ਸਪੋਰਟਸ ਡੈਸਕ— ਭਾਰਤ ਦੀ ਡੇਵੀਸ ਕੱਪ ਟੀਮ 'ਚ ਸ਼ਾਮਿਲ ਕੀਤੇ ਗਏ ਸਾਕੇਤ ਮਿਨੇਨੀ ਨੇ ਜਾਪਾਨ ਦੇ ਯਾਸੁਨੌਰੀ ਹਾਸ਼ਿਕਾਵਾ ਨੂੰ ਲਗਾਤਾਰ ਸੈੱਟਾਂ 'ਚ 6-2, 7-6 ਨਾਲ ਹਰਾ ਕੇ 54140 ਡਾਲਰ ਦੇ ਏ. ਟੀ. ਪੀ. ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ 'ਚ ਦਾਖਲ ਕਰ ਲਿਆ ਹੈ। ਨੌਂਵੀਂ ਸੀਡ ਮਿਨੇਨੀ ਨੇ ਵਾਇਲਡ ਕਾਡਰ ਐਂਟਰੀ ਜਾਪਾਨੀ ਖਿਡਾਰੀ ਨੂੰ ਇਕ ਘੰਟੇ 15 ਮਿੰਟ 'ਚ ਹਰਾ ਦਿੱਤਾ।
ਪਹਿਲਾ ਸੈੱਟ ਅਸਾਨੀ ਨਾਲ ਜਿੱਤਣ ਤੋਂ ਬਾਅਦ ਭਾਰਤੀ ਖਿਡਾਰੀ ਨੂੰ ਦੂਜੇ ਸੈਟ 'ਚ ਸੰਘਰਸ਼ ਕਰਨਾ ਪਿਆ ਤੇ ਉਨ੍ਹਾਂ ਨੇ ਇਸ ਸੈੱਟ ਦਾ ਟਾਈ ਬ੍ਰੇਕ 7-4 ਨਾਲ ਜਿੱਤਿਆ ਤੇ ਮੁਕਾਬਲਾ ਆਪਣੇ ਨਾਂ ਕੀਤਾ। ਮਿਨੇਨੀ ਨੂੰ ਪਹਿਲੇ ਰਾਊਂਡ 'ਚ ਬਾਈ ਮਿਲੀ ਸੀ ਤੇ ਹੁਣ ਤੀਜੇ ਰਾਊਂਡ 'ਚ ਉਨ੍ਹਾਂ ਦਾ ਮੁਕਾਬਲਾ ਕੋਰੀਆ ਦੇ ਯੁਨਸਯੋਂਗ ਚੁੰਗ ਨਾਲ ਹੋਵੇਗਾ।
ਉਰੂਗਵੇ ਦੇ ਸਾਬਕਾ ਕਪਤਾਨ ਫੋਰਲਾਨ ਨੇ ਫੁੱਟਬਾਲ ਨੂੰ ਕਿਹਾ ਅਲਵਿਦਾ
NEXT STORY