ਨਵੀਂ ਦਿੱਲੀ (ਭਾਸ਼ਾ) : ਛਤਰਸਾਲ ਸਟੇਡੀਅਮ ਵਿਚ ਕਥਿਤ ਤੌਰ ’ਤੇ ਹੋਈ ਇਕ ਝੜਪ ਵਿਚ ਇਕ ਪਹਿਲਵਾਨ ਦੀ ਮੌਤ ਦੇ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ ਓਲੰਪਿਕ ਤਮਗਾ ਜੇਤੂ ਪਹਿਲਵਾਲ ਸੁਸ਼ੀਲ ਕੁਮਾਰ ਦੀ ਨਿਆਇਕ ਹਿਰਾਸਤ 25 ਜੂਨ ਤੱਕ ਵਧਾ ਦਿੱਤੀ ਹੈ। ਸੁਸ਼ੀਲ ਕੁਮਾਰ ਨੂੰ 9 ਦਿਨ ਨਿਆਇਕ ਹਿਰਾਸਤ ਵਿਚ ਰੱਖਣ ਦੇ ਬਾਅਦ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਰੀਤਿਕਾ ਜੈਨ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਕੁਮਾਰ ’ਤੇ ਕਤਲ ਅਤੇ ਅਗਵਾ ਦੇ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਕੋਵਿਡ-19 ਪ੍ਰਭਾਵ: ਦਿ ਹੰਡ੍ਰੇਡ ਟੂਰਨਾਮੈਂਟ ਤੋਂ ਹਟੇ ਵਾਰਨਰ ਅਤੇ ਸਟੋਈਨਿਸ
ਜਾਇਦਾਦ ਦੇ ਇਕ ਕਥਿਤ ਵਿਵਾਦ ਵਿਚ 4 ਅਤੇ 5 ਮਈ ਦੀ ਦਰਮਿਆਨੀ ਰਾਤ ਨੂੰ ਸਟੇਡੀਅਮ ਵਿਚ ਕੁਮਾਰ ਅਤੇ ਉਸ ਦੇ ਕੁੱਝ ਦੋਸਤਾਂ ਨੇ ਕਥਿਤ ਤੌਰ ’ਤੇ ਸਾਗਰ ਧਨਖੜ ਅਤੇ ਉਸ ਦੇ 2 ਦੋਸਤਾਂ ’ਤੇ ਹਮਲਾ ਕਰ ਦਿੱਤਾ ਸੀ। ਇਸ ਘਟਨਾ ਵਿਚ ਧਨਖੜ ਦੀ ਮੌਤ ਹੋ ਗਈ ਸੀ। ਪੁਲਸ ਦਾ ਦੋਸ਼ ਹੈ ਕਿ ਸੁਸ਼ੀਲ ਕੁਮਾਰ ਕਤਲ ਦਾ ‘ਮੁੱਖ ਦੁਸ਼ੀ ਅਤੇ ਸਾਜ਼ਿਸ਼ਕਰਤਾ’ ਹੈ। ਪੁਲਸ ਮੁਤਾਬਕ ਇਲੈਕਟ੍ਰਾਨਿਕ ਸਬੂਤ ਮੌਜੂਦ ਹਨ, ਜਿਸ ਵਿਚ ਕੁਮਾਰ ਅਤੇ ਉਸ ਦੇ ਸਾਥੀਆਂ ਨੂੰ ਧਨਖੜ ਨੂੰ ਕੁੱਟਦੇ ਦੇਖਿਆ ਜਾ ਸਕਦਾ ਹੈ। ਕੁਮਾਰ ਅਤੇ ਸਹਿ ਦੋਸ਼ੀ ਅਜੇ ਕੁਮਾਰ ਸਹਰਾਵਤ ਨੂੰ 23 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਘਟਨਾ ਦੇ ਸਬੰਧ ਵਿਚ ਹੁਣ ਤੱਕ ਕੁੱਲ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਘਰ ਆਈ ਖ਼ੁਸ਼ਖ਼ਬਰੀ, ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਖ਼ਾਸ ਪਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਾਗਰ ਧਨਖੜ ਕਤਲ ਮਾਮਲੇ ’ਚ ਕ੍ਰਾਈਮ ਬ੍ਰਾਂਚ ਨੇ ਸੁਸ਼ੀਲ ਦੇ ਇਕ ਹੋਰ ਸਾਥੀ ਨੂੰ ਕੀਤਾ ਗਿ੍ਰਫ਼ਤਾਰ
NEXT STORY