ਸਪੋਰਸਟ ਡੈਸਕ— ਬੰਗਲਾਦੇਸ਼ ਖਿਲਾਫ ਹੋਣ ਵਾਲੀ ਟੀ-20 ਅਤੇ ਟੈਸਟ ਸੀਰੀਜ਼ ਲਈ ਬੀਤੇ ਦਿਨ ਵੀਰਵਾਰ (24 ਅਕਤੂਬਰ) ਨੂੰ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕੀਤਾ ਗਿਆ। ਚੋਣਕਰਤਾਵਾਂ ਨੇ ਟੀ-20 ਸੀਰੀਜ਼ ਲਈ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ਰਮਾ ਦੇ ਹੱਥ ਟੀਮ ਦੀ ਕਮਾਨ ਦਿੱਤੀ ਗਈ ਹੈ। ਪਰ ਦੋ ਮੈਚਾਂ ਦੀ ਟੈਸਟ ਸੀਰੀਜ 'ਚ ਵਿਰਾਟ ਕੋਹਲੀ ਦੀ ਵਾਪਸੀ ਹੋਵੇਗੀ। ਬੰਗਲਾਦੇਸ਼ ਖਿਲਾਫ ਟੈਸਟ ਟੀਮ 'ਚ ਕੁਝ ਜ਼ਿਆਦਾ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਟੈਸਟ ਸੀਰੀਜ਼ ਲਈ ਟੀਮ 'ਚ ਸਿਰਫ ਇਕ ਬਦਲਾਅ ਕੀਤਾ ਗਿਆ ਹੈ। ਦੱ. ਅਫਰੀਕਾ ਖਿਲਾਫ ਸੀਰੀਜ਼ ਦਾ ਆਖਰੀ ਮੁਕਾਬਲਾ ਖੇਡਣ ਵਾਲਾ ਝਾਰਖੰਡ ਦਾ ਨਦੀਮ ਸ਼ਾਹਬਾਜ਼ ਨੂੰ ਬਾਹਰ ਕਰ ਦਿੱਤਾ ਗਿਆ ਹੈ ਅਤੇ ਇਕ ਵਾਰ ਫਿਰ ਕੁਲਦੀਪ ਯਾਦਵ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੇ ਸ਼ਾਹਬਾਜ਼ ਨਦੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਲੈ ਕੇ ਉਸ ਦੀ ਰੱਜ ਕੇ ਤਾਰੀਫ ਕੀਤੀ ਗਈ ਸੀ।
ਡੈਬਿਊ ਮੈਚ 'ਚ ਹਾਸਲ ਕੀਤੀਆਂ 4 ਵਿਕਟਾਂ
ਦੱਖਣੀ ਅਫਰੀਕਾ ਖਿਲਾਫ ਰਾਂਚੀ ਟੈਸਟ ਤੋਂ ਪਹਿਲਾਂ ਸਪਿਨਰ ਕੁਲਦੀਪ ਯਾਦਵ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੇ ਕਵਰ ਦੇ ਤੌਰ 'ਤੇ 30 ਸਾਲ ਤੋਂ ਜ਼ਿਆਦਾ ਦੀ ਉਮਰ 'ਚ ਦੱ. ਅਫਰੀਕਾ ਖਿਲਾਫ ਮੁਕਾਬਲੇ ਦੌਰਾਨ ਅੰਤਰਰਾਸ਼ਟਰੀ ਟੈਸਟ ਕ੍ਰਿਕਟ 'ਚ ਡੈਬਿਊ ਕਰਨ ਵਾਲੇ ਝਾਰਖੰਡ ਦੇ ਸ਼ਾਹਬਾਜ਼ ਨਦੀਮ ਨੂੰ ਟੀਮ ਇੰਡੀਆ ਦੀ ਪਲੇਇੰਗ ਇਲੈਵਨ 'ਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਦਾ ਸ਼ਾਹਬਾਜ਼ ਨਦੀਮ ਨੇ ਰੱਜ ਕੇ ਫਾਇਦਾ ਚੁੱਕਿਆ ਅਤੇ ਦੱ.ਅਫਰੀਕਾ ਖਿਲਾਫ ਆਪਣੇ ਪਹਿਲੇ ਹੀ ਡੈਬਿਊ ਟੈਸਟ ਮੈਚ ਦੀ ਪਹਿਲੀ ਪਾਰੀ 'ਚ 2 ਅਤੇ ਦੂਜੀ ਪਾਰੀ 'ਚ ਵੀ 2 ਕੁਲ ਚਾਰ ਵਿਕਟਾਂ ਹਾਸਲ ਕਰ ਕੀਤੀਆਂ।

ਨਦੀਮ ਦੀ ਤਰੀਫ 'ਚ ਰਵੀ ਸ਼ਾਸਤਰੀ ਨੇ ਕਿਹਾ
ਸ਼ਾਹਬਾਜ਼ ਨਦੀਮ ਨੂੰ ਬੰਗਲਾਦੇਸ਼ ਖਿਲਾਫ ਟੀਮ ਇੰਡੀਆ 'ਚ ਸ਼ਾਮਲ ਨਾ ਕੀਤੇ ਜਾਣ ਦਾ ਹੈਰਾਨੀਜਨਕ ਕਾਰਨ ਇਹ ਵੀ ਹੋ ਸਕਦੈ ਹੈ ਕਿ ਰਾਂਚੀ ਟੈਸਟ 'ਚ ਉਨ੍ਹਾਂ ਦੇ ਪ੍ਰਦਰਸ਼ਨ ਦੀ ਭਾਰਤੀ ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੇ ਵੀ ਰੱਜ ਕੇ ਤਾਰੀਫ ਕੀਤੀ ਸੀ। ਰਵੀ ਸ਼ਾਸਤਰੀ ਨੇ ਕਿਹਾ ਸੀ, 'ਕਿ ਸ਼ਾਹਬਾਜ਼ ਨਦੀਮ ਨੇ ਆਪਣੇ ਪ੍ਰਦਰਸ਼ਨ ਨਾਲ ਬੇਹੱਦ ਪ੍ਰਭਾਵਿਤ ਕੀਤਾ ਹੈ। ਜਦੋਂ ਉਨ੍ਹਾਂ ਨੇ ਆਪਣੀ ਪਹਿਲੀ ਵਿਕਟ ਹਾਸਲ ਕੀਤੀ ਤਾਂ ਮੈਂ ਕਿਹਾ ਕਿ ਜੇਕਰ ਬਿਸ਼ਨ ਸਿੰਘ ਬੇਦੀ ਉਨ੍ਹਾਂ ਨੂੰ ਵੇਖ ਰਹੇ ਹੁੰਦੇ ਤਾਂ ਕਹਿੰਦੇ, ਚੀਅਰਸ ਯੰਗ ਮੈਨ'। ਮੈਦਾਨ ਤੋਂ ਬਾਹਰ ਉਸ ਦੀ ਗੇਂਦਬਾਜ਼ੀ ਵੇਖਣੀ ਅਨੌਖੀ ਹੈ। ਸ਼ਾਹਬਾਜ਼ ਨਦੀਮ ਨੂੰ ਇੱਥੇ ਤੱਕ ਪੁੱਜਣ ਲਈ 420 ਤੋਂ ਜ਼ਿਆਦਾ ਵਿਕਟਾਂ ਦਾ ਫ਼ਾਸਲਾ ਤੈਅ ਕਰਨਾ ਪਿਆ। ਮੈਨੂੰ ਇਹ ਵੇਖ ਕੇ ਖੁਸ਼ੀ ਹੋਈ ਕਿ ਉਨ੍ਹਾਂ ਨੇ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਮੈਚ ਖਤਮ ਕੀਤਾ। ਚਾਰ ਵਿਕਟਾਂ ਲੈਣਾ ਅਜਿਹਾ ਪ੍ਰਦਰਸ਼ਨ ਹੈ ਜੋ ਸ਼ੁਰੂਆਤ ਦੇ ਲਿਹਾਜ਼ ਨਾਲ ਕਾਫੀ ਬਿਹਤਰ ਹੈ।

ਭਰਾ ਦੀ ਕੁਰਬਾਨੀ ਨਾਲ ਕ੍ਰਿਕਟਰ ਬਣੇ ਨਦੀਮ
15 ਸਾਲ ਪਹਿਲਾਂ ਸ਼ਾਹਬਾਜ ਨਦੀਮ ਦੇ ਪਿਤਾ ਨੇ ਆਪਣੇ ਦੋਵੇਂ ਪੁੱਤਰ ਅਸਦ ਇਕਬਾਲ ਅਤੇ ਸ਼ਾਹਬਾਜ਼ ਨਦੀਮ ਨੂੰ ਸਾਫ਼ ਕਿਹਾ ਸੀ ਕਿ ਦੋਵਾਂ ਭਰਾਵਾਂ 'ਚੋਂ ਕੋਈ ਇਕ ਹੀ ਕ੍ਰਿਕਟ 'ਚ ਕਰੀਅਰ ਬਣਾ ਸਕਦਾ ਹੈ। ਉਨ੍ਹਾਂ ਨੂੰ ਲੱਗਦਾ ਸੀ ਕਿ ਬਿਹਾਰ ਜਿਵੇਂ ਰਾਜ ਤੋਂ ਆਉਣ ਦੇ ਕਾਰਨ ਉਹ ਕ੍ਰਿਕਟ 'ਚ ਕੁਝ ਜ਼ਿਆਦਾ ਨਹੀਂ ਕਰ ਸਕਣਗ। ਹਾਲਾਂਕਿ ਇਕਬਾਲ ਨੇ ਨਦੀਮ ਨੂੰ ਕ੍ਰਿਕਟ 'ਚ ਅੱਗੇ ਵਧਣ ਦਾ ਮੌਕਾ ਦਿੰਦੇ ਹੋਏ ਖੇਡਣਾ ਛੱਡ ਦਿੱਤਾ। ਉਸ ਸਮੇਂ ਨਦੀਮ ਅੰਡਰ 19 'ਚ ਖੇਡਦਾ ਹੁੰਦਾ ਸੀ।

ਪਿਛਲੇ 15 ਸਾਲਾਂ ਤੋਂ ਘਰੇਲੂ ਕ੍ਰਿਕਟ ਖੇਡ ਰਿਹਾ ਹੈ ਨਦੀਮ
ਸ਼ਾਹਬਾਜ਼ ਨਦੀਮ ਨੇ 30 ਸਾਲ ਤੋਂ ਵੱਧ ਦੀ ਉਮਰ 'ਚ ਅੰਤਰਰਾਸ਼ਟਰੀ ਟੈਸਟ ਕਿ੍ਰਕਟ 'ਚ ਡੈਬਿਊ ਕੀਤਾ ਹੈ ਜਦ ਕਿ ਉਹ ਪਿਛਲੇ 15 ਸਾਲ ਤੋਂ ਘਰੇਲੂ ਕ੍ਰਿਕਟ ਖੇਡ ਰਿਹਾ ਹੈ। ਸ਼ਾਹਬਾਜ਼ ਨਦੀਮ ਨੇ ਸਾਲ 2004 ਤੋਂ ਹੁਣ ਤੱਕ 111 ਫਰਸਟ ਕਲਾਸ ਮੈਚ ਖੇਡੇ ਹਨ ਜਿਨ੍ਹਾਂ 'ਚ ਉਸ ਦੇ ਨਾਂ 428 ਵਿਕਟਾਂ ਹਨ, ਜਦ ਕਿ ਲਿਸਟ-ਏ ਕ੍ਰਿਕਟ 'ਚ ਨਦੀਮ ਨੇ 106 ਮੈਚਾਂ 'ਚ 145 ਵਿਕਟਾਂ ਹਾਸਲ ਕੀਤੀਆਂ ਹਨ।
B'Day Spcl : ਜਾਣੋ ਉਮੇਸ਼ ਯਾਦਵ ਦੇ ਫਰਸ਼ ਤੋਂ ਅਰਸ਼ ਤਕ ਪਹੁੰਚਣ ਦੇ ਪ੍ਰੇਰਣਾਦਾਈ ਜ਼ਿੰਦਗੀ ਦੇ ਸਫਰ ਬਾਰੇ
NEXT STORY