ਨਵੀਂ ਦਿੱਲੀ, (ਬਿਊਰੋ)— ਮੁਲਤਾਨ ਦੇ ਸੁਲਤਾਨ ਅਤੇ ਨਜਫਗੜ੍ਹ ਦੇ ਨਵਾਬ ਦੇ ਨਾਵਾਂ ਨਾਲ ਮਸ਼ਹੂਰ ਵਰਿੰਦਰ ਸਹਿਵਾਗ ਕ੍ਰਿਕਟ ਖੇਡਣ ਤੋਂ ਸੰਨਿਆਸ ਨਾਲ ਦੇ ਬਾਅਦ ਵੀ ਓਨੇ ਹੀ ਪ੍ਰਸਿੱਧ ਹਨ ਜਿੰਨੇ ਉਹ ਪਹਿਲਾਂ ਸਨ। ਪਹਿਲਾਂ ਉਹ ਗਰਾਉਂਡ 'ਤੇ ਲੰਬੇ-ਲੰਬੇ ਸਿਕਸਰ ਮਾਰਨ ਲਈ ਮਸ਼ਹੂਰ ਸਨ। ਹੁਣ ਉਹ ਸੋਸ਼ਲ ਮੀਡੀਆ 'ਤੇ ਮਸ਼ਹੂਰ ਹਨ। ਉਨ੍ਹਾਂ ਦੇ ਟਵੀਟਸ ਕਾਫ਼ੀ ਵਾਇਰਲ ਹੁੰਦੇ ਹਨ। ਕਿਸੇ ਨੂੰ ਬਰਥਡੇ ਵਿਸ਼ ਕਰਨਾ ਹੋਵੇਂ ਜਾਂ ਕਿਸੇ ਦੀ ਖਿਚਾਈ ਕਰਨੀ ਹੋਵੇ, ਸਹਿਵਾਗ ਆਪਣੇ ਵਖਰੇ ਅੰਦਾਜ਼ ਵਿੱਚ ਟਵੀਟ ਕਰਦੇ ਹਨ। ਇਸ ਵਾਰ ਉਨ੍ਹਾਂ ਦੀ ਪਤਨੀ ਆਰਤੀ ਨੇ ਫਿਰੋਜਸ਼ਾਹ ਕੋਟਲਾ ਮੈਦਾਨ ਦਾ ਗੇਟ ਨੰਬਰ-2 ਸਹਿਵਾਗ ਦੇ ਨਾਂ ਕਰ ਦਿੱਤੇ ਜਾਣ ਉੱਤੇ ਉਨ੍ਹਾਂ ਨੂੰ ਆਪਣੇ ਅੰਦਾਜ਼ ਵਿੱਚ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਸਹਿਵਾਗ ਦੀ ਪਤਨੀ ਜ਼ਿਆਦਾ ਐਕਟਿਵ ਨਹੀਂ ਹੈ ਪਰ ਇਸ ਵਾਰ ਉਨ੍ਹਾਂ ਨੇ ਸਹਿਵਾਗ ਨੂੰ ਟਵਿੱਟਰ 'ਤੇ ਵਧਾਈ ਦਿੱਤੀ ਹੈ।
ਸਹਿਵਾਗ ਦੀ ਪਤਨੀ ਨੇ ਲਿਖਿਆ- 'ਸਹਿਵਾਗ ਅਜਿਹੇ ਸ਼ਖਸ ਹਨ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਜ਼ਿੰਦਗੀ ਉਪਲਬਧੀ ਤੋਂ ਜ਼ਿਆਦਾ ਵੱਧ ਕੇ ਹੈ, ਪਰ ਮੈਨੂੰ ਖਿਡਾਰੀ ਦੇ ਤੌਰ 'ਤੇ ਉਨ੍ਹਾਂ ਦੀ ਉਪਲਬਧੀ 'ਤੇ ਮਾਣ ਹੈ। ਫਿਰੋਜ਼ਸ਼ਾਹ ਕੋਟਲਾ ਦੇ ਗੇਟ 'ਤੇ ਉਨ੍ਹਾਂ ਦਾ ਨਾਂ ਵੇਖਕੇ ਖੁਸ਼ੀ ਹੋਈ। ਜ਼ਿਕਰਯੋਗ ਹੈ ਕਿ ਸਹਿਵਾਗ ਉਨ੍ਹਾਂ ਲਈ ਕਈ ਵਾਰ ਟਵੀਟ ਕਰਦੇ ਹਨ ਜੋ ਕਾਫ਼ੀ ਫਨੀ ਹੁੰਦੇ ਹਨ। ਇਸ ਵਾਰ ਪਤਨੀ ਆਰਤੀ ਨੇ ਉਨ੍ਹਾਂ ਨੂੰ ਆਪਣੇ ਅੰਦਾਜ਼ ਵਿੱਚ ਵਧਾਈ ਦਿੱਤੀ ਹੈ।
ਵਰਿੰਦਰ ਸਹਿਵਾਗ ਤੇ ਆਰਤੀ ਦੀ ਹੋਈ ਸੀ ਲਵ ਮੈਰਿਜ
ਆਰਤੀ ਦੀ ਵੱਡੀ ਭੈਣ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਵਰਿੰਦਰ ਸਹਿਵਾਗ ਆਰਤੀ ਨੂੰ ਬਹੁਤ ਪਹਿਲਾਂ ਤੋਂ ਪਸੰਦ ਕਰਦੇ ਸਨ। ਸਹਿਵਾਗ ਅਤੇ ਆਰਤੀ 14 ਸਾਲ ਤੱਕ ਦੋਸਤ ਸਨ। 2002 ਵਿੱਚ ਸਹਿਵਾਗ ਨੇ ਮਜ਼ਾਕੀਆ ਅੰਦਾਜ਼ ਵਿੱਚ ਆਰਤੀ ਨੂੰ ਪ੍ਰਪੋਜ਼ ਕੀਤਾ। ਪਰ ਆਰਤੀ ਨੇ ਇਸਨੂੰ ਅਸਲ ਪ੍ਰਪੋਜ਼ਲ ਸਮਝਕੇ ਹਾਂ ਕਰ ਦਿੱਤੀ। ਇਸ ਦਾ ਖੁਲ੍ਹਾਸਾ ਖੁਦ ਸਹਿਵਾਗ ਨੇ ਕੀਤਾ ਸੀ। ਦੋਨਾਂ ਨੇ ਕਾਫ਼ੀ ਸਮੇ ਤੱਕ ਡੇਟਿੰਗ ਕੀਤੀ ਅਤੇ 2004 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਗਏ।
ਬਲਾਈਂਡ ਟੂਰਨਾਮੈਂਟ 'ਚ ਬੱਲੇਬਾਜ਼ ਨੇ ਠੋਕੀਆਂ 82 ਗੇਂਦਾਂ 'ਚ 279 ਦੌੜਾਂ, ਜੜੇ 18 ਛੱਕੇ
NEXT STORY