ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਹਾਇਕ ਕੋਚ ਸੰਜੇ ਬਾਂਗੜ ਦਾ ਮੰਨਣਾ ਹੈ ਕਿ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦੀ ਇੱਛਾ 'ਚ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਖੇਡ ਦਾ ਪੱਧਰ ਇੰਨਾ ਉੱਚਾ ਕਰ ਲਿਆ ਹੈ ਕਿ ਕਈ ਵਾਰ ਉਨ੍ਹਾਂ ਦੇ ਸਾਥੀ ਖਿਡਾਰੀ ਦਾ ਵਧੀਆ ਪ੍ਰਦਰਸ਼ਨ ਵੀ ਖਾਸ ਨਹੀਂ ਲਗਦਾ। ਕੋਹਲੀ ਨੇ ਆਸਟਰੇਲੀਆ ਖਿਲਾਫ ਤੀਜੇ ਵਨ ਡੇ 'ਚ ਇਕ ਹੋਰ ਸੈਂਕੜਾ ਜੜਦੇ ਹੋਏ 95 ਗੇਂਦਾਂ 'ਚ 123 ਦੌੜਾਂ ਬਣਾਈਆਂ ਪਰ ਭਾਰਤੀ ਟੀਮ 32 ਦੌੜਾਂ ਨਾਲ ਹਾਰ ਗਈ। ਕੋਹਲੀ ਇਸ ਸੀਰੀਜ਼ 'ਚ ਦੋ ਸੈਂਕੜੇ ਅਤੇ ਇਕ 'ਚ 40 ਤੋਂ ਵੱਧ ਸਕੋਰ ਬਣਾ ਚੁੱਕੇ ਹਨ। ਬਾਂਗੜ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਅਸੀਂ ਇਕ ਹੀ ਖਿਡਾਰੀ 'ਤੇ ਨਿਰਭਰ ਹਾਂ ਪਰ ਵਿਰਾਟ ਨੇ ਆਪਣੇ ਖੇਡ ਦਾ ਪੱਧਰ ਕਾਫੀ ਉੱਚਾ ਚੁੱਕ ਲਿਆ ਹੈ।

ਇਹ ਪੁੱਛਣ 'ਤੇ ਕਿ ਕੋਹਲੀ ਨੂੰ ਕਿਹੜੀ ਗੱਲ ਖਾਸ ਬਣਾਉਂਦੀ ਹੈ, ਬਾਂਗੜ ਨੇ ਕਿਹਾ ਕਿ ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ 'ਚ ਰਹਿੰਦਾ ਹੈ। ਉਹ ਨਿਯਮਿਤ ਤੌਰ 'ਤੇ ਅਜਿਹਾ ਕਰਦਾ ਹੈ। ਇਹੋ ਵਜ੍ਹਾ ਹੈ ਕਿ ਉਸ ਦੀ ਖੇਡ ਦਾ ਪੱਧਰ ਇੰਨਾ ਉੱਚਾ ਹੈ। ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਕੋਹਲੀ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ। ਬਾਂਗੜ ਨੇ ਕਿਹਾ ਕਿ ਜਦੋਂ ਉਹ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਲਗ ਰਿਹਾ ਸੀ ਕਿ ਅਸੀਂ ਟੀਚਾ ਹਾਸਲ ਕਰ ਲਵਾਂਗੇ। ਟਾਸ ਜਿੱਤ ਕੇ ਫੀਲਡਿੰਗ ਵੀ ਇਸੇ ਲਈ ਚੁਣੀ ਗਈ ਸੀ ਕਿ ਤ੍ਰੇਲ ਦਾ ਪਹਿਲੂ ਵੀ ਦਿਮਾਗ 'ਚ ਸੀ। ਇਕ ਦਿਨ ਪਹਿਲਾਂ ਬਹੁਤ ਤ੍ਰੇਲ ਸੀ ਪਰ ਇਸ ਮੈਚ 'ਚ ਅਜਿਹਾ ਨਹੀਂ ਸੀ। ਟੀਚਾ ਹਾਸਲ ਕਰਨਾ ਮੁਸ਼ਕਲ ਹੋ ਰਿਹਾ ਸੀ। ਵਿਰਾਟ ਕੁਝ ਦੇਰ ਹੋਰ ਰਹਿੰਦਾ ਤਾਂ ਅਸੀਂ ਦਬਾਅ 'ਚ ਨਹੀਂ ਆਉਂਦੇ।
ਵਿਰਾਟ ਕੋਹਲੀ ਨੇ ਡਿਵੀਲੀਅਰਸ ਨੂੰ ਪਿੱਛੇ ਛੱਡ ਬਣਾਇਆ ਇਕ ਹੋਰ ਵਿਸ਼ਵ ਰਿਕਾਰਡ
NEXT STORY