ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਚਾਹੇ ਇੰਗਲੈਂਡ ਦੌਰਾ ਸਫਲ ਰਿਹਾ ਹੋਵੇ ਪਰ ਨਿਜੀ ਜ਼ਿੰਦਗੀ ਵਿਚ ਉਸ ਦੀਆਂ ਮੁਸੀਬਤਾਂ ਰੁਕਣ ਦਾ ਨਾਂ ਨਹਂੀਂ ਲੈ ਰਹੀਆਂ। ਇਕ ਵਾਰ ਫਿਰ ਉਸ ਦੀ ਪਤਨੀ ਹਸੀਨ ਜਹਾਂ ਦੀ ਵਜ੍ਹਾ ਕਾਰਨ ਸ਼ਮੀ ਦੀਆਂ ਮੁਸੀਬਤਾਂ ਵੱਧ ਸਕਦੀਆਂ ਹਨ। 20 ਸਤੰਬਰ ਨੂੰ ਕੋਲਕਾਤਾ ਦੇ ਅਲੀਪੁਰ ਦੀ ਸੀ. ਜੇ. ਐੱਮ. ਕੋਰਟ ਵਿਚ ਸ਼ਮੀ ਨੂੰ ਪੇਸ਼ ਹੋਣਾ ਸੀ ਪਰ ਉਹ ਕੋਰਟ ਵਿਚ ਨਹੀਂ ਪਹੁੰਚੇ। ਸ਼ਮੀ ਦੇ ਵਕੀਲ ਨੇ ਜੱਜ ਨੂੰ ਕਿਹਾ ਕਿ ਉਹ ਕੁਝ ਕਾਰਨਾਂ ਤੋਂ ਨਹੀਂ ਆ ਸਕੇ। ਇਸ 'ਤੇ ਜੱਜ ਨਾਰਾਜ਼ ਹੋਏ ਅਤੇ ਸ਼ਮੀ ਗੰਭੀਰ ਮੁਸੀਬਤ ਵਿਚ ਫਸ ਸਕਦੇ ਹਨ।

ਦਰਅਸਲ ਹਸੀਨ ਨੇ ਕ੍ਰਿਕਟਰ ਖਿਲਾਫ ਮਾਮਲਾ ਦਰਜ ਕਰਾਉਣ ਤੋਂ ਬਾਅਦ ਕਿਹਾ ਕਿ ਜਦੋਂ ਉਹ ਚੈਕ ਜਮਾ ਕਰਕੇ ਪੈਸੇ ਕਢਵਾਉਣ ਗਈ ਤਾਂ ਪਤਾ ਚੱਲਿਆ ਕਿ ਸ਼ਮੀ ਨੇ ਉਸ ਨੂੰ ਬਾਊਂਸ ਚੈਕ ਦਿੱਤਾ ਸੀ। ਇਸ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਹੋਣੀ ਸੀ ਪਰ ਸ਼ਮੀ ਉੱਥੇ ਨਹੀਂ ਪਹੁੰਚੇ। ਸੂਤਰਾਂ ਮੁਤਾਬਕ ਅਗਲੀ ਸੁਣਵਾਈ 14 ਨਵੰਬਰ ਨੂੰ ਹੋਣੀ ਹੈ ਅਤੇ ਜੇਕਰ ਸ਼ਮੀ ਨਹਂੀਂ ਪਹੁੰਚਦੇ ਤਾਂ ਉਸ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋ ਸਕਦਾ ਹੈ।

ਆਈ. ਪੀ. ਐਲ. ਦੀ ਫ੍ਰੈਂਚਾਈਜ਼ੀ ਕੋਲਕਾਤਾ ਨਾਈਟਰਾਈਡਰਜ਼ ਦੀ ਸਾਬਕਾ ਚੇਅਰਲੀਡਰ ਰਹਿ ਚੁੱਕੀ ਹਸੀਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ, '' ਉਸ ਨੇ ਆਪਣੇ ਪਤੀ ਕਾਰਨ ਆਪਣੇ ਕਰੀਅਰ ਨਾਲ ਸਮਝੌਤਾ ਕੀਤਾ ਜਦਕਿ ਉਹ ਅਜਿਹਾ ਨਹੀਂ ਕਰਨਾ ਚਾਹੁੰਦੀ ਸੀ। ਸਾਲ 2014 ਮੁਹੰਮਦ ਸ਼ਮੀ ਨਾਲ ਵਿਆਹ ਕਰਨ ਤੋਂ ਬਾਅਦ ਹਸੀਨ ਨੇ ਆਪਣਾ ਪੇਸ਼ਾ ਛੱਡ ਦਿੱਤਾ।

ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਹਸੀਨ ਨੇ ਸ਼ਮੀ 'ਤੇ ਕਿਸੇ ਦੂਜੀ ਮਹਿਲਾ ਦੇ ਨਾਲ ਸਬੰਧ ਹੋਣ ਦੇ ਗੰਭੀਰ ਦੋਸ਼ ਲਗਾਏ ਸੀ। ਇਸ ਦੇ ਸਬੂਤ ਦੇ ਤੌਰ 'ਤੇ ਉਸ ਨੇ ਚੈਟ ਦੇ ਸਕ੍ਰੀਨ ਸ਼ਾਟ ਅਤੇ ਰਿਕਾਰਡਿੰਗ ਵੀ ਪੇਸ਼ ਕੀਤੀ ਸੀ। ਇਸ ਵਿਵਾਦ ਤੋਂ ਬਾਅਦ ਦੋਵੇਂ ਅਲੱਗ ਹੋ ਗਏ ਸੀ। ਉੱਥੇ ਹੀ ਹੁਣ ਫਿਰ ਤੋਂ ਸ਼ਮੀ ਦੀਆਂ ਮੁਸੀਬਤਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
ਰੋਲੇਂਟ ਓਲਟਮੈਂਸ ਨੇ ਛੱਡਿਆ ਕੰਗਾਲ ਪਾਕਿਸਤਾਨ ਹਾਕੀ ਫੈਡਰੇਸ਼ਨ ਦਾ ਸਾਥ!
NEXT STORY