ਸਪੋਰਟਸ ਡੈਸਕ : ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਵੀ ਹਾਲ ਹੀ 'ਚ ਉਸ ਸਮੇਂ ਡੀਪਫੇਕ ਦਾ ਸ਼ਿਕਾਰ ਹੋਈ ਜਦੋਂ ਉਸ ਦੀ ਫੋਟੋ ਨਾਲ ਛੇੜਛਾੜ ਕਰਕੇ ਸੋਸ਼ਲ ਮੀਡੀਆ 'ਤੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਉਪਰੋਕਤ ਫੋਟੋ ਸਾਰਾ ਤੇਂਦੁਲਕਰ ਨੇ ਆਪਣੇ ਭਰਾ ਅਰਜੁਨ ਨਾਲ ਲਈ ਸੀ, ਪਰ ਸੋਸ਼ਲ ਮੀਡੀਆ 'ਤੇ ਕਿਸੇ ਨੇ ਅਰਜੁਨ ਦਾ ਚਿਹਰਾ ਹਟਾ ਕੇ ਉਸ ਦੀ ਥਾਂ ਸ਼ੁਭਮਨ ਗਿੱਲ ਦਾ ਚਿਹਰਾ ਪਾ ਦਿੱਤਾ ਸੀ। ਇਸ ਤੋਂ ਬਾਅਦ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਸ਼ੁਭਮਨ ਗਿੱਲ ਅਤੇ ਸਾਰਾ ਤੇਂਦੁਲਕਰ ਡੇਟ ਕਰ ਰਹੇ ਹਨ। ਹੁਣ ਸਾਰਾ ਤੇਂਦੁਲਕਰ ਨੇ ਇਨ੍ਹਾਂ ਮੁੱਦਿਆਂ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਇਹ ਵੀ ਪੜ੍ਹੋ : ਸ਼ੰਮੀ ਨੇ ਸਾਂਝਾ ਕੀਤਾ WC2015 ਦਾ ਦਰਦ, ਡਾਕਟਰਾਂ ਨੇ ਕਿਹਾ ਸੀ ਖੇਡਣਾ ਤਾਂ ਦੂਰ ਹੁਣ ਤੁਰ ਵੀ ਨਹੀਂ ਸਕੋਗੇ
ਇਹ ਹੈ ਅਸਲੀ ਤਸਵੀਰ
ਸਾਰਾ ਨੇ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ- ਸੋਸ਼ਲ ਮੀਡੀਆ ਸਾਡੇ ਸਾਰਿਆਂ ਲਈ ਆਪਣੀਆਂ ਖੁਸ਼ੀਆਂ, ਦੁੱਖਾਂ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਸਾਂਝਾ ਕਰਨ ਲਈ ਇਕ ਸ਼ਾਨਦਾਰ ਜਗ੍ਹਾ ਹੈ। ਹਾਲਾਂਕਿ, ਤਕਨਾਲੋਜੀ ਦੀ ਦੁਰਵਰਤੋਂ ਦੇਖਣਾ ਚਿੰਤਾਜਨਕ ਹੈ। ਇਹ ਸੱਚ ਤੋਂ ਦੂਰ ਲੈ ਜਾਂਦਾ ਹੈ। ਸਾਰਾ ਨੇ ਅੱਗੇ ਲਿਖਿਆ ਕਿ ਮੇਰੀਆਂ ਕੁਝ ਡੀਪਫੇਕ ਤਸਵੀਰਾਂ ਹਨ ਜੋ ਅਸਲੀਅਤ ਤੋਂ ਬਹੁਤ ਦੂਰ ਹਨ। ਐਕਸ (ਪਹਿਲਾਂ ਟਵਿੱਟਰ) 'ਤੇ ਸਾਰਾ ਤੇਂਦੁਲਕਰ ਨਾਮ ਦਾ ਅਕਾਊਂਟ ਆਪਣੇ ਆਪ ਨੂੰ ਪੈਰੋਡੀ ਘੋਸ਼ਿਤ ਕਰਦਾ ਹੈ ਪਰ ਜ਼ਾਹਰ ਤੌਰ 'ਤੇ ਮੇਰੇ ਨਾਮ ਨਾਲ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਮੇਰੇ ਕੋਲ X 'ਤੇ ਕੋਈ ਅਕਾਊਂਟ ਨਹੀਂ ਹੈ। ਮੈਨੂੰ ਉਮੀਦ ਹੈ ਕਿ X ਇਹਨਾਂ ਖਾਤਿਆਂ ਦੀ ਜਾਂਚ ਕਰੇਗਾ ਅਤੇ ਉਹਨਾਂ ਨੂੰ ਮੁਅੱਤਲ ਕਰ ਦੇਵੇਗਾ।
ਕੀ ਹੈ ਡੀਪਫੇਕ
ਡੀਪਫੇਕ ਇੱਕ ਅਜਿਹੀ ਤਕਨੀਕ ਹੈ ਜਿਸ ਵਿੱਚ ਤੁਸੀਂ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਸਵੀਰਾਂ, ਵੀਡੀਓਜ਼ ਅਤੇ ਆਡੀਓਜ਼ ਨੂੰ ਹੇਰਾਫੇਰੀ ਕਰ ਸਕਦੇ ਹੋ। ਇਸ ਤਕਨੀਕ ਦੀ ਮਦਦ ਨਾਲ, ਤੁਸੀਂ ਕਿਸੇ ਦੂਜੇ ਵਿਅਕਤੀ ਦੀ ਫੋਟੋ ਜਾਂ ਵੀਡੀਓ 'ਤੇ ਕਿਸੇ ਹੋਰ ਦਾ ਚਿਹਰਾ ਲਾ ਕੇ ਉਸ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹੋ।
ਰਸ਼ਮਿਕਾ ਮੰਧਾਨਾ ਨੇ ਵੀ ਜਤਾਇਆ ਸੀ ਆਪਣਾ ਵਿਰੋਧ
ਸਾਊਥ ਅਦਾਕਾਰਾ ਰਸ਼ਮਿਕਾ ਮੰਧਾਨਾ ਦਾ ਡੀਪਫੇਕ ਵੀਡੀਓ ਜਾਰੀ ਹੋਣ ਤੋਂ ਬਾਅਦ ਇਹ ਮਾਮਲਾ ਗਰਮ ਹੋ ਗਿਆ ਸੀ। ਇਹ ਵੀਡੀਓ ਅਸਲ ਵਿੱਚ ਗੁਜਰਾਤ ਦੀ ਇੱਕ ਕੁੜੀ, ਜ਼ਾਰਾ ਪਟੇਲ ਦਾ ਸੀ, ਜਿਸਨੂੰ ਕਿਸੇ ਨੇ ਐਡਿਟ ਕੀਤਾ ਸੀ ਅਤੇ ਜ਼ਾਰਾ ਦੀ ਥਾਂ ਰਸ਼ਮਿਕਾ ਦਾ ਚਿਹਰਾ ਲਗਾਇਆ ਸੀ। ਰਸ਼ਮਿਕਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਇਸ ਦਾ ਵਿਰੋਧ ਕੀਤਾ ਸੀ ਅਤੇ ਭਾਰਤ ਸਰਕਾਰ ਨੂੰ ਇਸ 'ਤੇ ਕਾਰਵਾਈ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ : ICC ਦਾ ਨਵਾਂ ਨਿਯਮ, ਹੁਣ ਗੇਂਦਬਾਜ਼ਾਂ ਲਈ ਵੀ ਸ਼ੁਰੂ ਹੋਇਆ ਟਾਈਮ-ਆਊਟ, ਲੱਗੇਗੀ ਪੈਨਲਟੀ
ਪ੍ਰਧਾਨ ਮੰਤਰੀ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ ਸੀ
ਏਆਈ ਦੀ ਵਰਤੋਂ ਕਰਨ ਵਾਲਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਨੇ ਮੋਦੀ ਦਾ ਗਰਬਾ ਖੇਡਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਸੀ। ਪੀ. ਐਮ. ਮੋਦੀ ਨੇ ਵੀ ਇੱਕ ਪ੍ਰੋਗਰਾਮ ਦੌਰਾਨ ਇਸ ਉੱਤੇ ਚਿੰਤਾ ਜਤਾਈ ਸੀ। ਉਨ੍ਹਾਂ ਕਿਹਾ ਕਿ ਡੀਪ ਫੇਕ ਸਮਾਜ ਵਿੱਚ ਵੱਡੀ ਅਸ਼ਾਂਤੀ ਪੈਦਾ ਕਰ ਸਕਦਾ ਹੈ। ਲਾਈਨ ਤੋਂ ਹਟ ਕੇ ਇਕ ਲਾਈਨ ਵੀ ਹੰਗਾਮਾ ਖੜ੍ਹਾ ਸਕਦੀ ਹੈ। ਜਨਰੇਟਿਵ AI ਦੁਆਰਾ ਬਣਾਈਆਂ ਗਈਆਂ ਤਸਵੀਰਾਂ ਜਾਂ ਵੀਡੀਓਜ਼ ਵਿੱਚ ਸਪੱਸ਼ਟ ਡਿਸਕਲੇਮਰ ਹੋਣਾ ਚਾਹੀਦਾ ਹੈ ਜਿਸ 'ਚ ਲਿਖਿਆ ਹੋਵੇ ਕਿ ਇਹ ਡੀਪਫੇਕ ਦੀ ਵਰਤੋਂ ਕਰਕੇ ਬਣਾਏ ਗਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੰਮੀ ਨੇ ਸਾਂਝਾ ਕੀਤਾ WC2015 ਦਾ ਦਰਦ, ਡਾਕਟਰਾਂ ਨੇ ਕਿਹਾ ਸੀ ਖੇਡਣਾ ਤਾਂ ਦੂਰ ਹੁਣ ਤੁਰ ਵੀ ਨਹੀਂ ਸਕੋਗੇ
NEXT STORY