ਬਾਕੂ (ਏਜੰਸੀ) : ਸੈਨ ਮੈਰੀਨੋ ਦੇ ਡੋਮਿਨੀਕੋ ਵਿਸੀਨੀ ਡੇਵਿਸ ਕੱਪ ਮੈਚ ਜਿੱਤਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣ ਗਏ ਹਨ। ਵਿਸੀਨੀ ਹੁਣ 50 ਸਾਲ ਦੇ ਹਨ ਅਤੇ ਸਤੰਬਰ ਵਿੱਚ ਆਪਣਾ 51ਵਾਂ ਜਨਮਦਿਨ ਮਨਾਉਣਗੇ। ਵਿਸੀਨੀ ਅਤੇ ਉਨ੍ਹਾਂ ਦੇ ਡਬਲਜ਼ ਜੋੜੀਦਾਰ ਮਾਰਕੋ ਡੀ ਰੋਸੀ ਨੇ ਬੁੱਧਵਾਰ ਨੂੰ ਗਰੁੱਪ ਚਾਰ ਦੇ ਮੈਚ ਵਿੱਚ ਅਲਬਾਨੀਆ ਦੇ ਮਾਰਟਿਨ ਮੁਏਦਿਨੀ ਅਤੇ ਮਾਰੀਓ ਜਿਲੀ ਨੂੰ 6-3, 7-6 ਨਾਲ ਹਰਾਇਆ।
ਇਹ ਵਿਸੀਨੀ ਦਾ ਆਪਣੇ 24ਵੇਂ ਡੇਵਿਸ ਕੱਪ ਟੂਰਨਾਮੈਂਟ ਵਿੱਚ ਕੁੱਲ 99ਵਾਂ ਮੈਚ ਸੀ। ਡੇਵਿਸ ਕੱਪ ਨੇ ਟਵੀਟ ਕੀਤਾ, 'ਇਤਿਹਾਸ ਰਚਣ ਵਾਲੇ ਵਿਸੀਨੀ ਆਪਣਾ 100ਵਾਂ ਮੈਚ ਖੇਡਣ ਤੋਂ ਸਿਰਫ਼ ਇਕ ਕਦਮ ਦੂਰ ਹਨ। ਇਕ ਅਜਿਹਾ ਕਾਰਨਾਮਾ, ਜਿਸ ਨੂੰ ਅੱਜ ਤੱਕ ਕਿਸੇ ਨੇ ਹਾਸਲ ਨਹੀਂ ਕੀਤਾ ਹੈ।' ਵਿਸੀਨੀ ਸ਼ੁੱਕਰਵਾਰ ਨੂੰ ਇਹ ਉਪਲਬਧੀ ਹਾਸਲ ਕਰ ਸਕਦੇ ਹਨ। ਵਿਸੀਨੀ ਨੇ ਤਿੰਨ ਸਾਲ ਪਹਿਲਾਂ ਸਭ ਤੋਂ ਵੱਧ ਉਮਰ ਵਿਚ ਡੇਵਿਸ ਕੱਪ ਸਿੰਗਲਜ਼ ਜਿੱਤਣ ਦਾ ਰਿਕਾਰਡ ਵੀ ਬਣਾਇਆ ਸੀ।
ਰਾਸ਼ਟਰਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ 'ਚ ਭਾਰਤ ਦੇ ਝੰਡਾਬਰਦਾਰ ਹੋਣਗੇ ਸਿੰਧੂ ਅਤੇ ਮਨਪ੍ਰੀਤ
NEXT STORY