ਸਪੋਰਟਸ ਡੈਸਕ : ਸ਼ਿਖਰ ਧਵਨ ਅਤੇ ਰਿਸ਼ਭ ਪੰਤ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਦਿੱਲੀ ਕੈਪਟੀਲਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਦੌਰਾਨ ਸ਼ਿਖਰ ਧਵਨ ਸੈਂਕੜਾ ਲਾਉਣ ਤੋਂ ਖੁੰਝ ਅਤੇ 97 ਦੌੜਾਂ ਕੇ ਅਜੇਤੂ ਪਰਤੇ। ਅਜਿਹੇ 'ਚ ਕੋਲਕਾਤਾ ਦੀ ਹਾਰ ਤੋਂ ਬਾਅਦ ਟੀਮ ਦੇ ਮਾਲਕ ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ 'ਤੇ ਭਾਰਤ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਲਈ ਟਵਿੱਟਰ 'ਤੇ ਕੁਝ ਲਿਖਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀ ਰੱਜ ਕੇ ਤਾਰੀਫ ਹੋ ਰਹੀ ਹੈ।

ਈਡਨ ਗਾਰਡਨ 'ਤੇ ਸੌਰਭ ਗਾਂਗੁਲੀ ਦੀ ਟੀਮ ਦਿੱਲੀ ਕੈਪੀਟਲਸ ਦੀ ਜਿੱਤ ਤੋਂ ਬਾਅਦ ਸ਼ਾਹਰੁਖ ਖਾਨ ਕਾਫੀ ਖੁਸ਼ ਦਿਸੇ। ਉਸ ਨੇ ਆਪਣੀ ਟੀਮ ਅਤੇ ਸੌਰਭ ਗਾਂਗੁਲੀ ਨੂੰ ਲੈ ਕੇ ਟਵੀਟ ਕੀਤਾ। ਟਵੀਟ ਕਰਦਿਆਂ ਉਸ ਨੇ ਲਿਖਿਆ- ਸ਼ਾਨਦਾਰ ਮੈਚ, ਰੀਅਲ ਸ਼ੁਭਮਨ ਗਿਲ ਅਤੇ ਰਸੇਲ ਇਕ ਵਾਰ ਫਿਰ। ਮੈਚ ਹਾਰਨਾ ਅਲੱਗ ਗੱਲ ਹੈ। ਸਾਡੀ ਗੇਂਦਬਾਜ਼ੀ ਸ਼ਾਇਦ ਕਮਜ਼ੋਰ ਰਹੀ, ਜੋ ਖਰਾਬ ਗੱਲ ਹੈ। ਇਸ ਮੈਚ ਵਿਚ ਇਕਲੌਤੀ ਸਹੀ ਗੱਲ ਰਹੀ ਕਿ ਦਾਦਾ (ਸੌਰਭ ਗਾਂਗੁਲੀ) ਈਡਨ ਗਾਰਡਨ ਵਿਚ ਦਿਸੇ ਅਤੇ ਉਸਦੀ ਸਾਈਡ ਜਿੱਤੀ। ਵਧਾਈ ਹੋਵੇ ਦਿੱਲੀ।

ਕੋਲਕਾਤਾ ਦੀ ਵਧੀ ਮੁਸ਼ਕਿਲ, ਸਟਾਰ ਹਿਟਰ ਆਂਦਰੇ ਰਸੇਲ ਦਾ ਖੇਡਣਾ ਹੋਇਆ ਸ਼ੱਕੀ
NEXT STORY