ਨਵੀਂ ਦਿੱਲੀ : ਆਈ. ਸੀ. ਸੀ. ਵਰਲਡ ਕੱਪ ਦੇ 4 ਮੈਚਾਂ ਵਿਚ 14 ਵਿਕਟਾਂ ਲੈਣ ਵਾਲੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਪਣੀ ਬੇਟੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਭਾਵੁਕ ਟਵੀਟ ਕੀਤਾ ਹੈ। ਉਸਨੇ ਕਿਹਾ ਕਿ ਮੈਂ ਜਲਦੀ ਹੀ ਤੇਰੇ ਨਾਲ ਮਿਲਣ ਆ ਰਿਹਾ ਹਾਂ। ਕ੍ਰਿਕਟਰ ਸ਼ਮੀ ਨੇ ਬੇਟੀ ਦੇ ਚੌਥੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦਿਆਂ ਲਿਖਿਆ, ''ਮੇਰੀ ਪਿਆਰੀ ਮਾਸੂਮ ਇਹ ਦਿਨ ਤੇਰੀ ਜ਼ਿੰਦਗੀ ਵਿਚ ਵਾਰ-ਵਾਰ ਆਏ। ਤੇਰੀ ਬਹੁਤ ਯਾਦ ਆ ਰਹੀ ਹੈ। ਮੈਂ ਹਮੇਸ਼ਾ ਤੇਰੇ ਨਾਲ ਹਾਂ। ਘਬਰਾਉਣਾ ਨਹੀਂ ਮੈਂ ਜਲਦੀ ਹੀ ਤੇਰੇ ਨਾਲ ਮਿਲਣ ਆਵਾਂਗਾ।''

ਦੱਸ ਦਈਏ ਕਿ ਪਰਿਵਾਰਕ ਝਗੜੇ ਕਾਰਨ ਪਤਨੀ ਹਸੀਨ ਜਹਾਂ ਅਤੇ 4 ਸਾਲ ਹੀ ਬੇਟੀ ਆਇਰਾ ਕ੍ਰਿਕਟਰ ਸ਼ਮੀ ਦੇ ਘਰ ਤੋਂ ਦੂਰ ਰਹਿ ਰਹੀ ਹੈ। ਹਾਲਾਂਕਿ, ਕ੍ਰਿਕਟਰ ਸ਼ਮੀ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਬੇਟੀ ਨੂੰ ਯਾਦ ਕਰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਉਸਨੇ ਬੇਟੀ ਦਾ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿਚ ਮਾਸੂਮ ਡਾਂਸ ਕਰਦੀ ਦਿਸ ਰਹੀ ਹੈ। ਦਰਅਸਲ, ਪਿਛਲੇ ਸਾਲ ਮਾਰਚ ਵਿਚ ਹਸੀਨ ਜਹਾਂ ਨੇ ਆਪਣੇ ਪਤੀ ਕ੍ਰਿਕਟਰ ਮੁਹੰਮਦ ਸ਼ਮੀ 'ਤੇ ਕਈ ਗੰਭੀਰ ਦੋਸ਼ ਲਗਾ ਕੇ ਸਨਸਨੀ ਪੈਦਾ ਕਰ ਦਿੱਤੀ ਸੀ। ਹਸੀਨ ਜਹਾਂ ਨੇ ਮਹੁੰਮਦ ਸ਼ਮੀ 'ਤੇ ਕੁੱਟਮਾਰ, ਰੇਪ, ਹੱਤਿਆ ਦੀ ਕੋਸ਼ਿਸ਼, ਘਰੇਲੂ ਹਿੰਸਾ, ਬੇਗਾਨੀ ਔਰਤ ਨਾਲ ਰਿਸ਼ਤੇ ਅਤੇ ਮੈਚ ਫਿਕਸਿੰਗ ਦੇ ਕਈ ਗੰਭੀਰ ਦੋਸ਼ ਲਗਾਏ ਸੀ। ਸ਼ਮੀ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਸੀ ਅਤੇ ਹਸੀਨ ਜਹਾਂ ਵੀ ਇਨ੍ਹਾਂ ਦੋਸ਼ਾਂ ਨੂੰ ਅਜੇ ਤੱਕ ਸਾਬਤ ਨਹੀਂ ਕਰ ਸਕੀ ਹੈ। ਅਜੇ ਵੀ ਪਤਨੀ ਪਤਨੀ ਵਿਚਾਲੇ ਕਾਨੂੰਨੀ ਲੜਾਈ ਚੱਲ ਰਹੀ ਹੈ।

ਵਿੰਡੀਜ਼ ਦੌਰ ਲਈ ਦਿਨੇਸ਼ ਕਾਰਤਿਕ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲ ਸਕਦਾ ਹੈ ਮੌਕਾ
NEXT STORY