ਮੈਲਬੋਰਨ- ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਆਸਟਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੀ ਪ੍ਰਵੇਸ਼ ਸੂਚੀ 'ਚ ਸੇਰੇਨਾ ਵਿਲੀਅਮਸ ਦਾ ਨਾਂ ਨਹੀਂ ਹੈ ਜਿਸ ਨਾਲ ਮੰਨਿਆ ਜਾ ਰਿਹਾ ਹੈ ਕਿ 7 ਵਾਰ ਦੀ ਚੈਂਪੀਅਨ ਸਾਲ ਦੇ ਇਸ ਪਹਿਲੇ ਟੂਰਨਾਮੈਂਟ ਤੋਂ ਬਾਹਰ ਹੋ ਸਕਦੀ ਹੈ। ਸੇਰੇਨਾ ਨੇ ਵਿੰਬਲਡਨ ਦੇ ਪਹਿਲੇ ਦੌਰ ਦੇ ਮੈਚ 'ਚ ਮਾਸਪੇਸ਼ੀਆਂ 'ਚ ਖਿੱਚਾਅ ਕਾਰਨ ਹਟਣ ਦੇ ਬਾਅਦ ਕੋਈ ਮੈਚ ਨਹੀਂ ਖੇਡਿਆ ਹੈ ਤੇ ਉਹ ਵਿਸ਼ਵ ਰੈਂਕਿੰਗ 'ਚ 41ਵੇਂ ਸਥਾਨ 'ਤੇ ਖ਼ਿਸਕ ਗਈ ਹੈ। ਉਨ੍ਹਾਂ ਨੇ ਆਪਣੇ 23 ਗ੍ਰੈਂਡਸਲੈਮ ਸਿੰਗਲ ਖ਼ਿਤਾਬ 'ਚੋਂ ਆਖ਼ਰੀ ਖ਼ਿਤਾਬ 2017 'ਚ ਆਸਟਰੇਲੀਅਨ ਓਪਨ 'ਚ ਹੀ ਜਿੱਤਿਆ ਸੀ।
ਇਸ ਸਾਲ ਦੇ ਸ਼ੁਰੂ 'ਚ ਉਨ੍ਹਾਂ ਨੂੰ ਓਸਾਕਾ ਨੇ ਸੈਮੀਫ਼ਾਈਨਲ 'ਚ ਸਿੱਧੇ ਸੈਟਾਂ 'ਚ ਹਰਾ ਦਿੱਤਾ ਸੀ। ਨੋਵਾਕ ਜੋਕੋਵਿਚ ਪੁਰਸ਼ਾਂ ਦੀ ਪ੍ਰਵੇਸ਼ ਸੂਚੀ 'ਚ ਨੰਬਰ ਇਕ ਖਿਡਾਰੀ ਦੇ ਰੂਪ 'ਚ ਸੂਚੀਬੱਧ ਹੈ ਜਿਸ ਨਾਲ ਸੰਕੇਤ ਮਿਲਦੇ ਹਨ ਕਿ ਉਹ ਸਾਰੇ ਖਿਡਾਰੀਆਂ ਤੇ ਅਧਿਕਾਰੀਆਂ ਲਈ ਕੋਵਿਡ-19 ਦੇ ਪੂਰਨ ਟੀਕਾਕਰਨ ਦੇ ਆਸਟਰੇਲੀਆ ਦੇ ਨਿਯਮਾਂ ਦੇ ਬਾਵਜੂਦ 17 ਨਵੰਬਰ ਤੋਂ ਮੈਲਬੋਰਨ ਪਾਰਕ 'ਚ ਸ਼ੁਰੂ ਹੋਣ ਵਾਲੇ ਟੂਰਨਾਮੈਂਟ 'ਚ ਖੇਡਣਗੇ। ਜੋਕੋਵਿਚ ਨੇ ਹਾਲ ਦੇ ਮਹੀਨਿਆਂ 'ਚ ਟੀਕਾਕਰਨ ਦੀ ਆਪਣੀ ਸਥਿਤੀ 'ਤੇ ਟਿੱਪਣੀ ਨਹੀਂ ਕੀਤੀ ਹਾਲਾਂਕਿ ਉਨ੍ਹਾਂ ਨੂੰ ਇਕ ਜਨਵਰੀ ਤੋਂ ਸਿਡਨੀ 'ਚ ਸ਼ੁਰੂ ਹੋਣ ਵਾਲੇ ਏ. ਟੀ. ਪੀ. ਕੱਪ ਲਈ ਸਰਬੀਆ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿਪ ’ਚ ਮੈਡਲ ਨਾ ਜਿੱਤਣ ਕਾਰਨ ਖਿਡਾਰਨ ਨੇ ਆਪਣੀ ਹੀ ਗੰਨ ਨਾਲ ਖੁਦ ਨੂੰ ਮਾਰੀ ਗੋਲੀ
NEXT STORY