈਂਡ ਦੇ ਸਪਿਨਰ ਗੇਂਦਬਾਜ਼ੀ ਸਲਾਹਕਾਰ ਸਕਲੇਨ ਮੁਸ਼ਤਾਕ ਦੀ ਦੇਖ-ਰੇਖ ਵਿਚ ਗੇਂਦਬਾਜ਼ੀ ਕੀਤੀ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਅਰਜੁਨ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਲਈ ਨੈੱਟ 'ਤੇ ਗੇਂਦਬਾਜ਼ੀ ਕੀਤੀ। ਇਸ ਤੋਂ ਪਹਿਲਾਂ 2015 'ਚ 15 ਸਾਲਾ ਖਿਡਾਰੀ ਦੇ ਰੂਪ ਵਿਚ ਉਹ ਇੰਗਲੈਂਡ ਦੇ ਨੈੱਟ ਗੇਂਦਬਾਜ਼ਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ ਆਸਟਰੇਲੀਆ ਵਿਰੁੱਧ ਏਸ਼ੇਜ਼ ਟੈਸਟ ਦੀਆਂ ਤਿਆਰੀਆਂ ਵਿਚ ਮਦਦ ਕੀਤੀ ਸੀ।
ਭਾਰਤ ਵਿਰੁੱਧ ਮੈਚ ਤੋਂ ਪਹਿਲਾਂ ਵਿੰਡੀਜ਼ ਨੂੰ ਲੱਗਾ ਝਟਕਾ, ਇਹ ਖਿਡਾਰੀ ਹੋਇਆ ਬਾਹਰ
NEXT STORY