ਸ਼ਮਕੀਰ (ਅਜ਼ਰਬੈਜਾਨ)- ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਸ਼ਮਕੀਰ ਸ਼ਤਰੰਜ ਟੂਰਨਾਮੈਂਟ ਦੇ 7ਵੇਂ ਦੌਰ 'ਚ ਰੂਸ ਦੇ ਅਲੈਕਸਾਂਦ੍ਰ ਗੀ੍ਰਸਚੁਕ ਨਾਲ ਆਸਾਨ ਡਰਾਅ ਖੇਡਿਆ, ਜਦਕਿ ਨਾਰਵੇ ਦੇ ਮੈਗਨਸ ਕਾਰਲਸਨ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਹਰਾ ਕੇ ਖਿਤਾਬ ਵੱਲ ਮਜ਼ਬੂਤ ਕਦਮ ਵਧਾਏ। ਆਨੰਦ ਪਿਛਲੇ ਦੌਰ 'ਚ ਰੂਸ ਦੇ ਸਰਗੇਈ ਕਾਰਯਾਕਿਨ ਕੋਲੋਂ ਹਾਰ ਗਿਆ ਸੀ। ਹੁਣ ਉਸ ਦੀਆਂ ਖਿਤਾਬ ਜਿੱਤਣ ਦੀਆਂ ਸੰਭਾਵਨਾਵਾਂ ਕਮਜ਼ੋਰ ਪੈ ਗਈਆਂ ਹਨ ਕਿਉਂਕਿ ਕਾਰਲਸਨ ਉਸ ਤੋਂ 1.5 ਅੰਕ ਅੱਗੇ ਹੈ। ਸਿਰਫ 2 ਦੌਰ ਦੀਆਂ ਬਾਜ਼ੀਆਂ ਬਚੀਆਂ ਹਨ।
10 ਖਿਡਾਰੀਆਂ ਵਿਚਾਲੇ ਖੇਡੇ ਜਾ ਰਹੇ ਟੂਰਨਾਮੈਂਟ ਦੀਆਂ ਬਾਕੀ ਬਾਜ਼ੀਆਂ ਡਰਾਅ ਰਹੀਆਂ। ਬੁਲਗਾਰੀਆ ਦੇ ਵੇਸਲਿਨ ਟੋਪਾਲੋਵ ਨੇ ਅਜ਼ਰਬੈਜਾਨ ਦੇ ਤੈਮੂਰ ਰਾਦਜਾਬੋਵ ਤੋਂ, ਸਥਾਨਕ ਖਿਡਾਰੀ ਸ਼ਖਰਿਯਾਰ ਮਾਮੇਦਯਾਰੋਵ ਨੇ ਚੀਨ ਦੇ ਡਿੰਗ ਲੀਰੇਨ ਤੋਂ ਤੇ ਚੈੱਕ ਗਣਰਾਜ ਦੇ ਡੇਵਿਡ ਨਾਵੇਰਾ ਨੇ ਕਾਰਯਾਕਿਨ ਨਾਲ ਅੰਕ ਵੰਡੇ। ਕਾਰਲਸਨ ਦੇ 5 ਅੰਕ ਹਨ ਤੇ ਉਹ ਇਥੇ ਚੌਥਾ ਖਿਤਾਬ ਜਿੱਤਣ ਦੀ ਸਥਿਤੀ 'ਚ ਹੈ।
ਮੈਚ ਤੋਂ ਪਹਿਲਾਂ ਪੰਜਾਬ ਦੇ ਸਵਾਗਤ 'ਚ ਵੱਜਿਆ ਢੋਲ, ਗੇਲ ਨੇ ਵੀ ਪਾਇਆ ਭੰਗੜਾ (Video)
NEXT STORY