ਨਵੀਂ ਦਿੱਲੀ : ਆਸਟ੍ਰੇਲੀਆ ਦੌਰੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਨੂੰ ਆਟੋਮੋਬਾਇਲ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਨੇ ਕਾਰ ਗਿਫ਼ਟ ਕਰਨ ਦਾ ਵਾਆਦਾ ਕੀਤਾ ਸੀ ਅਤੇ ਉਨ੍ਹਾਂ ਨੇ ਹੁਣ ਇਸ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਨਟਰਾਜਨ ਨੇ ਆਪਣੇ ਟਵਿਟਰ ਹੈਂਡਲ ਜ਼ਰੀਏ ਦਿੱਤੀ ਹੈ।
ਇਹ ਵੀ ਪੜ੍ਹੋ: ਕੋਹਲੀ ਵਨਡੇ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ, ਬੁਮਰਾਹ ਚੌਥੇ ਸਥਾਨ ’ਤੇ ਖਿਸਕਿਆ
ਟੀ ਨਟਰਾਜਨ ਨੇ ਟਵਿਟਰ ’ਤੇ ਲਿਖਿਆ, ‘ਭਾਰਤ ਲਈ ਕ੍ਰਿਕਟ ਖੇਡਣਾ ਮੇਰੀ ਜ਼ਿੰਦਗੀ ਲਈ ਸਭ ਤੋਂ ਵੱਡੀ ਗੱਲ ਰਹੀ। ਇੱਥੇ ਤੱਕ ਪਹੁੰਚਣਾ ਮੇਰੇ ਲਈ ਆਸਾਨ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਨਾਲ ਲੋਕਾਂ ਦਾ ਪਿਆਰ ਮੈਨੂੰ ਮਿਲਿਆ ਹੈ, ਉਸ ਨੇ ਮੈਨੂੰ ਅਭਿਭੂਤ ਕਰ ਦਿੱਤਾ ਹੈ। ਬਿਹਤਰੀਨ ਲੋਕਾਂ ਦਾ ਸਮਰਥਨ ਅਤੇ ਹੌਸਲਾ ਅਫ਼ਜਾਈ ਮੇਰੇ ਲਈ ਰਸਤੇ ਲੱਭਣ ਵਿਚ ਮਦਦਗਾਰ ਸਾਬਿਤ ਹੁੰਦਾ ਹੈ।
ਇਹ ਵੀ ਪੜ੍ਹੋ: ਹਰਭਜਨ ਸਿੰਘ ਦਾ ਆਲੋਚਕਾਂ ਨੂੰ ਕਰਾਰਾ ਜਵਾਬ, ਕਿਹਾ- ਮੈਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ
ਦੂਜੇ ਟਵੀਟ ਵਿਚ ਟੀ ਨਟਰਾਜਨ ਨੇ ਲਿਖਿਆ, ‘ਮੈਂ ਅੱਜ ਨਵੀਂ ਐਸ.ਯੂ.ਵੀ. ਥਾਰ ਗੱਡੀ ਨੂੰ ਡਰਾਈਵ ਕਰਦੇ ਹੋਏ ਆਪਣੇ ਘਰ ਲਿਆਇਆ, ਅੱਜ ਮੈਂ ਸ਼੍ਰੀ ਆਨੰਦ ਮਹਿੰਦਰਾ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੇ ਸਫ਼ਰ ਅਤੇ ਉਨ੍ਹਾਂ ਦੀ ਸ਼ਲਾਘਾ ਲਈ ਧੰਨਵਾਦ। ਕ੍ਰਿਕਟ ਲਈ ਤੁਹਾਡਾ ਪਿਆਰ ਦੇਖਦੇ ਹੋਏ, ਗਾਬਾ ਟੈਸਟ ਦੀ ਜਰਸੀ ਤੁਹਾਨੂੰ ਗਿਫ਼ਟ ਕਰ ਰਿਹਾ ਹਾਂ।’
ਆਨੰਦ ਮਹਿੰਦਰਾ ਨੇ ਨਾ ਸਿਰਫ਼ ਨਟਰਾਜਨ ਨੂੰ ਸਗੋਂ ਮੁਹੰਮਦ ਸਿਰਾਜ, ਸ਼ੁਭਮਨ ਗਿੱਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ ਅਤੇ ਨਵਦੀਪ ਸੈਣੀ ਨੂੰ ਵੀ ਕਾਰ ਗਿਫ਼ਟ ਵਿਚ ਦੇਣ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ: ਕੀ ਵੁਹਾਨ ਲੈਬ ਤੋਂ ਨਿਕਲਿਆ ਸੀ ਵਾਇਰਸ, WHO ਦੀ ਲੀਕ ਰਿਪੋਰਟ ’ਤੇ ਬ੍ਰਿਟੇਨ ਸਣੇ 14 ਦੇਸ਼ਾਂ ਨੇ ਦਿੱਤੀ ਪ੍ਰਤੀਕਿਰਿਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2021: ਪਿਛਲੇ ਸਾਲ ਦੀ ਅਸਫਲਤਾ ਨੂੰ ਭੁਲਾ ਕੇ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗੀ ਚੇਨਈ ਸੁਪਰ ਕਿੰਗਜ਼
NEXT STORY