ਜਲੰਧਰ—ਚੇਨਈ ਸੁਪਰਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚਕਾਰ ਦਿਨ ਚੀਪੌਕ ਸਟੇਡੀਅਮ 'ਚ ਹੋਏ ਰੋਚਕ ਮੁਕਾਬਲੇ 'ਚ ਚਾਹੇ ਹੀ ਚੇਨਈ ਸੁਪਰਕਿੰਗਜ਼ ਰਵਿੰਦਰ ਜਡੇਜਾ ਦੇ ਛੱਕੇ ਦੇ ਕਾਰਨ ਜਿੱਤ ਗਈ। ਪਰ ਮੈਚ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਕੋਲਕਾਤਾ ਦੇ ਬੱਲੇਬਾਜ਼ ਆਂਦਰੇ ਰਸੇਲ ਦੀ ਪਾਰੀ ਰਹੀ। ਰਸੇਲ ਨੇ 36 ਗੇਂਦਾਂ 'ਚ 88 ਦੋੜਾਂ ਬਣਾਈਆਂ। ਆਪਣੀ ਪਾਰੀ ਦੌਰਾਨ ਰਸੇਲ ਨੇ 11 ਲੰਬੇ ਛੱਕੇ ਵੀ ਜੜੇ। ਇਨ੍ਹਾਂ 'ਚ ਇਕ ਛੱਕਾ ਤਾਂ ਸਟੇਡੀਅਮ ਦੇ ਬਾਹਰ ਤੱਕ ਗਿਆ। ਬਾਅਦ 'ਚ ਦੱਸਿਆ ਗਿਆ ਕਿ ਰਸੇਲ ਨੇ ਜੋ ਛੱਕਾ ਮਾਰਿਆ ਉਹ 105 ਮੀਟਰ ਲੰਬਾ ਸੀ। ਰਸੇਲ ਨੇ ਇੰਨਾ ਜ਼ੋਰਦਾਰ ਸ਼ਾਟ ਮਾਰਿਆ ਸੀ ਕਿ ਕੋਲਕਾਤਾ ਟੀਮ ਦੇ ਮਾਲਿਕ ਸ਼ਾਹਰੁਖ ਖਾਨ ਵੀ ਉਸਨੂੰ ਦੇਖਦੇ ਰਹਿ ਗਏ।
ਦੱਸ ਦਈਏ ਕਿ ਆਂਦਰੇ ਰਸੇਲ ਦੀ ਪਾਰੀ ਦੇ ਕਾਰਨ ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੂੰ 203 ਦੋੜਾਂ ਦਾ ਮਜ਼ਬੂਤ ਟੀਚਾ ਦਿੱਤਾ ਸੀ। ਮੈਚ ਦੌਰਾਨ ਆਖਰੀ ਪੱਲਾਂ ਤੱਕ ਦਰਸ਼ਕਾ ਦੇ ਸਾਹ ਰੁੱਕੇ ਰਹੇ। ਰਵਿੰਦਰ ਜਡੇਜਾ ਨੇ 20ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਛੱਕਾ ਲਗਾ ਕੇ ਚੇਨਈ ਨੂੰ ਜਿਤਾਇਆ। ਮੈਨ ਆਫ ਦ ਮੈਚ ਬਿਲਿੰਗਸ ਚੁਣੇ ਗਏ। ਜਿਨ੍ਹਾਂ ਨੇ ਚੇਨਈ ਨੂੰ ਜਿੱਤ ਦੀ ਰਾਹ ਦਿਖਾਈ ਦਿੱਤੀ। ਬਿਲਿੰਗਸ ਨੇ ਸਿਰਫ 23 ਗੇਂਦਾਂ 'ਚ ਦੋ ਚੋਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 56 ਦੋੜÎਾ ਬਣਾਈਆਂ ਸਨ।
WWE ਨੇ ਅੰਡਰਟੇਕਰ ਦੇ ਇਕ ਹੋਰ ਮੈਚ ਦਾ ਕੀਤਾ ਐਲਾਨ, ਜਾਣੋ ਕਦੋਂ ਤੇ ਕਿਸ ਨਾਲ ਹੋਵੇਗਾ ਮੁਕਾਬਲਾ
NEXT STORY