ਸਪੋਰਟਸ ਡੈਸਕ— ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਸ ਖੇਡ ’ਚ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਸਚਿਨ ਵੱਲੋਂ ਬਣਾਏ ਬਹੁਤ ਸਾਰੇ ਅਜਿਹੇ ਰਿਕਾਰਡ ਹਨ ਜਿਨ੍ਹਾਂ ਨੂੰ ਤੋੜਨਾ ਬੇਹੱਦ ਮੁਸ਼ਕਲ ਹੈ। ਸੈਂਕੜਿਆਂ ਦੇ ਸੈਂਕੜੇ ਤੋਂ ਲੈ ਕੇ ਭਾਰਤ ਲਈ 200 ਟੈਸਟ ਮੈਚ ਖੇਡਣ ਵਰਗੇ ਰਿਕਾਰਡ ਉਨ੍ਹਾਂ ਨੇ ਬਣਾਏ। ਆਪਣੇ ਕਰੀਅਰ ’ਤੇ ਵਿਚਾਰ ਕਰਦੇ ਹੋਏ ਇਸ ਸਾਬਕਾ ਭਾਰਤੀ ਬੱਲੇਬਾਜ਼ ਨੇ ਕਿਹਾ ਕਿ ਭਾਵੇਂ ਹੀ ਉਨ੍ਹਾਂ ਨੇ ਜੋ ਹਾਸਲ ਕੀਤਾ ਹੈ, ਉਸ ਤੋਂ ਉਹ ਕਾਫ਼ੀ ਸੰਤੁਸ਼ਟ ਹਨ, ਫਿਰ ਵੀ ਦੋ ਗੱਲਾਂ ਦਾ ਪਛਤਾਵਾ ਹੈ।
ਇਹ ਵੀ ਪੜ੍ਹੋ : ਚੈਂਪੀਅਨਸ ਲੀਗ ਫ਼ਾਈਨਲ : ਚੇਲਸੀ ਨੇ ਮੈਨਚੈਸਟਰ ਸਿਟੀ ਨੂੰ 1-0 ਨਾਲ ਹਰਾ ਕੇ ਜਿੱਤਿਆ ਖ਼ਿਤਾਬ
ਪਹਿਲੀ ਗੱਲ ਇਹ ਕਿ ਮੈਂ ਸੁਨੀਲ ਗਾਵਸਕਰ ਦੇ ਨਾਲ ਕਦੀ ਨਹੀਂ ਖੇਡਿਆ। ਜਦੋਂ ਮੈਂ ਵੱਡਾ ਹੋਇਆ ਤਾਂ ਗਾਵਸਕਰ ਮੇਰੇ ਬੱਲੇਬਾਜ਼ੀ ਹੀਰੋ ਸਨ ਤੇ ਇਕ ਟੀਮ ਦੇ ਹਿੱਸੇ ਦੇ ਤੌਰ ’ਤੇ ਉਨ੍ਹਾਂ ਨਾਲ ਨਹੀਂ ਖੇਡਣਾ ਇਕ ਅਫ਼ਸੋਸ ਹੈ। ਗਾਵਸਕਰ ਮੇਰੇ ਡੈਬਿਊ ਤੋਂ ਕੁਝ ਸਾਲ ਪਹਿਲਾਂ ਰਿਟਾਇਰਡ ਹੋਏ ਸਨ।
ਦੂਜੇ ਅਫ਼ਸੋਸ ਬਾਰੇ ਦਸਦੇ ਹੋਏ ਤੇਂਦਲੁਕਰ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਸਨ ਕਿ ਕਾਊਂਟੀ ਕ੍ਰਿਕਟ ’ਚ ਆਪਣੇ ਬਚਪਨ ਦੇ ਹੀਰੋ ਸਰ ਵਿਵੀਅਨ ਰਿਚਰਡਸ ਦੇ ਖ਼ਿਲਾਫ਼ ਖੇਡੇ, ਪਰ ਉਨ੍ਹਾਂ ਨੂੰ ਕੌਮਾਂਤਰੀ ਪੱਧਰ ’ਤੇ ਉਨ੍ਹਾਂ ਖ਼ਿਲਾਫ਼ ਖੇਡਣ ਦਾ ਮੌਕਾ ਨਹੀਂ ਮਿਲਿਆ। ਇਸ ਦਾ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ।
ਇਹ ਵੀ ਪੜ੍ਹੋ : IPL ਨੂੰ ਲੈ ਕੇ BCCI ਨੇ ਕੀਤਾ ਵੱਡਾ ਐਲਾਨ, UAE ’ਚ ਹੋਣਗੇ ਬਚੇ ਹੋਏ 31 ਮੈਚ
ਤੇਂਦੁਲਕਰ ਨੇ ਸਾਲ 2013 ’ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਭਾਰਤ ਲਈ 200 ਟੈਸਟ ਮੈਚਾਂ ’ਚ 15,921 ਦੌੜਾਂ ਬਣਾਈਆਂ। ਉਹ ਅਜੇ ਵੀ ਖੇਡ ਦੇ ਦੋਵੇਂ ਫ਼ਾਰਮੈਟ (ਟੈਸਟ ਤੇ ਵਨ-ਡੇ) ’ਚ ਕੌਮਾਂਤਰੀ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ ਹੋਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਚੈਂਪੀਅਨਸ ਲੀਗ ਫ਼ਾਈਨਲ : ਚੇਲਸੀ ਨੇ ਮੈਨਚੈਸਟਰ ਸਿਟੀ ਨੂੰ 1-0 ਨਾਲ ਹਰਾ ਕੇ ਜਿੱਤਿਆ ਖ਼ਿਤਾਬ
NEXT STORY