ਨਵੀਂ ਦਿੱਲੀ— ਇੰਗਲੈਂਡ ਦੇ ਮਹਾਨ ਗੇਂਦਬਾਜ਼ ਜੇਮਸ ਐਂਡਰਸਨ ਨੇ ਸ਼ੁੱਕਰਵਾਰ ਨੂੰ ਆਪਣੇ ਦੋ ਦਹਾਕਿਆਂ ਤੋਂ ਜ਼ਿਆਦਾ ਲੰਬੇ ਕਰੀਅਰ ਦੀ ਸਮਾਪਤੀ ਕੀਤੀ ਅਤੇ ਇਸ ਮੌਕੇ 'ਤੇ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਪਣੇ 'ਪੁਰਾਣੇ ਵਿਰੋਧੀ' ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਗੇਂਦਬਾਜ਼ੀ ਕਰਦੇ ਹੋਏ ਦੇਖਣਾ ਬਹੁਤ ਖੁਸ਼ੀ ਦੀ ਗੱਲ ਹੈ। ਐਂਡਰਸਨ (41 ਸਾਲ) ਨੇ 188 ਟੈਸਟ ਮੈਚਾਂ ਵਿੱਚ ਕੁੱਲ 704 ਵਿਕਟਾਂ ਲਈਆਂ ਹਨ ਅਤੇ 32 ਵਾਰ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਹਾਸਲ ਕੀਤਾ ਹੈ। ਇੰਗਲੈਂਡ ਨੇ ਲਾਰਡਸ 'ਚ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ 'ਚ ਵੈਸਟਇੰਡੀਜ਼ ਨੂੰ ਪਾਰੀ ਅਤੇ 114 ਦੌੜਾਂ ਨਾਲ ਹਰਾ ਦਿੱਤਾ।
ਤੇਂਦੁਲਕਰ ਨੇ 'ਐਕਸ' 'ਤੇ ਲਿਖਿਆ, 'ਜਿਮੀ, ਤੁਸੀਂ 22 ਸਾਲਾਂ ਦੇ ਆਪਣੇ ਸ਼ਾਨਦਾਰ ਸਪੈੱਲ ਨਾਲ ਖੇਡ ਪ੍ਰੇਮੀਆਂ ਨੂੰ ਮੰਤਰਮੁਗਧ ਕਰ ਦਿੱਤਾ ਹੈ।' ਉਨ੍ਹਾਂ ਨੇ ਲਿਖਿਆ, 'ਤੁਹਾਨੂੰ ਗੇਂਦਬਾਜ਼ੀ ਕਰਦੇ ਦੇਖ ਕੇ ਬਹੁਤ ਖੁਸ਼ੀ ਹੋਈ। ਜਿਸ ਗਤੀ, ਸ਼ੁੱਧਤਾ, ਸਵਿੰਗ ਅਤੇ ਫਿਟਨੈੱਸ ਨਾਲ ਤੁਸੀਂ ਗੇਂਦਬਾਜ਼ੀ ਕੀਤੀ ਉਹ ਸ਼ਾਨਦਾਰ ਸੀ। ਤੁਸੀਂ ਆਪਣੀ ਖੇਡ ਨਾਲ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ।
ਤੇਂਦੁਲਕਰ ਨੇ 2013 ਵਿੱਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਐਂਡਰਸਨ ਨੂੰ ਪੇਸ਼ੇਵਰ ਕ੍ਰਿਕਟ ਦੀ ਭੀੜ ਤੋਂ ਦੂਰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਤੇਂਦੁਲਕਰ ਨੇ ਲਿਖਿਆ, 'ਤੁਹਾਡੀ ਚੰਗੀ ਸਿਹਤ ਅਤੇ ਖੁਸ਼ੀਆਂ ਨਾਲ ਭਰੇ ਇੱਕ ਸ਼ਾਨਦਾਰ ਜੀਵਨ ਦੀ ਕਾਮਨਾ ਕਰਦਾ ਹਾਂ ਕਿਉਂਕਿ ਤੁਸੀਂ ਆਪਣੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਸਪੈੱਲ- ਪਰਿਵਾਰ ਦੇ ਨਾਲ ਸਮਾਂ ਬਿਤਾਉਣ ਲਈ ਤਿਆਰ ਹੋ ਰਹੇ ਹੋ।
ਦੋਵੇਂ ਇਕ-ਦੂਜੇ ਦੀ ਇੱਜ਼ਤ ਕਰਦੇ ਹਨ ਕਿਉਂਕਿ ਵੀਰਵਾਰ ਨੂੰ ਜਦੋਂ ਐਂਡਰਸਨ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਆਪਣੇ ਕਰੀਅਰ 'ਚ ਕਿਸ ਬੱਲੇਬਾਜ਼ ਨਾਲ ਗੇਂਦਬਾਜ਼ੀ ਦਾ ਆਨੰਦ ਮਾਣਿਆ ਤਾਂ ਇੰਗਲੈਂਡ ਦੇ ਇਸ ਕ੍ਰਿਕਟਰ ਨੇ ਤੇਂਦੁਲਕਰ ਦਾ ਨਾਂ ਲਿਆ ਸੀ।
IND vs ZIM :ਮੇਜ਼ਬਾਨ ਜ਼ਿੰਬਾਬਵੇ ਵਿਰੁੱਧ 5 ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੁਕਾਬਲਾ ਅੱਜ
NEXT STORY