ਨਵੀਂ ਦਿੱਲੀ— ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਦਾ ਮੰਨਣਾ ਹੈ ਕਿ ਭਾਰਤੀ ਕੁਸ਼ਤੀ ਸਹੀ ਦਿਸ਼ਾ 'ਚ ਅੱਗੇ ਵੱਧ ਰਹੀ ਹੈ ਅਤੇ ਆਗਾਮੀ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਭਾਰਤੀ ਪਹਿਲਵਾਨ ਤਮਗਾ ਹਾਸਲ ਕਰਨਗੇ। ਯੋਗੇਸ਼ਵਰ ਨੇ ਵੀਰਵਾਰ ਨੂੰ ਇੱਥੇ ਕੈਪਟਨ ਚਾਂਦਰੂਪ ਅਖਾੜੇ 'ਚ ਕੈਪਟਨ ਚਾਂਦਰੂਪ ਦੀ ਮੂਰਤੀ ਦੀ ਘੁੰਡ ਚੁਕਾਈ ਦੇ ਮੌਕੇ 'ਤੇ ਆਯੋਜਿਤ ਸਮਾਰੋਹ 'ਚ ਪੱਤਰਕਾਰਾਂ ਦੇ ਨਾਲ ਗੱਲਾਬਤ 'ਚ ਕਿਹਾ ਕਿ ਭਾਰਤੀ ਕੁਸ਼ਤੀ ਸਹੀ ਦਿਸ਼ਾ 'ਚ ਚਲ ਰਹੀ ਹੈ।
ਅਜੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚ ਭਾਰਤ ਨੇ ਤਿੰਨ ਕਾਂਸੀ ਤਮਗੇ ਹਾਸਲ ਕੀਤੇ ਸਨ। ਇਸ 'ਚ ਲੜਕੀਆਂ ਦਾ ਵੀ ਤਮਗਾ ਆਇਆ ਸੀ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਭਾਰਤੀ ਕੁਸ਼ਤੀ ਲਗਾਤਾਰ ਬਿਹਤਰ ਹੁੰਦੀ ਜਾ ਰਹੀ ਹੈ। ਲੰਡਨ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਅਤੇ ਏਸ਼ੀਆਈ ਖੇਡਾਂ ਦੇ ਸੋਨੋ ਤਮਗਾ ਜੇਤੂ ਯੋਗੇਸ਼ਵਰ ਨੇ ਕਿਹਾ ਕਿ ਅਸੀਂ ਲਗਾਤਾਰ ਤਿੰਨ ਓਲੰਪਿਕ ਤੋਂ ਤਮਗੇ ਜਿੱਤੇ ਹਨ। ਅੱਜ ਭਾਰਤੀ ਟੀਮ ਜਿਸ ਵੀ ਪ੍ਰਤੀਯੋਗਿਤਾ 'ਚ ਜਾਂਦੀ ਹੈ ਉੱਥੋਂ ਤਮਗੇ ਜਿੱਤ ਕੇ ਆਉਂਦੀ ਹੈ।
ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਨੇ ਤਮਗਾ ਜਿੱਤਿਆ ਅਤੇ ਫਰਾਂਸ 'ਚ 21 ਅਗਸਤ ਤੋਂ ਹੋਣ ਵਾਲੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਵੀ ਭਾਰਤੀ ਪਹਿਲਵਾਨ ਤਮਗਾ ਜਿੱਤਣਗੇ। ਯੋਗੇਸ਼ਵਰ ਨੇ ਕਿਹਾ ਕਿ ਬਜਰੰਗ, ਸੰਦੀਪ ਤੋਮਰ, ਪ੍ਰਵੀਣ ਰਾਣਾ, ਸਾਕਸ਼ੀ ਮਲਿਕ ਅਤੇ ਵਿਗਨੇਸ਼ ਫੋਗਾਟ ਵਿਸ਼ਵ ਚੈਂਪੀਅਨਸ਼ਿਪ 'ਚ ਦੇਸ਼ ਦੇ ਲਈ ਤਮਗੇ ਲਿਆ ਸਕਦੇ ਹਨ। ਇਹੋ ਪਹਿਲਵਾਨ ਹਨ ਜੋ ਅਗਲੇ ਓਲੰਪਿਕ 'ਚ ਦੇਸ਼ ਦੀ ਨੁਮਾਇੰਦਗੀ ਕਰਨਗੇ।
ਯੂਰਪ ਦੌਰੇ ਦੇ ਪਹਿਲੇ ਮੈਚ 'ਚ ਬੈਲਜੀਅਮ ਤੋਂ ਹਾਰਿਆ ਭਾਰਤ
NEXT STORY