ਮੁਲਹਾਈਮ ਐਨ ਡੇਰ ਰੁਹਰ (ਜਰਮਨੀ), (ਭਾਸ਼ਾ) ਭਾਰਤੀ ਬੈਡਮਿੰਟਨ ਖਿਡਾਰੀ ਸਤੀਸ਼ ਕੁਮਾਰ ਕਰੁਣਾਕਰਨ ਅਤੇ ਅਕਰਸ਼ੀ ਕਸ਼ਯਪ ਨੇ ਬੁੱਧਵਾਰ ਨੂੰ ਇੱਥੇ ਜਰਮਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ ਹੈ। ਦੁਨੀਆ ਦੇ 50ਵੇਂ ਨੰਬਰ ਦੇ ਖਿਡਾਰੀ ਸਤੀਸ਼ ਨੇ ਪਹਿਲੇ ਦੌਰ ਦੇ ਮੈਚ 'ਚ ਦੁਨੀਆ ਦੇ 45ਵੇਂ ਨੰਬਰ ਦੇ ਖਿਡਾਰੀ ਇਜ਼ਰਾਈਲ ਦੇ ਮੀਸ਼ਾ ਜਿਲਬਰਮੈਨ ਨੂੰ 21-18, 19-21, 21-19 ਨਾਲ ਹਰਾਇਆ।
ਅਗਲੇ ਦੌਰ ਵਿੱਚ ਉਸ ਦਾ ਸਾਹਮਣਾ ਆਇਰਲੈਂਡ ਦੇ ਐਨਹਾਟ ਨਗੁਏਨ ਨਾਲ ਹੋਵੇਗਾ। ਅਕਰਸ਼ੀ ਨੇ ਪਹਿਲੇ ਦੌਰ ਦੇ ਸਖ਼ਤ ਮੁਕਾਬਲੇ ਵਿੱਚ 63 ਮਿੰਟ ਵਿੱਚ ਯੂਕਰੇਨ ਦੀ ਪੋਲੀਨਾ ਬੁਹਾਰੋਵਾ ਨੂੰ 21-23, 21-17, 21-11 ਨਾਲ ਹਰਾਇਆ। ਵਿਸ਼ਵ ਦੀ 43ਵੇਂ ਨੰਬਰ ਦੀ ਖਿਡਾਰਨ ਅਕਰਸ਼ੀ ਅਗਲੇ ਦੌਰ ਵਿੱਚ ਛੇਵਾਂ ਦਰਜਾ ਪ੍ਰਾਪਤ ਡੈਨਮਾਰਕ ਦੀ ਮੀਆ ਬਲਿਚਫੇਲਡ ਨਾਲ ਭਿੜੇਗੀ।
ਮਹਿਲਾ ਡਬਲਜ਼ ਵਿੱਚ ਪੰਡਾ ਭੈਣਾਂ ਰੁਤਪਰਨਾ ਅਤੇ ਸਵੇਤਪਰਨਾ ਜਰਮਨੀ ਦੀ ਐਮੇਲੀ ਲੇਹਮੈਨ ਅਤੇ ਕਾਰਾ ਸਿਬਰੇਟ ਤੋਂ 17-21, 21-10, 14-21 ਨਾਲ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਈਆਂ। ਅਸਿਤ ਸੂਰਿਆ ਅਤੇ ਅੰਮ੍ਰਿਤਾ ਪ੍ਰਮੁਤੇਸ਼ ਨੂੰ ਗੋਹ ਸੂਨ ਹੁਆਤ ਅਤੇ ਲਾਈ ਸ਼ਿਵੋਨ ਜੈਮੀ ਦੀ ਚੌਥਾ ਦਰਜਾ ਪ੍ਰਾਪਤ ਮਲੇਸ਼ੀਆ ਦੀ ਜੋੜੀ ਤੋਂ 12-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਚੀਨੀ ਤਾਈਪੇ ਦੀ ਸੂ ਯਿਨ ਹੂਈ ਅਤੇ ਲਿਨ ਜੀਹ ਯੂਨ ਦੀ ਜੋੜੀ ਨੂੰ 18-21, 21-11, 21-13 ਨਾਲ ਹਰਾ ਕੇ ਦੂਜੇ ਦੌਰ ਵਿੱਚ ਪ੍ਰਵੇਸ਼ ਕੀਤਾ।
ਪੁਣੇਰੀ ਪਲਟਨ ਨੇ ਪਟਨਾ ਪਾਈਰੇਟਸ ਨੂੰ ਹਰਾ ਕੇ ਫਾਈਨਲ 'ਚ ਕੀਤਾ ਪ੍ਰਵੇਸ਼
NEXT STORY