ਨਵੀਂ ਦਿੱਲੀ- ਦੁਨੀਆ ਦੇ ਸਾਬਕਾ ਨੰਬਰ ਇਕ ਨਿਸ਼ਾਨੇਬਾਜ਼ ਉੱਤਰ ਪ੍ਰਦੇਸ਼ ਦੇ ਸੌਰਭ ਚੌਧਰੀ ਨੇ ਮੰਗਲਵਾਰ ਨੂੰ ਇੱਥੇ ਡਾ. ਕਰਨੀ ਸਿੰਘ ਨਿਸ਼ਾਨੇਬਾਜ਼ੀ ਰੇਂਜ ਵਿਚ ਪੁਰਸ਼ 50 ਮੀਟਰ ਪਿਸਟਲ ਰਾਸ਼ਟਰੀ ਟਰਾਇਲ ਵਿਚ ਦਬਦਬਾ ਬਣਾਉਂਦੇ ਹੋਏ ਸੀਨੀਅਰ ਅਤੇ ਜੂਨੀਅਰ ਵਰਗ ਵਿਚ ਤਿੰਨ ਸੋਨ ਅਤੇ ਇਕ ਕਾਂਸੀ ਤਮਗਾ ਜਿੱਤਿਆ। 5ਵੇਂ ਦਿਨ ਪਿਸਟਲ ਮੁਕਾਬਲਿਆਂ ਦੇ ਚੋਣ ਟਰਾਇਲ ਤਿੰਨ ਤੇ ਚਾਰ ਵਿਚ ਏਸ਼ੀਆਈ ਖੇਡਾਂ ਐਂਡ ਯੁਵਾ ਓਲੰਪਿਕ ਚੈਂਪੀਅਨ ਸੌਰਭ ਨੇ ਪੁਰਸ਼ ਅਤੇ ਜੂਨੀਅਰ ਪੁਰਸ਼ 50 ਮੀਟਰ ਪਿਸਟਲ ਟੀ ਚਾਰ ਵਿਚ ਸੋਨ ਤਮਗੇ ਜਿੱਤੇ। ਉਨ੍ਹਾਂ ਨੇ ਪੁਰਸ਼ ਟੀ ਤਿੰਨ ਵਿਚ ਕਾਂਸੀ ਜਦਕਿ ਜੂਨੀਅਰ ਪੁਰਸ਼ ਟੀ ਤਿੰਨ ਮੁਕਾਬਲਿਆਂ ਵਿਚ ਸੋਨ ਤਮਗੇ ਜਿੱਤੇ।
ਇਹ ਵੀ ਪੜ੍ਹੋ : ਦਿੱਲੀ ਟੀਮ 'ਚ ਨਿਕਲੇ ਕੋਰੋਨਾ ਦੇ 4 ਮਾਮਲੇ, ਮਿਸ਼ੇਲ ਮਾਰਸ਼ ਵੀ ਪਾਜ਼ੇਟਿਵ
ਟੋਕੀਓ ਓਲੰਪਿਕ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੇ ਸੌਰਭ ਨੇ ਟੀ ਚਾਰ ਵਿਚ 60 ਸ਼ਾਟ ਦੀ ਸੀਰੀਜ਼ ਵਿਚ 562 ਅੰਕਾਂ ਦੇ ਨਾਲ ਭਾਰਤੀ ਨੌਸੇਨਾ ਦੇ ਕਰੁਣਾਲ ਰਾਣਾ ਨੂੰ ਪਛਾੜਿਆ, ਜਿਨਾਂ ਨੇ 555 ਅੰਕ ਹਾਸਲ ਕੀਤੇ। ਜੂਨੀਅਰ ਪੁਰਸ਼ ਮੁਕਾਬਲੇ ਵਿਚ ਇਸੇ ਸਕੋਰ ਦੇ ਨਾਲ ਉਨ੍ਹਾਂ ਨੇ 547 ਅੰਕ ਬਣਾਉਣ ਵਾਲੇ ਪੰਜਾਬ ਦੇ ਅਰਜੁਨ ਸਿੰਘ ਚੀਮਾ ਨੂੰ ਪਿੱਛੇ ਛੱਡਿਆ। ਸੌਰਭ ਇਸ ਤੋਂ ਪਹਿਲਾਂ ਪੁਰਸ਼ ਟੀ ਤਿੰਨ ਮੁਕਾਬਲੇ ਵਿਚ ਹਵਾਈ ਸੈਨਾ ਦੇ ਅਨੁਭਵੀ ਗੌਰਭ ਰਾਣਾ ਅਤੇ ਰਾਜਸਥਾਨ ਦੇ ਓਮ ਪ੍ਰਕਾਸ਼ ਮਿਥੇਰਵਾਲ ਦੇ ਬਾਅਦ ਤੀਜੇ ਸਥਾਨ 'ਤੇ ਰਹੇ ਸਨ। ਗੌਰਭ ਨੇ 553 ਅੰਕਾਂ ਦੇ ਨਾਲ ਸੋਨ, ਓਮ ਪ੍ਰਕਾਸ਼ ਨੇ 553 ਅੰਕਾਂ ਦੇ ਨਾਲ ਚਾਂਦੀ ਜਦਕਿ ਸੌਰਭ ਨੇ 552 ਅੰਕਾਂ ਦੇ ਨਾਲ ਕਾਂਸੀ ਤਮਗਾ ਜਿੱਤਿਆ।
ਇਹ ਵੀ ਪੜ੍ਹੋ : ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ, ਟਵੀਟ ਕਰ ਦਿੱਤੀ ਜਾਣਕਾਰੀ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਗੁਪਤਾ ਨੇ ਅਹੁਦੇ ਤੋਂ ਦਿੱਤਾ ਅਸਤੀਫਾ
NEXT STORY