ਆਕਲੈਂਡ— ਸਾਇਨਾ ਨੇਹਵਾਲ ਹਾਲ ਹੀ 'ਚ ਖ਼ਤਮ ਹੋਈ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚੋਂ ਬਾਹਰ ਹੋਣ ਦੀ ਨਿਰਾਸ਼ਾ ਨੂੰ ਭੁਲਾ ਕੇ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਨਿਊਜ਼ੀਲੈਂਡ ਓਪਨ 'ਚ ਚੰਗਾ ਪ੍ਰਦਰਸ਼ਨ ਕਰਕੇ ਖਿਤਾਬ ਜਿੱਤਣ ਦੀ ਕੋਸ਼ਿਸ ਕਰੇਗੀ। ਦੂਜਾ ਦਰਜਾ ਪ੍ਰਾਪਤ ਸਾਇਨਾ ਮਹਿਲਾ ਸਿੰਗਲ ਦੇ ਪਹਿਲੇ ਦੌਰ 'ਚ ਚੀਨ ਦੀ ਵਾਂਗ ਝਿਯੀ ਦਾ ਸਾਹਮਣਾ ਕਰੇਗੀ।

ਵਿਸ਼ਵ 'ਚ ਨੌਵੇਂ ਨੰਬਰ ਦੀ ਇਸ ਖਿਡਾਰਨ ਨੇ ਇਸ ਸਾਲ ਅਜੇ ਤਕ ਸਿਰਫ ਇੰਡੋਨੇਸ਼ੀਆ ਮਾਸਟਰਸ 'ਚ ਖਿਤਾਬ ਜਿੱਤਿਆ ਹੈ ਅਤੇ ਉਸ ਦੀਆਂ ਨਜ਼ਰਾਂ ਇਕ ਹੋਰ ਖਿਤਾਬ ਜਿੱਤਣ 'ਤੇ ਟਿਕੀ ਰਹੇਗੀ। ਪੀ.ਵੀ. ਸਿੰਧੂ ਇਸ ਟੂਰਨਾਮੈਂਟ 'ਚ ਭਾਗ ਨਹੀਂ ਲੈ ਰਹੀ ਹੈ। ਇਕ ਹੋਰ ਭਾਰਤੀ ਅਨੁਰਾ ਪ੍ਰਭੂਦੇਸਾਈ ਦਾ ਸਾਹਮਣਾ ਮਹਿਲਾ ਸਿੰਗਲ 'ਚ ਛੇਵਾਂ ਦਰਜਾ ਪ੍ਰਾਪਤ ਲੀ ਝੂਰੇਈ ਨਾਲ ਹੋਵੇਗਾ।

ਪੁਰਸ਼ ਸਿੰਗਲ 'ਚ ਬੀ. ਸਾਈ ਪ੍ਰਣੀਤ, ਐੱਚ.ਐੱਸ. ਪ੍ਰਣਯ ਅਤੇ ਸ਼ੁਭੰਕਰ ਡੇ ਨੇ ਮੁੱਖ ਡਰਾਅ 'ਚ ਸਿੱਧੇ ਪ੍ਰਵੇਸ਼ ਕੀਤਾ ਹੈ ਜਦਕਿ ਅਜੇ ਜੈਰਾਮ, ਪਾਰੂਪੱਲੀ ਕਸ਼ਯਪ ਅਤੇ ਲਕਸ਼ ਸੇਨ ਕੁਆਲੀਫਾਇਰ ਦੇ ਜ਼ਰੀਏ ਮੁੱਖ ਡਰਾਅ 'ਚ ਜਗ੍ਹਾ ਬਣਾਉਣ ਦੀ ਕੋਸ਼ਿਸ ਕਰਨਗੇ। ਪੁਰਸ ਡਬਲਜ਼ 'ਚ ਮਨੂ ਅਤਰੀ ਅਤੇ ਬੀ. ਸੁਮਿਤ ਰੈੱਡੀ ਅਤੇ ਮਹਿਲਾ ਡਬਲਜ਼ 'ਚ ਅਸ਼ਵਿਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਭਾਰਤ ਦੀ ਅਗਵਾਈ ਕਰਨਗੇ।
IPL : ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, ਇਹ ਖਿਡਾਰੀ ਪਰਤਿਆ ਵਤਨ
NEXT STORY