ਨਵੀਂ ਦਿੱਲੀ - ਬੰਗਲਾਦੇਸ਼ ਦੇ ਕ੍ਰਿਕਟਰ ਸ਼ਾਕਿਬ ਅਲ ਹਸਨ 'ਤੇ ਆਈ. ਸੀ. ਸੀ. ਨੇ ਮੈਚ ਫਿਕਸਿੰਗ ਦੇ ਇਕ ਮਾਮਲੇ ਵਿਚ ਪਾਬੰਦੀ ਲਾ ਦਿੱਤੀ ਹੈ। ਇਸ ਨਾਲ ਉਸ ਦੀ ਮਾਡਲ ਪਤਨੀ ਉਮੇ ਅਹਿਮਦ ਸ਼ਿਸ਼ਿਰ ਭਾਵੁਕ ਹੋ ਗਈ ਹੈ।


ਸ਼ਿਸ਼ਿਰ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਲਿਖਿਆ ਹੈ- ਮਹਾਨ ਰਾਤੋ-ਰਾਤ ਮਹਾਨ ਨਹੀਂ ਬਣ ਜਾਂਦੇ, ਉਨ੍ਹਾਂ ਨੂੰ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਵਾਂ 'ਚੋਂ ਲੰਘਣਾ ਪੈਂਦਾ ਹੈ। ਮੁਸ਼ਕਿਲ ਸਮਾਂ ਆਵੇਗਾ ਪਰ ਉਹ ਇਸ ਨੂੰ ਮਜ਼ਬੂਤ ਦਿਮਾਗ ਦੇ ਨਾਲ ਗਲੇ ਲਾਉਂਦੇ ਹਨ। ਅਸੀਂ ਜਾਣਦੇ ਹਾਂ ਕਿ ਸ਼ਾਕਿਬ ਅਲ ਹਸਨ ਕਿੰਨਾ ਮਜ਼ਬੂਤ ਹੈ। ਇਹ ਇਕ ਨਵੀਂ ਸ਼ੁਰੂਆਤ ਹੈ, ਜੋ ਉਸ ਨੂੰ ਕੁਝ ਹੀ ਸਮੇਂ ਵਿਚ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਬਣਾ ਦੇਵੇਗੀ। ਉਹ ਸੱਟ ਕਾਰਣ ਕ੍ਰਿਕਟ ਤੋਂ ਦੂਰ ਰਿਹਾ ਹੈ। ਅਸੀਂ ਦੇਖਿਆ ਹੈ ਕਿ ਵਿਸ਼ਵ ਕੱਪ ਵਿਚ ਉਹ ਕਿੰਨੀ ਮਜ਼ਬੂਤੀ ਨਾਲ ਵਾਪਸ ਆਇਆ। ਇਹ ਬਸ ਸਮੇਂ ਦੀ ਗੱਲ ਹੈ। ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਇਕ ਰਾਸ਼ਟਰ ਦੇ ਰੂਪ ਵਿਚ ਸਾਨੂੰ ਇਹੀ ਏਕਤਾ ਚਾਹੀਦੀ ਹੈ। ਦੱਸ ਦੇਈਏ ਕਿ ਸ਼ਿਸ਼ਿਰ ਸ਼ਾਕਿਬ ਨਾਲ ਮਿਲਣ ਤੋਂ ਪਹਿਲਾਂ ਨਾਮੀ ਮਾਡਲ ਸੀ। ਦੋਵਾਂ ਨੇ 2012 ਵਿਚ ਵਿਆਹ ਕੀਤਾ ਸੀ। ਦੋਵਾਂ ਦੀ ਇਕ ਬੇਟੀ ਵੀ ਹੈ। ਸ਼ਿਸ਼ਿਰ ਨੂੰ ਕ੍ਰਿਕਟਰਾਂ ਦੀਆਂ ਸਭ ਤੋਂ ਸੋਹਣੀਆਂ ਪਤਨੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ।



ਏ. ਟੀ. ਪੀ. ਕੱਪ 'ਚੋਂ ਹਟਿਆ ਫੈਡਰਰ
NEXT STORY