ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਪੀੜਤ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ। ਸਚਿਨ ਨੇ ਟਵੀਟ ਕਰਦੇ ਹੋਏ ਲਿਖਿਆ, ‘ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਦੁਆਵਾਂ ਲਈ ਧੰਨਵਾਦ। ਡਾਕਟਰਾਂ ਦੀ ਸਲਾਹ ਤਹਿਤ ਮੈਂ ਹਸਪਤਾਲ ਵਿਚ ਦਾਖ਼ਲ ਹੋ ਗਿਆ ਹਾਂ। ਮੈਨੂੰ ਉਮੀਦ ਹੈ ਕਿ ਕੁੱਝ ਦਿਨਾਂ ਵਿਚ ਮੈਂ ਘਰ ਪਰਤ ਆਵਾਂਗਾ। ਸਾਰੇ ਆਪਣਾ ਧਿਆਨ ਰੱਖੋ ਅਤੇ ਸੁਰੱਖਿਅਤ ਰਹੋ।’
ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ ਟੀ ਨਟਰਾਜਨ ਨੂੰ ਤੋਹਫ਼ੇ ਵਜੋਂ ਦਿੱਤੀ ‘ਥਾਰ’, ਅੱਗਿਓਂ ਕ੍ਰਿਕਟਰ ਨੇ ਵੀ ਭੇਜਿਆ 'ਰਿਟਰਨ ਗਿਫ਼ਟ'
ਤੇਂਦੁਲਕਰ ਨੂੰ 27 ਮਾਰਚ ਨੂੰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਇਸ ਦੇ ਬਾਅਦ ਉਹ ਘਰ ਵਿਚ ਇਕਾਂਤਵਾਸ ਵਿਚ ਸਨ। ਭਾਰਤ ਦੀ 2011 ਦੀ ਵਿਸ਼ਵ ਕੱਪ ਜਿੱਤ ਵਿਚ ਸ਼ਾਮਲ ਰਹੇ ਇਸ ਦਿੱਗਜ ਬੱਲੇਬਾਜ਼ ਨੇ ਇਸ ਉਪਲੱਬਧੀ ਦੀ 10ਵੀਂ ਵਰ੍ਹੇਗੰਢ ’ਤੇ ਆਪਣੇ ਸਾਥੀਆਂ ਨੂੰ ਵੀ ਵਧਾਈ ਦਿੱਤੀ।’ ਤੇਂਦੁਲਕਰ ਦੇ ਇਲਾਵਾ ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ, ਉਨ੍ਹਾਂ ਦੇ ਭਰਾ ਯੁਸੂਫ ਅਤੇ ਐਸ.ਬਦਰੀਨਾਥ ਨੇ ਘੋਸ਼ਣਾ ਕੀਤੀ ਸੀ ਕਿ ਉਹ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਸਾਰਿਆਂ ਨੇ ਹਾਲ ਹੀ ਵਿਚ ਰੋਡ ਸੇਫਟੀ ਵਿਸ਼ਵ ਸੀਰੀਜ਼ ਚੈਲੇਂਜ ਵਿਚ ਹਿੱਸਾ ਲਿਆ ਸੀ। ਰਾਏਪੁਰ ਵਿਚ ਖੇਡੇ ਗਏ ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਨੇ ਤੇਂਦੁਲਕਰ ਦੀ ਅਗਵਾਈ ਵਿਚ ਜਿੱਤ ਦਰਜ ਕੀਤੀ ਸੀ। ਟੂਰਨਾਮੈਂਟ ਲਈ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਹਰਭਜਨ ਸਿੰਘ ਦਾ ਆਲੋਚਕਾਂ ਨੂੰ ਕਰਾਰਾ ਜਵਾਬ, ਕਿਹਾ- ਮੈਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ
ਇਹ ਵੀ ਪੜ੍ਹੋ: ਕੀ ਵੁਹਾਨ ਲੈਬ ਤੋਂ ਨਿਕਲਿਆ ਸੀ ਵਾਇਰਸ, WHO ਦੀ ਲੀਕ ਰਿਪੋਰਟ ’ਤੇ ਬ੍ਰਿਟੇਨ ਸਣੇ 14 ਦੇਸ਼ਾਂ ਨੇ ਦਿੱਤੀ ਪ੍ਰਤੀਕਿਰਿਆ
IPL ਨਾ ਖੇਡਣ ਦੇ ਬਾਵਜੂਦ 7 ਕਰੋੜ ਰੁਪਏ ਦੀ ਪੂਰੀ ਫ਼ੀਸ ਲਵੇਗਾ ਸ਼੍ਰੇੇਅਸ ਅਈਅਰ, ਜਾਣੋ ਕੀ ਹੈ ਨਿਯਮ
NEXT STORY