ਦੁਬਈ (ਭਾਸ਼ਾ)- ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਮਾਰਲੋਨ ਸੈਮੂਅਲਸ ਨੂੰ ਅਮੀਰਾਤ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਭ੍ਰਿਸ਼ਟਾਚਾਰ ਵਿਰੋਧੀ ਜ਼ਾਬਤੇ ਦੇ ਚਾਰ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਸੁਤੰਤਰ ਭ੍ਰਿਸ਼ਟਾਚਾਰ ਰੋਕੂ ਟ੍ਰਿਬਿਊਨਲ ਨੇ ਸੁਣਵਾਈ ਤੋਂ ਬਾਅਦ ਉਸ ਨੂੰ ਦੋਸ਼ੀ ਪਾਇਆ। ਈ. ਸੀ. ਬੀ. ਦੇ ਭ੍ਰਿਸ਼ਟਾਚਾਰ ਵਿਰੋਧੀ ਜ਼ਾਬਤੇ ਦੇ ਤਹਿਤ ਨਾਮਜ਼ਦ ਭ੍ਰਿਸ਼ਟਾਚਾਰ ਵਿਰੋਧੀ ਅਧਿਕਾਰੀ ਦੀ ਭੂਮਿਕਾ 'ਚ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਸਤੰਬਰ 2021 'ਚ ਸੈਮੁਅਲਸ 'ਤੇ 2019 ਵਿੱਚ ਟੀ0 ਲੀਗ ਦੇ ਦੌਰਾਨ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੇ ਚਾਰ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ : ਪ੍ਰਿਥਵੀ ਸ਼ਾਅ ਨਾਲ ਜੁੜੀ ਬੁਰੀ ਖਬਰ ਆਈ ਸਾਹਮਣੇ, ਗੋਡੇ 'ਤੇ ਲੱਗੀ ਗੰਭੀਰ ਸੱਟ, ਇੰਨੇ ਮਹੀਨੇ ਕ੍ਰਿਕਟ ਤੋਂ ਰਹਿਣਗੇ ਦੂਰ
ਸੈਮੂਅਲਸ ਨੇ ਟ੍ਰਿਬਿਊਨਲ ਦੇ ਸਾਹਮਣੇ ਸੁਣਵਾਈ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਜਿਸ ਤੋਂ ਬਾਅਦ 42 ਸਾਲਾ ਖਿਡਾਰੀ ਨੂੰ ਦੋਸ਼ੀ ਪਾਇਆ ਗਿਆ ਸੀ। ਆਈ. ਸੀ. ਸੀ. ਨੇ ਇੱਕ ਬਿਆਨ ਵਿੱਚ ਕਿਹਾ, “ਸਜ਼ਾ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਅਦਾਲਤ ਹੁਣ ਹਰ ਪੱਖ ਦੀਆਂ ਦਲੀਲਾਂ ਨੂੰ ਵਿਚਾਰੇਗੀ। ਉਚਿਤ ਸਮੇਂ 'ਤੇ ਫੈਸਲਾ ਲਿਆ ਜਾਵੇਗਾ। ਸੈਮੁਅਲਸ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 71 ਟੈਸਟ, 207 ਵਨਡੇ ਅਤੇ 67 ਟੀ-20 ਅੰਤਰਰਾਸ਼ਟਰੀ ਮੈਚ ਖੇਡੇ, ਜਿਸ ਵਿੱਚ 11,134 ਦੌੜਾਂ ਬਣਾਈਆਂ ਅਤੇ 152 ਵਿਕਟਾਂ ਲਈਆਂ। ਉਸਨੇ ਨਵੰਬਰ 2020 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
ਇਹ ਵੀ ਪੜ੍ਹੋ : ਹਾਰਦਿਕ ਪੰਡਿਆ ਦੀ ਫਿਟਨੈੱਸ 'ਤੇ ਫਿਰ ਬੋਲੇ ਕਪਿਲ ਦੇਵ, ਦੱਸਿਆ-ਇਹ ਹਨ 2 ਸ਼ਾਨਦਾਰ ਆਲਰਾਊਂਡਰ
ਸਾਬਕਾ ਸਿਖਰਲੇ ਕ੍ਰਮ ਦੇ ਬੱਲੇਬਾਜ਼ ਨੂੰ ਆਚਾਰ ਸੰਹਿਤਾ ਦੇ ਨਿਯਮਾਂ 2.4.2, 2.4.3, 2.4.6 ਅਤੇ 2.4.7 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ। ਇਹਨਾਂ ਵਿੱਚੋਂ ਤਿੰਨ ਨਿਯਮ ਭ੍ਰਿਸ਼ਟਾਚਾਰ ਰੋਕੂ ਅਧਿਕਾਰੀ ਨੂੰ ਕਿਸੇ ਤੋਹਫ਼ੇ, ਭੁਗਤਾਨ, ਪਰਾਹੁਣਚਾਰੀ ਜਾਂ ਹੋਰ ਲਾਭਾਂ ਦੀ ਰਸੀਦ ਦਾ ਖੁਲਾਸਾ ਕਰਨ ਵਿੱਚ ਅਸਫਲ ਰਹਿਣ ਨਾਲ ਸਬੰਧਤ ਹਨ ਜੋ ਕਿ 'ਭਾਗੀਦਾਰ ਜਾਂ ਕ੍ਰਿਕਟ ਦੀ ਖੇਡ ਦੀ ਬਦਨਾਮੀ ਕਰ ਸਕਦਾ ਹੈ', ਜਾਂਚ ਵਿੱਚ ਸਹਿਯੋਗ ਨਹੀਂ ਕਰਨਾ, ਅਤੇ 'ਸਬੰਧਤ ਜਾਣਕਾਰੀ ਨੂੰ ਦਬਾਉਣ, ਜਾਂਚ ਵਿੱਚ ਰੁਕਾਵਟ ਜਾਂ ਦੇਰੀ' ਨਾਲ ਸਬੰਧਤ ਹੈ। ਸੈਮੂਅਲਸ 2019 ਵਿੱਚ ਕਰਨਾਟਕ ਟਸਕਰਜ਼ ਟੀਮ ਦਾ ਹਿੱਸਾ ਸਨ, ਜਿਸ ਦੀ ਅਗਵਾਈ ਦੱਖਣੀ ਅਫ਼ਰੀਕੀ ਸਟਾਰ ਹਾਸ਼ਿਮ ਅਮਲਾ ਕਰ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਦੇ ਤੀਰਅੰਦਾਜ਼ੀ ਵਿਸ਼ਵ ਕੱਪ 'ਚ ਦੋ ਤਗਮੇ ਪੱਕੇ
NEXT STORY