ਬੀਜਿੰਗ- ਰੈੱਡ ਬੁਲ ਦੇ ਸਰਜੀਓ ਪੇਰੇਜ਼ ਨੇ ਮੋਨਾਕੋ ਗ੍ਰਾਂ ਪ੍ਰੀ ਦਾ ਖ਼ਿਤਾਬ ਜਿੱਤਦੇ ਹੋਏ 2022 ਐੱਫ-1 ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ। ਰੇਸ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਮੀਂਹ ਪੈਣ ਕਾਰਨ ਮੋਨਾਕੋ ਗ੍ਰਾਂ ਦੀ ਸ਼ੁਰੂਆਤ ਇਕ ਘੰਟੇ ਦੀ ਦੇਰੀ ਨਾਲ ਹੋਈ। ਜਿੱਤ ਤੋਂ ਬਾਅਦ ਰੈੱਡ ਬੁਲ ਦੇ ਪੇਰੇਜ਼ ਨੇ ਕਿਹਾ ਕਿ ਇਹ ਸੁਫ਼ਨਾ ਸੱਚ ਹੋਣ ਜਿਹਾ ਹੈ। ਇਕ ਡਰਾਈਵਰ ਦੇ ਤੌਰ 'ਤੇ, ਤੁਸੀਂ ਇੱਥੇ ਜਿੱਤਣਾ ਚਾਹੁੰਦੇ ਹੋ। ਆਪਣੀ ਹੋਮ ਰੇਸ ਦੇ ਬਾਅਦ, ਇਸ ਤੋਂ ਬਿਹਤਰ ਜਿੱਤ ਨਹੀਂ ਹੋ ਸਕਦੀ ਸੀ। ਇਸ ਲਈ ਇਸ ਨੂੰ ਜਿੱਤਣਾ ਬਹੁਤ ਖ਼ਾਸ ਹੈ। ਉਨ੍ਹਾਂ ਕਿਹਾ- ਅੰਤ 'ਚ ਅਸੀਂ ਆਪਣੇ ਲਈ ਮੁਕਾਬਲੇ ਨੂੰ ਥੋੜ੍ਹਾ ਮੁਸ਼ਕਲ ਬਣਾਇਆ। ਬਸ ਸਾਨੂੰ ਕੋਈ ਗ਼ਲਤੀ ਨਹੀਂ ਕਰਨੀ ਸੀ ਤੇ ਸਿੱਧੇ ਅੱਗੇ ਵਧਦੇ ਰਹਿਣਾ ਸੀ। ਕਾਰਲੋਸ ਨੂੰ ਪਿੱਛੇ ਰੱਖਣਾ ਸੌਖਾ ਨਹੀਂ ਸੀ।
ਪੇਰੇਜ਼ ਤੋਂ ਇਲਾਵਾ ਫਰਾਰੀ ਦੇ ਕਾਰਲੋਸ ਸੇਨਜ਼ ਨੇ ਦੂਜਾ ਤੇ ਰੈੱਡ ਬੁਲ ਦੇ ਵੇਸਟਰਪਨ ਨੇ ਤੀਜਾ ਸਥਾਨ ਹਾਸਲ ਕੀਤਾ। ਡ੍ਰਾਈਵਰਸ ਚੈਂਪੀਅਨਸ਼ਿਪ 'ਚ ਵੇਸਟਰਪਨ 125 ਦੀ ਲੀਡ ਦੇ ਨਾਲ ਪਹਿਲੇ ਸਥਾਨ 'ਤੇ ਹਨ, ਜਿਨ੍ਹਾਂ ਦੇ ਪਿੱਛੇ ਲੇਕਲਰਕ 116 ਤੇ ਪੇਰੇਜ਼ 110 ਦੇ ਨਾਲ ਤੀਜੇ-ਚੌਥੇ ਸਥਾਨ 'ਤੇ ਹਨ।
ਕੰਸਟ੍ਰਕਟਰ ਚੈਂਪੀਅਨਸ਼ਿਪ 'ਚ ਰੈੱਡ ਬੁਲ 235 ਦੀ ਬੜ੍ਹਤ ਦੇ ਨਾਲ ਪਹਿਲੇ ਸਥਾਨ 'ਤੇ ਹੈ ਜਦਕਿ ਫੇਰਾਰੀ 199 ਦੇ ਨਾਲ ਦੂਜੇ ਤੇ ਮਰਸੀਡੀਜ਼ 134 ਦੇ ਨਾਲ ਤੀਜੇ ਸਥਾਨ 'ਤੇ ਹੈ। 2022 ਐੱਫ-1 ਚੈਂਪੀਅਨਸ਼ਿਪ ਦਾ 8ਵਾਂ ਰਾਊਂਡ ਅਜਰਬੈਜਾਨ ਗ੍ਰਾਂ ਪ੍ਰੀ 10 ਜੂਨ ਤੋਂ ਬਾਕੂ 'ਚ ਹੋਣ ਵਾਲਾ ਹੈ।
IPL ਖ਼ਿਤਾਬ ਜਿੱਤਣ ਤੋਂ ਬਾਅਦ ਹੁਣ ਭਾਰਤ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹਨ ਹਾਰਦਿਕ ਪੰਡਯਾ
NEXT STORY