ਚੇਨਈ– ਵੇਲਵਨ ਸੇਂਥਿਲਕੁਮਾਰ ਤੇ ਜੋਸ਼ਨਾ ਚਿਨੱਪਾ ਦੀ ਚੋਟੀ ਦਰਜਾ ਪ੍ਰਾਪਤ ਜੋੜੀ ਨੇ ਆਪਣੇ ਅਕਸ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਤੀਜੀ ਐੱਚ. ਸੀ. ਐੱਲ. ਰਾਸ਼ਟਰੀ ਡਬਲਜ਼ ਸਕੁਐਸ਼ ਚੈਂਪੀਅਨਸ਼ਿਪ ’ਚ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ। ਚੋਟੀ ਦਰਜਾ ਪ੍ਰਾਪਤ ਜੋੜੀ ਨੇ ਫਾਈਨਲ ’ਚ ਅਭੈ ਸਿੰਘ ਤੇ ਰਤਿਕਾ ਸੀਲਾਨ ਦੀ ਦੂਜੀ ਦਰਜਾ ਪ੍ਰਾਪਤ ਜੋੜੀ ਨੂੰ 11-7, 11-9 ਨਾਲ ਹਰਾਇਆ। ਸੇਂਥਿਲਕੁਮਾਰ ਤੇ ਜੋਸ਼ਨਾ ਦੋਵਾਂ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ’ਚ ਆਪਣੇ-ਆਪਣੇ ਸਾਥੀਆਂ ਦੇ ਨਾਲ ਕ੍ਰਮਵਾਰ ਪੁਰਸ਼ ਤੇ ਮਹਿਲਾ ਡਬਲਜ਼ ਖਿਤਾਬ ਵੀ ਜਿੱਤੇ ਸਨ।
ਸੇਂਥਿਲਕੁਮਾਰ ਨੇ ਅਭੈ ਦੇ ਨਾਲ ਮਿਲ ਕੇ ਫਾਈਨਲ ’ਚ ਰਾਹੁਲ ਬੈਠਾ ਤੇ ਸੂਰਜ ਕੁਮਾਰ ਚੰਦ ਨੂੰ 11-8, 11-5 ਨਾਲ ਹਰਾ ਕੇ ਲਗਾਤਾਰ ਤੀਜੇ ਸਾਲ ਪੁਰਸ਼ ਡਬਲਜ਼ ਦਾ ਖਿਤਾਬ ਆਪਣੇ ਨਾਂ ਕੀਤਾ। ਮਹਿਲਾ ਡਬਲਜ਼ ਦੇ ਫਾਈਨਲ ’ਚ ਜੋਸ਼ਨਾ ਤੇ ਰਤਿਕਾ ਨੇ ਜੇਨੇਟ ਵਿਧੀ ਤੇ ਪੂਜਾ ਆਰਤੀ ਨੂੰ 11-8, 11-4 ਨਾਲ ਹਰਾਇਆ।
ਕੋਲਕਾਤਾ ਨਾਈਟ ਰਾਈਡਰਜ਼ ਨੇ ਗੁਜਰਾਤ ਟਾਈਟਨਸ ਨੂੰ ਦਿੱਤੀ ਕਰਾਰੀ ਮਾਤ, ਪਲੇਆਫ ਦੀ ਦੌੜ 'ਚ ਬਰਕਰਾਰ
NEXT STORY