ਨਵੀਂ ਦਿੱਲੀ—ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਆਪਣੇ ਜ਼ਮਾਨੇ ਦੇ ਸ਼ਾਨਦਾਰ ਬੱਲੇਬਾਜ਼ਾਂ 'ਚੋਂ ਇਕ ਸਈਦ ਅਹਿਮਦ ਦਾ ਅੱਜ 81ਵਾਂ ਜਨਮਦਿਨ ਹੈ। ਸਈਦ ਅਹਿਮਦ ਦਾ ਜਨਮ 1 ਅਕਤੂਬਰ 1937 ਨੂੰ ਜੰਲਧਰ 'ਚ ਹੋਇਆ ਸੀ. ਹਾਲਾਂਕਿ ਵਟਵਾਰੇ ਤੋਂ ਬਾਅਦ ਉਹ ਕਰਾਚੀ 'ਚ ਬਸ ਗਏ। ਸਈਦ ਅਹਿਮਦ ਨੇ ਆਪਣੇ ਕਰੀਅਰ 'ਚ 41 ਟੈਸਟ ਖੇਡੇ ਜਿਸ 'ਚ ਉਨ੍ਹਾਂ ਨੇ 40.41 ਦੀ ਔਸਤ ਤੋਂ 2991 ਦੌੜਾਂ ਬਣਾਈਆਂ। ਸਈਦ ਅਹਿਮਦ ਨੇ ਕੁਲ 5 ਸੈਂਕੜੇ ਅਤੇ 16 ਅਰਧਸੈਂਕੜੇ ਲਗਾਏ। ਸਈਦ ਅਹਿਮਦ ਪਾਕਿਸਤਾਨ ਦੇ ਲਈ ਸਭ ਤੋਂ ਤੇਜ਼ 1000 ਟੈਸਟ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ, ਉਹ ਆਪਣੇ ਤਾਕਤਵਰ ਡ੍ਰਾਈਵਸ ਲਈ ਜਾਣੇ ਜਾਂਦੇ ਸਨ, ਹਾਲਾਂਕਿ ਉਨ੍ਹਾਂ ਦੇ ਕਰੀਅਰ ਨਾਲ ਕਈ ਵਿਵਾਦ ਵੀ ਜੁੜੇ ਹਨ।
1. ਸਈਦ ਅਹਿਮਦ ਨੂੰ ਕਪਤਾਨੀ ਕਰਨ ਦਾ ਵੱਡਾ ਜਨੂੰਨ ਸੀ, 1968 'ਚ ਸਿਲੈਕਟਰਸ ਨੇ ਉਨ੍ਹਾਂ ਨੂੰ ਇੰਗਲੈਂਡ ਖਿਲਾਫ ਘਰੇਲੂ ਟੈਸਟ ਸੀਰੀਜ਼ ਲਈ ਕਪਤਾਨ ਵੀ ਨਿਯੁਕਤ ਕੀਤਾ। ਇਹ ਸੀਰੀਜ਼ 0-0 ਨਾਲ ਡ੍ਰਾਅ ਰਹੀ ਅਤੇ ਫੈਨਜ਼ ਅਤੇ ਪੀ.ਸੀ.ਬੀ. ਨੇ ਸਈਦ ਅਹਿਮਦ ਦੀ ਬਹੁਤ ਆਲੋਚਨਾ ਕੀਤੀ ਅਤੇ ਉਨ੍ਹਾਂ ਤੋਂ ਕਪਤਾਨੀ ਖੋਹ ਕੇ ਇੰਤਿਖਾਬ ਆਲਮ ਨੂੰ ਇਹ ਜ਼ਿੰਮੇਦਾਰੀ ਦੇ ਦਿੱਤੀ ਗਈ। ਕਪਤਾਨੀ ਖੋਈ ਜਾਣ 'ਤੇ ਸਈਦ ਅਹਿਮਦ ਬਹੁਤ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਨਿਊਜ਼ੀਲੈਂਡ ਦੌਰੇ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਅਹਿਮਦ ਇੰਗਲੈਂਡ 'ਚ ਬਸ ਗਏ।
2. ਸਈਦ ਅਹਿਮਦ ਦਾ ਕਰੀਅਰ ਵੀ ਇਕ ਵਿਵਾਦ ਦੇ ਚੱਲਦੇ ਖਤਮ ਹੋਇਆ। ਆਪਣੀ ਆਖਰੀ ਸੀਰੀਜ਼ ਸਈਦ ਅਹਿਮਦ ਨੇ ਆਸਟ੍ਰੇਲੀਆ 'ਚ ਖੇਡੀ, ਜਿੱਥੇ ਟੀਮ ਨੂੰ ਹਰੀ ਪਿੱਚ ਮਿਲੀ। ਸਿਡਨੀ ਟੈਸਟ ਤੋਂ ਪਹਿਲਾਂ ਕਪਤਾਨ ਇੰਤਿਖਾਬ ਆਲਮ ਨੇ ਉਨ੍ਹਾਂ ਨੂੰ ਨੰਬਰ -3 'ਤੇ ਬੱਲੇਬਾਜ਼ੀ ਕਰਨ ਨੂੰ ਕਿਹਾ ਜਿਸ ਤੋਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਸਈਦ ਅਹਿਮਦ ਨੇ ਸਿਡਨੀ ਦੀ ਹਰੀ ਪਿੱਚ ਨੂੰ ਦੇਖਦੇ ਹੋਏ ਨੰਬਰ 6 'ਤੇ ਬੱਲੇਬਾਜ਼ੀ ਕਰਨ ਦੀ ਠਾਣੀ। ਇਸਦੇ ਲਈ ਸਈਦ ਅਹਿਮਦ ਨੇ ਮੈਚ ਤੋਂ ਦੋ ਘੰਟੇ ਪਹਿਲਾਂ ਕਮਦ ਦਰਦ ਦਾ ਬਹਾਨਾ ਵੀ ਬਣਾਇਆ। ਸਈਦ ਅਹਿਮਦ ਦੀ ਪੋਲ ਉਦੋਂ ਖੁੱਲੀ ਜਦੋਂ ਰਾਤ ਨੂੰ ਇਕ ਨਾਈਟ ਕਲੱਬ 'ਚ ਡਾਂਸ ਕਰਦੇ ਹੋਏ ਦੇਖੇ ਗਏ। ਟੀਮ ਮੈਂਨਜਮੈਂਟ ਨੇ ਕਿਹਾ ਕਿ ਸਈਦ ਅਹਿਮਦ ਨੇ ਹਰੀ ਪਿੱਚ 'ਤੋਂ ਡਰ ਕੇ ਸੱਟ ਜਾ ਬਹਾਨਾ ਬਣਾਇਆ ਸੀ, ਇਸ ਤੋਂ ਬਾਅਦ ਸਈਦ ਅਹਿਮਦ ਨੂੰ ਟੀਮ 'ਚੋਂ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਦਾ ਕਰੀਅਰ ਵੀ ਖਤਮ ਹੋ ਗਿਆ।
3.ਕਰੀਅਰ ਖਤਮ ਹੋਣ ਤੋਂ ਬਾਅਦ ਸਈਦ ਅਹਿਮਦ 20 ਸਾਲਾਂ ਤੱਕ ਗਾਇਬ ਰਹੇ। ਹਾਲਾਂਕਿ ਇਸ ਤੋਂ ਬਾਅਦ ਸ਼ਾਹਜਾਹ ਦੇ ਸਟੇਡੀਅਮ 'ਚ ਅੱਲਗ ਹੀ ਰੁਪ 'ਚ ਦਿਖੇ। ਸਈਦ ਅਹਿਮਦ ਨੇ ਇਕ ਧਾਰਮਿਕ ਸੰਪਰਦਾਇਕ ਨਾਲ ਜੁੜ ਕੇ ਦਾੜੀ ਵਧਾ ਲਈ ਸੀ। ਸ਼ਾਹਜਾਹ 'ਚ ਸਈਦ ਅਹਿਮਦ ਨਾਲ ਸਾਈਦ ਅਨਵਰ, ਮੁਸ਼ਤਾਕ ਅਹਿਮਦ ਅਤੇ ਸਕਲੈਨ ਮੁਸ਼ਤਾਕ ਨੇ ਮੁਲਾਕਾਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀ ਧਾਰਮਿਕ ਸੰਪਰਦਾਇਕ ਨਾਲ ਨਾਤਾ ਜੋੜ ਕੇ ਦਾੜੀ ਵਧਾ ਲਈ। ਕੁਝ ਸਮੇਂ ਬਾਅਦ ਇੰਜ਼ਮਾਮ ਉਲ ਹਕ ਨੇ ਵੀ ਸਈਦ ਅਹਿਮਦ ਤੋਂ ਪ੍ਰਭਾਵਿਤ ਹੋ ਕੇ ਦਾੜੀ ਵਧਾਈ।
ਸਿਰ 'ਤੇ ਗੇਂਦ ਲੱਗਣ ਤੋਂ ਬਾਅਦ ਕੈਮਰਾਮੈਨ ਬਣਿਆ ਆਸਟ੍ਰੇਲੀਆਈ ਬੱਲੇਬਾਜ਼
NEXT STORY