ਨਵੀਂ ਦਿੱਲੀ : ਟੀਮ ਇੰਡੀਆ ਦੇ ਆਲਰਾਊਂਡਰ ਸੁਰੇਸ਼ ਰੈਨਾ ਨੇ ਬੀਤੇ ਦਿਨੀਂ ਐਮਸਟਰਡਮ ਵਿਚ ਆਪਣੇ ਗੋਡੇ ਦੀ ਸਰਜਰੀ ਕਰਵਾਈ ਸੀ। ਰੈਨਾ ਨੂੰ ਇਸ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਇਸ ਤਹਿਤ ਹੁਣ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਵੀ ਰੈਨਾ ਦੇ ਨਾਂ ਸਪੈਸ਼ਲ ਮੈਸੇਜ ਛੱਡਿਆ ਹੈ।

ਸਾਨੀਆ ਨੇ ਰੈਨਾ ਦੀ ਇਕ ਪੋਸਟ 'ਤੇ ਟਵੀਟ ਕਰਦਿਆਂ ਲਿਖਿਆ ਹੈ ਕਿ ਸਰਜਰੀ ਕਦੇ ਵੀ ਆਸਾਨ ਨਹੀਂ ਹੁੰਦੀ, ਸਬਰ ਰੱਖ, ਜਲਦੀ ਮਜ਼ਬੂਤ ਨਾਲ ਵਾਪਸ ਪਰਤ।
ਸਾਨੀਆ ਵੀ 2 ਸਾਲ ਪਹਿਲਾਂ ਸੱਟਾਂ ਤੋਂ ਪ੍ਰੇਸ਼ਾਨ ਰਹੀ ਸੀ। ਸੱਟਾਂ ਕਾਰਨ ਉਸ ਨੇ ਜਦੋਂ ਆਪਣੇ ਟੈਨਿਸ ਕਰੀਅਰ ਤੋਂ ਬ੍ਰੇਕ ਲਿਆ ਤਦ ਉਸਦੇ ਗਰਭਵਤੀ ਹੋਣ ਦੀ ਖਬਰ ਆ ਗਈ ਸੀ। ਹੁਣ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਸਾਨੀਆ ਇਕ ਵਾਰ ਫਿਰ ਟੈਨਿਸ ਕੋਰਟ 'ਤੇ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ। 32 ਸਾਲਾ ਸਾਨੀਆ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਹ ਟੋਕੀਓ ਓਲੰਪਿਕ ਵਿਚ ਵਾਪਸੀ ਲਈ ਮਿਹਨਤ ਕਰ ਰਹੀ ਹੈ। ਇਸ ਦੌਰਾਨ ਸਾਨੀਆ ਦੀਆਂ ਅਭਿਆਸ ਕਰਦੀਆਂ ਦੀਆਂ ਕਈ ਵੀਡੀਓ ਵੀ ਵਾਇਰਲ ਹੋਈਆਂ ਸਨ। ਕਿਹਾ ਕਿਹਾ ਹੈ ਕਿ ਬੇਟੇ ਦੀ ਡਿਲਿਵਰੀ ਤੋਂ ਬਾਅਦ ਤੋਂ ਉਸ ਨੇ ਤਕਰੀਬਨ 15 ਕਿਲੋਗ੍ਰਾਮ ਭਾਰ ਘੱਟ ਕੀਤਾ ਹੈ। ਉਮੀਦ ਹੈ ਕਿ ਓਲੰਪਿਕ ਆਉਣ ਤਕ ਉਹ ਇਕ ਵਾਰ ਫਿਰ ਤੋਂ ਫਿੱਟ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਸੁਰੇਸ਼ ਰੈਨਾ ਦਾ ਕ੍ਰਿਕਟ ਕਰੀਅਰ ਬੀਤੇ ਕੁਝ ਸਾਲਾਂ ਤੋਂ ਸੱਟਾਂ ਕਾਰਨ ਪ੍ਰਭਾਵਿਤ ਰਿਹਾ ਹੈ। ਰੈਨਾ ਬੀਤੇ ਕੁਝ ਸਾਲਾਂ ਤੋਂ ਯੋ ਯੋ ਟੈਸਟ ਪਾਸ ਨਾ ਕਰ ਸਕਣ ਕਾਰਨ ਟੀਮ ਇੰਡੀਆ ਵਿਚ ਐਂਟਰੀ ਨਹੀਂ ਕਰ ਸਕਿਆ ਸੀ। ਉਸ ਨੇ ਫਿਰ ਤੋਂ ਮਿਹਨਤ ਕਰ ਕੇ ਜਦੋਂ ਟੀਮ ਇੰਡੀਆ ਵਿਚ ਵਾਪਸੀ ਕੀਤੀ ਤਾਂ ਨਿਰੰਤਰਤਾ ਨਾ ਰੱਖ ਸਕਾਣ ਕਾਰਨ ਉਹ ਟੀਮ ਵਿਚੋਂ ਬਾਹਰ ਹੋ ਗਿਆ। ਰੈਨਾ ਅਜੇ ਆਈ. ਪੀ. ਐੱਲ. ਵਿਚ ਸਰਗਰਮ ਹੈ ਤੇ ਚੇਨਈ ਸੁਪਰ ਕਿੰਗਜ਼ ਦੇ ਸਟਾਰ ਖਿਡਾਰੀ ਹੈ।
ਸਹਿਵਾਗ ਨੇ ਟਵੀਟ ਕਰ ਸਿਲੈਕਟਰ ਬਣਨ ਦੀ ਇੱਛਾ ਕੀਤੀ ਜ਼ਾਹਰ, ਆਏ ਮਜ਼ੇਦਾਰ ਕੁਮੈਂਟਸ
NEXT STORY