ਪੈਰਿਸ— ਭਾਰਤੀ ਸਟਾਰ ਸਾਇਨਾ ਨੇਹਵਾਲ ਨੇ ਅਮਰੀਕਾ ਦੀ ਇਰੀਸ ਨੂੰ ਤਿੰਨ ਗੇਮ ਤਕ ਚਲੇ ਰੋਮਾਂਚਕ ਮੈਚ ’ਚ 21-19, 17-21, 21-19 ਨਾਲ ਹਰਾ ਕੇ ਸ਼ੁੱਕਰਵਾਰ ਨੂੰ ਇੱਥੇ ਓਰਲੀਅਨਸ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਸੈਮੀਫ਼ਾਈਨਲ ’ਚ ਪ੍ਰਵੇਸ਼ ਕੀਤਾ। ਵਿਸ਼ਵ ਦੇ ਸਾਬਕਾ ਨੰਬਰ ਵਨ ਖਿਡਾਰੀ ਸ਼੍ਰੀਕਾਂਤ ਨੂੰ ਹਾਲਾਂਕਿ ਪੁਰਸ਼ ਸਿੰਗਲ ਦੇ ਕੁਆਰਟਰ ਫ਼ਾਈਨਲ ’ਚ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਤੋਂ 19-21, 17-21 ਨਾਲ ਹਾਰ ਝਲਣੀ ਪਈ।
ਇਹ ਵੀ ਪੜ੍ਹੋ : ਪੰਤ ਨੇ ਲਿਆ DRS , ਨਿਕਲੇ ਨਾਟ ਆਊਟ, ਪਰ ਬਾਊਂਡਰੀ ਕੈਂਸਲ ਹੋ ਗਈ, ਜਾਣੋ ਕਿਊਂ
ਅਸ਼ਵਨੀ ਪੋਨੱਪਾ ਨੇ ਡਬਲਜ਼ ’ਚ ਦੋਹਰੀ ਸਫਲਤਾ ਹਾਸਲ ਕੀਤੀ। ਉਨ੍ਹਾਂ ਦੀ ਅਤੇ ਐੱਨ. ਸਿੱਕੀ ਰੈਡੀ ਦੀ ਅੱਠਵਾਂ ਦਰਜਾ ਪ੍ਰਾਪਤ ਜੋੜੀ ਨੇ ਇੰਗਲੈਂਡ ਦੀ ਚੋਲੇ ਬਿਰਚ ਤੇ ਲਾਰਿਨ ਸਮਿਥ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ 21-14, 21-18 ਨਾਲ ਹਰਾ ਕੇ ਮਹਿਲਾ ਡਬਲਜ਼ ਦੇ ਸੈਮੀਫ਼ਾਈਨਲ ’ਚ ਜਗ੍ਹਾ ਬਣਾਈ। ਅਸ਼ਵਨੀ ਨੇ ਇਸ ਤੋਂ ਬਾਅਦ ਧਰੁਵ ਕਪਿਲਾ ਦੇ ਨਾਲ ਮਿਲ ਕੇ ਮਿਕਸਡ ਡਬਲਜ਼ ਦੇ ਕੁਆਰਰਫ਼ਾਈਨਲ ’ਚ ਇੰਗਲੈਂਡ ਦੇ ਮੈਕਸ ਫ਼ਲਿਨ ਤੇ ਜੇਸਿਕਾ ਪੁਗ ਨੂੰ 21-13, 21-18 ਨਾਲ ਹਰਾਇਆ। ਪੁਰਸ਼ ਡਬਲਜ਼ ’ਚ ਕ੍ਰਿਸ਼ਨ ਪ੍ਰਸਾਦ ਗਾਰਗਾ ਤੇ ਵਿਸ਼ਣੂ ਗੌੜ ਪੰਜਾਲਾ ਨੇ ਫ਼ਰਾਂਸ ਦੇ ਕ੍ਰਿਸਟੋ ਪੋਪੋਵ ਤੇ ਟੋਮਾ ਜੂਨੀਅਰ ਨੂੰ 21-17, 10-21, 22-20 ਨਾਲ ਹਰਾ ਕੇ ਸੈਮੀਫ਼ਾਈਨਲ ’ਚ ਪ੍ਰਵੇਸ਼ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੰਤ ਨੇ ਲਿਆ DRS , ਨਿਕਲੇ ਨਾਟ ਆਊਟ, ਪਰ ਬਾਊਂਡਰੀ ਕੈਂਸਲ ਹੋ ਗਈ, ਜਾਣੋ ਕਿਊਂ
NEXT STORY