ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੇ ਅੱਠ ਸਾਲ ਦੇ ਅਗਲੇ ਫਿਊਚਰ ਟੂਰਸ ਪ੍ਰੋਗਰਾਮ (ਐੱਫ. ਟੀ. ਪੀ.) 'ਚ ਟੀ-20 ਵਿਸ਼ਵ ਕੱਪ ਹਰ ਦੋ ਸਾਲ 'ਚ ਹੋਵੇਗਾ ਜਦਕਿ 50 ਓਵਰਾਂ ਦੇ ਵਿਸ਼ਵ ਕੱਪ 'ਚ 2027 ਤੋਂ 14 ਟੀਮਾਂ ਹਿੱਸਾ ਲੈਣਗੀਆਂ। ਆਈ. ਸੀ. ਸੀ. ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਗਲੇ ਚਕਰ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚਾਰ ਸੈਸ਼ਨ ਅਤੇ 2 ਚੈਂਪੀਅਨਸ ਟਰਾਫੀ ਖੇਡੀ ਜਾਵੇਗੀ।
ਇਹ ਖ਼ਬਰ ਪੜ੍ਹੋ- ਪਾਕਿ ਕਪਤਾਨ ਬਾਬਰ ਆਜ਼ਮ ਨੇ ਆਪਣੀ ਭੈਣ ਨਾਲ ਕੀਤੀ ਮੰਗਣੀ
ਆਈ. ਸੀ. ਸੀ. ਨੇ ਬੋਰਡ ਦੀ ਬੈਠਕ ਤੋਂ ਬਾਅਦ ਜਾਰੀ ਬਿਆਨ 'ਚ ਕਿਹਾ ਕਿ ਆਈ. ਸੀ. ਸੀ. ਬੋਰਡ ਨੇ 2024 ਤੋਂ 2031 ਤੱਕ ਦੇ ਸ਼ਡਿਊਲ ਦੀ ਅੱਜ ਪੁਸ਼ਟੀ ਕੀਤੀ, ਜਿਸ 'ਚ ਪੁਰਸ਼ਾਂ ਦਾ ਕ੍ਰਿਕਟ ਵਿਸ਼ਵ ਕੱਪ ਅਤੇ ਟੀ-20 ਵਿਸ਼ਵ ਕੱਪ ਖੇਡਿਆ ਜਾਵੇਗਾ ਅਤੇ ਚੈਂਪੀਅਨਸ ਟਰਾਫੀ ਫਿਰ ਤੋਂ ਆਯੋਜਿਤ ਹੋਵੇਗੀ। ਇਸ 'ਚ ਕਿਹਾ ਗਿਆ ਕਿ ਪੁਰਸ਼ਾਂ ਦੇ ਵਿਸ਼ਵ ਕੱਪ 'ਚ 2027 ਅਤੇ 2031 ਵਿਚ 14 ਟੀਮਾਂ ਹੋਣਗੀਆਂ ਜਦਕਿ ਟੀ-20 ਵਿਸ਼ਵ ਕੱਪ ਵਿਚ 20 ਟੀਮਾਂ ਹੋਣਗੀਆਂ। 2024, 2026, 2028 ਅਤੇ 2030 'ਚ 55 ਮੈਚਾਂ ਦਾ ਟੂਰਨਾਮੈਂਟ ਹੋਵੇਗਾ।
ਇਹ ਖ਼ਬਰ ਪੜ੍ਹੋ- ਨਿਊਯਾਰਕ ਦੇ ਮੁਕਾਬਲੇ ਮੁੰਬਈ ’ਚ ਲਗਭਗ ਦੁੱਗਣੀ ਹੈ ਪੈਟਰੋਲ ਦੀ ਕੀਮਤ
ਮੌਜੂਦਾ ਸਮੇਂ 50 ਓਵਰਾਂ ਦੇ ਵਿਸ਼ਵ ਕੱਪ ਵਿਚ 10 ਟੀਮਾਂ ਹੁੰਦੀਆਂ ਹਨ। ਇਸ ਵਾਰ ਟੀ-20 ਵਿਸ਼ਵ ਕੱਪ ਵਿਚ 16 ਟੀਮਾਂ ਹੋਣਗੀਆਂ। 8 ਟੀਮਾਂ ਦੀ ਚੈਂਪੀਅਨਸ ਟਰਾਫੀ 2025 ਅਤੇ 2029 ਵਿਚ ਖੇਡੀ ਜਾਵੇਗੀ। ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲਸ 2025, 2027, 2029 ਤੇ 2031 ਵਿਚ ਖੇਡੇ ਜਾਣਗੇ। ਆਈ. ਸੀ. ਸੀ. ਮਹਿਲਾ ਟੂਰਨਾਮੈਂਟ ਦਾ ਸ਼ਡਿਊਲ ਪਹਿਲਾਂ ਹੀ ਤੈਅ ਹੋ ਚੁੱਕਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਸਗਰ ਨੂੰ ਕਪਤਾਨੀ ਤੋਂ ਹਟਾਇਆ, ਇਸ ਬੱਲੇਬਾਜ਼ ਨੂੰ ਬਣਾਇਆ ਕਪਤਾਨ
NEXT STORY