ਮੁੰਬਈ– ਦੱਖਣੀ ਅਫਰੀਕਾ ਵਿਰੁੱਧ ਚੱਲ ਰਹੀ ਘਰੇਲੂ ਲੜੀ ਲਈ ਮੱਧ ਗਤੀ ਦੀ ਗੇਂਦਬਾਜ਼ ਸ਼ਬਨਮ ਸ਼ਕੀਲ ਨੂੰ ਭਾਰਤੀ ਮਹਿਲਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਸ਼ਬਨਮ ਨੂੰ ਕੌਮਾਂਤਰੀ ਕ੍ਰਿਕਟ ’ਚ ਸ਼ੁਰੂਆਤ ਦਾ ਇੰਤਜ਼ਾਰ ਹੈ। ਬਾਕੀ ਟੀਮ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 17 ਸਾਲਾ ਸ਼ਬਨਮ ਨੂੰ ਤਿੰਨੋਂ ਫਾਰਮੈਟ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ, ਜਿਸ ’ਚ ਮੌਜੂਦਾ ਸਮੇਂ ’ਚ ਚੱਲ ਰਹੀ ਇਕ ਦਿਨਾ ਕੌਮਾਂਤਰੀ ਲੜੀ ਵੀ ਸ਼ਾਮਲ ਹੈ। ਮੇਜ਼ਬਾਨ ਟੀਮ 3 ਮੈਚਾਂ ਦੀ ਲੜੀ ’ਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਚੁੱਕੀ ਹੈ। ਐਤਵਾਰ ਨੂੰ ਤੀਜੇ ਇਕ ਦਿਨਾਂ ਮੈਚ ਤੋਂ ਬਾਅਦ ਚੇਨਈ ’ਚ ਇਕਲੌਤਾ ਟੈਸਟ (28 ਜੂਨ ਤੋ 1 ਜੁਲਾਈ) ਖੇਡਿਆ ਜਾਵੇਗਾ ਅਤੇ ਉਸ ਤੋਂ ਬਾਅਦ 3 ਟੀ-20 ਮੈਚ (5,7,9 ਜੁਲਾਈ) ਖੇਡੇ ਜਾਣਗੇ।
ਭਾਰਤੀ ਵਨਡੇ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼, ਉਮਾ ਛੇਤਰੀ, ਡਾਇਲਨ ਹੇਮਲਤਾ, ਰਾਧਾ ਯਾਦਵ, ਆਸ਼ਾ ਸ਼ੋਭਨਾ, ਸ਼੍ਰੇਅੰਕਾ ਪਾਟਿਲ, ਸਾਈਕਾ ਇਸ਼ਾਕ, ਪੂਜਾ ਵਸਤਰਕਾਰ, ਰੇਣੁਕਾ ਸਿੰਘ ਠਾਕੁਰ, ਅਰੁੰਧਤਾ ਰੈੱਡੀ, ਪ੍ਰਿਯਾ ਪੂਨੀਆ ਅਤੇ ਸ਼ਬਨਮ ਸ਼ਕੀਲ।
ਭਾਰਤੀ ਟੈਸਟ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਸ਼ੁਭਾ ਸਤੀਸ਼, ਜੇਮਿਮਾ ਰੌਡਰਿਗਜ਼, ਰਿਚਾ ਘੋਸ਼, ਉਮਾ ਛੇਤਰੀ, ਦੀਪਤੀ ਸ਼ਰਮਾ, ਸਨੇਹ ਰਾਣਾ, ਸਾਈਕਾ ਇਸ਼ਾਕ, ਰਾਜੇਸ਼ਵਰੀ ਗਾਇਕਵਾੜ, ਪੂਜਾ ਵਸਤਰਕਾਰ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਪ੍ਰਿਯਾ ਪੂਨੀਆ ਅਤੇ ਸ਼ਬਨਮ ਸ਼ਕੀਲ।
ਭਾਰਤ ਦੀ ਟੀ-20 ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਡਾਇਲਨ ਹੇਮਲਤਾ, ਉਮਾ ਛੇਤਰੀ, ਰਿਚਾ ਘੋਸ਼ (ਵਿਕਟ ਕੀਪਰ), ਜੇਮਿਮਾ ਰੌਡਰਿਗਜ਼, ਸਜਾਨਾ ਸਜੀਵਨ, ਦੀਪਤੀ ਸ਼ਰਮਾ, ਸ਼੍ਰੇਅੰਕਾ ਪਾਟਿਲ, ਰਾਧਾ ਯਾਦਵ, ਅਮਨਜੋਤ ਕੌਰ, ਆਸ਼ਾ ਸ਼ੋਭਨਾ, ਪੂਜਾ ਵਸਤਰਕਾਰ, ਰੇਣੁਕਾ ਸਿੰਘ ਠਾਕੁਰ, ਅਰੁੰਧਤੀ ਰੈੱਡੀ ਅਤੇ ਸ਼ਬਨਮ ਸ਼ਕੀਲ।
ਸਟੈਂਡਬਾਏ : ਸਾਈਕਾ ਇਸ਼ਾਕ।
ਵੇਸਾਲੇ ਸੇਰੇਵੀ ਹੋਣਗੇ ਭਾਰਤੀ ਪੁਰਸ਼, ਮਹਿਲਾ ਰਗਬੀ-7 ਟੀਮਾਂ ਦੇ ਮੁੱਖ ਕੋਚ
NEXT STORY