ਨਵੀਂ ਦਿੱਲੀ— ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ 'ਚ ਸੱਟ ਦਾ ਸ਼ਿਕਾਰ ਹੋਏ ਲੁੰਗੀ ਐਨਗਿਡੀ ਦੀ ਜਗ੍ਹਾ ਸਕਾਟ ਕੁਗੇਲਿਨ ਨੂੰ ਆਈ.ਪੀ.ਐੱਲ. 2019 ਦੇ ਬਾਕੀ ਸੈਸ਼ਨ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਕੁਗੇਲਿਨ ਨੇ ਆਪਣੀ ਟੀਮ ਨਿਊਜ਼ੀਲੈਂਡ ਵੱਲੋਂ ਦੋ ਵਨ ਡੇ ਕੌਮਾਂਤਰੀ ਅਤੇ ਚਾਰ ਟਵੰਟੀ-20 ਮੈਚ ਖੇਡੇ ਹਨ। ਉਹ ਆਈ.ਪੀ.ਐੱਲ. 'ਚ ਪਹਿਲੀ ਵਾਰ ਖੇਡਣ ਉਤਰਨਗੇ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਨੇ ਅਜੇ ਤਕ ਦੋਵੇਂ ਮੈਚ ਜਿੱਤੇ ਹਨ। ਉਸ ਨੇ ਪਹਿਲੇ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਅਤੇ ਦੂਜੇ ਮੈਚ 'ਚ ਦਿੱਲੀ ਕੈਪੀਟਲਸ ਨੂੰ 6 ਵਿਕਟਾਂ ਨਾਲ ਹਰਾਇਆ ਸੀ।
ਵਿਰਾਟ ਤੇ ਰੈਨਾ ਦੇ ਸਪੈਸ਼ਲ ਗਰੁੱਪ 'ਚ ਸ਼ਾਮਲ ਹੋਏ ਪ੍ਰਿਥਵੀ ਸ਼ਾਹ
NEXT STORY