ਸਪੋਰਟਸ ਡੈਸਕ— ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ’ਚ ਸ਼ਹਿਨਵਾਜ਼ ਦਹਾਨੀ ਨੇ ਆਪਣੀ ਗੇਂਦਬਾਜ਼ੀ ਤੇ ਸਪੀਡ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਮੁਲਤਾਨ ਟੀਮ ਨੂੰ ਜਿਤਾਉਣ ’ਚ ਸ਼ਹਿਨਵਾਜ਼ ਨੇ ਅਹਿਮ ਯੋਗਦਾਨ ਦਿੱਤਾ। ਸ਼ਹਿਨਵਾਜ਼ ਪੀ. ਐੱਸ. ਐੱਲ. ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਸ਼ਹਿਨਵਾਜ਼ ਦੀ ਗੇਂਦਬਾਜ਼ੀ ਤੇ ਸਪੀਡ ਦੇਖ ਕੇ ਪਾਕਿਸਤਾਨ ਦੇ ਸਾਬਕਾ ਖਿਡਾਰੀ ਅਜ਼ਹਰ ਮਹਿਮੂਦ ਨੇ ਵੱਡਾ ਬਿਆਨ ਦਿੱਤਾ ਹੈ ਤੇ ਸ਼ਹਿਨਵਾਜ਼ ਦੀ ਗੇਂਦਬਾਜ਼ੀ ਦੀ ਤੁਲਨਾ ਪਾਕਿਸਤਾਨ ਦੇ ਧਾਕੜ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਦੀ ਗੇਂਦਬਾਜ਼ੀ ਨਾਲ ਕੀਤੀ ਹੈ।
ਪੀ. ਐੱਸ. ਐੱਲ. ’ਚ ਦਹਾਨੀ ਦੀ ਗੇਂਦਬਾਜ਼ੀ ਦੇਖ ਕੇ ਮੁਲਤਾਨ ਦੇ ਗੇਂਦਬਾਜ਼ੀ ਕੋਚ ਅਜ਼ਹਰ ਨੇ ਕਿਹਾ ਕਿ ਦਹਾਨੀ ਦੇ ਚਿਹਰੇ ’ਤੇ ਹਮੇਸ਼ਾ ਸਮਾਈਲ ਰਹਿੰਦੀ ਹੈ। ਉਸ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਅਜਿਹਾ ਲਗਦਾ ਹੈ ਕਿ ਇਕ ਨਵਾਂ ਸ਼ੋਏਬ ਅਖ਼ਤਰ ਲੱਭ ਲਿਆ ਗਿਆ ਹੈ। ਇਹ ਉਸ ਦੇ ਲਈ ਅਜੇ ਸ਼ੁਰੂਆਤ ਹੈ। ਅਸੀਂ ਉਸ ਦੀ ਆਊਟ ਸਵਿੰਗ ਤੇ ਇਨ ਸਵਿੰਗ ’ਤੇ ਕੰਮ ਕਰਾਂਗੇ। ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਮੈਂ ਆਪਣੀ ਰਿਪੋਰਟ ’ਚ ਲਿਖਿਆ ਹੈ। ਪੀ. ਐੱਸ. ਐੱਲ. ’ਚ ਜਿਸ ਤਰ੍ਹਾਂ ਨਾਲ ਦਹਾਨੀ ਨੇ ਗੇਂਦਬਾਜ਼ੀ ਕੀਤੀ ਹੈ ਉਹ ਤਾਰੀਫ਼ ਦੇ ਕਾਬਲ ਹੈ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਟੀ-20 ਲੀਗ ’ਚ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ ਹੈ ਜੇਕਰ ਉਸੇ ਪ੍ਰਦਰਸ਼ਨ ਨੂੰ ਦੇਖੀਏ ਤਾਂ ਉਹ ਜਲਦ ਹੀ ਪਾਕਿਸਤਾਨ ਦੀ ਟੀਮ ਵੱਲੋਂ ਖੇਡਦੇ ਦਿਖਾਈ ਦੇ ਸਕਦੇ ਹਨ।
ਪੀ. ਵੀ. ਸਿੰਧੂ ਟੋਕੀਓ ਓਲੰਪਿਕ ਲਈ ਭਾਰਤ ਦੀ ਝੰਡਾਬਰਦਾਰ ਬਣਨ ਦੀ ਦੌੜ ’ਚ
NEXT STORY