ਨਵੀਂ ਦਿੱਲੀ— ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਦੀ ਪ੍ਰੇਮ ਕਹਾਣੀ ਕਾਫ਼ੀ ਰੋਮਾਂਟਿਕ ਹੈ। ਸ਼ਾਕਿਬ ਅਲ ਹਸਨ ਦੀ ਵਾਈਫ਼ ਦਾ ਨਾਂ ਉੱਮੀ ਅਹਿਮਦ ਸ਼ਿਸ਼ਿਰ ਹੈ। ਬੰਗਲਾਦੇਸ਼ ਦੇ ਇਸ ਕ੍ਰਿਕਟਰ ਦੀ ਪ੍ਰੇਮ ਕਹਾਣੀ ਥੋੜ੍ਹੀ ਹਟ ਕੇ ਹੈ। ਇਹ ਪ੍ਰੇਮ ਕਹਾਣੀ ਇੰਗਲੈਂਡ ’ਚ ਸ਼ੁਰੂ ਹੋਈ ਸੀ।
ਇਹ ਵੀ ਪੜ੍ਹੋ : ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ
ਸ਼ਾਕਿਬ ਦੀ ਸਾਲ 2010 ’ਚ ਹੋਈ ਸੀ ਸ਼ਿਸ਼ਿਰ ਨਾਲ ਮੁਲਾਕਾਤ
ਸ਼ਾਕਿਬ ਸਾਲ 2010 ’ਚ ਕਾਊਂਟੀ ਕ੍ਰਿਕਟ ਖੇਡਣ ਇੰਗਲੈਂਡ ਗਏ ਸਨ। ਉੱਥੇ ਉਹ ਪਹਿਲੀ ਵਾਰ ਉੱਮੀ ਅਹਿਮਦ ਸ਼ਿਸ਼ਿਰ ਨੂੰ ਮਿਲੇ ਸਨ। ਉੱਮੀ ਵੀ ਮੂਲ ਰੂਪ ਨਾਲ ਬੰਗਲਾਦੇਸ਼ੀ ਹੈ ਪਰ ਉਨ੍ਹਾਂ ਦਾ ਪਰਿਵਾਰ ਅਮਰੀਕਾ ’ਚ ਰਹਿ ਰਿਹਾ ਸੀ।
ਪਹਿਲੀ ਮੁਲਾਕਾਤ ’ਚ ਹੋ ਗਿਆ ਸੀ ਪਿਆਰ
ਇਕ ਪਾਸੇ ਜਿੱਥੇ ਸ਼ਾਕਿਬ ਅਲ ਹਸਨ ਕਾਊਂਟੀ ਕ੍ਰਿਕਟ ਦੇ ਸਿਲਸਿਲੇ ’ਚ ਇੰਗਲੈਂਡ ਆਏ ਹੋਏ ਸਨ ਤਾਂ ਦੂਜੇ ਪਾਸੇ ਉੱਮੀ ਵੀ ਛੁੱਟੀਆਂ ਮਨਾਉਣ ਇੰਗਲੈਂਡ ਪਹੁੰਚੀ ਸੀ। ਉਸ ਸਮੇਂ ਦੋਵੇਂ ਹੀ ਇਕ ਹੀ ਹੋਟਲ ’ਚ ਠਹਿਰੇ ਹੋਏ ਸਨ ਤੇ ਇੱਥੇ ਹੀ ਦੋਵੇਂ ਇਕ ਦੂਜੇ ਨੂੰ ਮਿਲੇ ਸਨ। ਦੋਵੇਂ ਪਹਿਲੀ ਹੀ ਮੁਲਾਕਾਤ ’ਚ ਚੰਗੇ ਦੋਸਤ ਬਣ ਗਏ। ਫਿਰ ਇਹ ਦੋਸਤੀ ਕਦੋਂ ਪਿਆਰ ’ਚ ਬਦਲੀ ਇਸ ਦਾ ਪਤਾ ਨਾ ਤਾਂ ਉੱਮੀ ਨੂੰ ਚਲਿਆ ਤੇ ਨਾ ਹੀ ਸ਼ਾਕਿਬ ਨੂੰ।
ਇਹ ਵੀ ਪੜ੍ਹੋ : ਵਨ ਡੇ ਵਿਸ਼ਵ ਕੱਪ 'ਚ ਹੋਣਗੀਆਂ 14 ਟੀਮਾਂ, ਇੰਨੇ ਸਾਲ ਬਾਅਦ ਹੋਵੇਗਾ ਟੀ20 ਵਿਸ਼ਵ ਕੱਪ
2012 ’ਚ ਸ਼ਾਕਿਬ ਤੇ ਉਮੀ ਨੇ ਕੀਤਾ ਵਿਆਹ
ਦੋਹਾਂ ਨੇ 12 ਦਸੰਬਰ 2012 ਨੂੰ ਵਿਆਹ ਕਰਵਾ ਲਿਆ। ਵਿਆਹ ਦੇ ਬਾਅਦ ਸਾਲ 2015 ’ਚ ਸ਼ਾਕਿਬ ਤੇ ਉੱਮੀ ਦੀ ਇਕ ਧੀ ਹੋਈ। ਇਸ ਤੋਂ ਬਾਅਦ 2020 ’ਚ ਵੀ ਦੋਹਾਂ ਦੇ ਘਰ ਇਕ ਹੋਰ ਧੀ ਦਾ ਜਨਮ ਹੋਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ
NEXT STORY